ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ''ਤੇ ਆਧਾਰਿਤ ਫਿਲਮ ਆਨਲਾਈਨ ਹੋਈ ਵਾਇਰਲ

Wednesday, Apr 01, 2020 - 01:01 PM (IST)

ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ''ਤੇ ਆਧਾਰਿਤ ਫਿਲਮ ਆਨਲਾਈਨ ਹੋਈ ਵਾਇਰਲ

ਜਲੰਧਰ (ਕਮਲੇਸ਼)— ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਸ਼ੂਟਰ' ਆਨਲਾਈਨ ਕਾਫੀ ਵਾਇਰਲ ਹੋਈ। ਸੁੱਖਾ ਕਾਹਲਵਾਂ ਦੇ ਫੇਸਬੁੱਕ ਪੇਜ 'ਤੇ ਵੀ ਟਰਾਂਸਫਰ ਦੇ ਜ਼ਰੀਏ ਇਸ ਮੂਵੀ ਦੇ ਲਿੰਕ ਸੈਂਡ ਕੀਤੇ ਗਏ। ਉਥੇ ਹੀ ਕਈ ਲੋਕ ਪੇਜ 'ਤੇ ਇਹ ਅਪੀਲ ਕਰਦੇ ਨਜ਼ਰ ਆਏ ਕਿ ਮੂਵੀ ਨੂੰ ਲੀਕ ਨਾ ਕਰੋ ਕਿਉਂਕਿ ਇਹ ਫਿਲਮ ਕੋਰੋਨਾ ਵਾਇਰਸ ਦਾ ਪ੍ਰਭਾਵ ਖਤਮ ਹੋਣ ਤੋਂ ਬਾਅਦ ਸਿਨੇਮਾ ਘਰਾਂ 'ਚ ਆ ਜਾਵੇਗੀ। ਕੁਮੈਂਟਸ ਵਿਚ ਮੂਵੀ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ। ਕੁਮੈਂਟਸ ਸਿਰਫ ਪੰਜਾਬ ਤੋਂ ਹੀ ਨਹੀਂ ਸਗੋਂ ਹਰਿਆਣਾ, ਹਿਮਾਚਲ ਅਤੇ ਪਾਕਿਸਤਾਨ ਦੇ ਪੰਜਾਬ ਤੋਂ ਵੀ ਆ ਰਹੇ ਸਨ।

 ਇਹ ਵੀ ਪੜ੍ਹੋ:  ਜਲੰਧਰ ਵਾਸੀਆਂ ਲਈ ਚੰਗੀ ਖਬਰ, ਕੋਰੋਨਾ ਦੇ 113 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸ਼ੂਟਰ ਫਿਲਮ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋਣ 'ਤੇ ਰੋਕ ਲਾ ਦਿੱਤੀ ਸੀ ਅਤੇ ਮੂਵੀ ਦੇ ਪ੍ਰੋਡਿਊਸਰ ਸਣੇ ਹੋਰਨਾਂ 'ਤੇ ਕੇਸ ਦਰਜ ਹੋਇਆ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੀ ਕਿਸੇ ਵੀ ਮੁਵੀ ਜਾਂ ਗੀਤ ਨੂੰ ਪੰਜਾਬ 'ਚ ਚੱਲਣ ਨਹੀਂ ਦਿੱਤਾ ਜਾਵੇਗਾ।

 ਇਹ ਵੀ ਪੜ੍ਹੋ:  ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ

PunjabKesari

ਦੱਸਣਯੋਗ ਹੈ ਕਿ ਸ਼ਾਰਪ ਸ਼ੂਟਰ ਦੇ ਨਾਂ ਨਾਲ ਮਸ਼ਹੂਰ ਸੁੱਖਾ ਕਾਹਲਵਾਂ ਨੂੰ ਉਸੇ ਦੇ ਦੋਸਤ ਤੋਂ ਵਿਰੋਧੀ ਬਣੇ ਵਿੱਕੀ ਗੌਂਡਰ ਨੇ ਆਪਣੇ ਸਾਥੀਆਂ ਦੇ ਨਾਲ ਉਸ ਸਮੇਂ ਮਾਰ ਦਿੱਤਾ ਸੀ ਜਦੋਂ ਪੁਲਸ ਸੁੱਖਾ ਨੂੰ ਜਲੰਧਰ ਕੋਰਟ ਵਿਚ ਪੇਸ਼ ਕਰਨ ਤੋਂ ਬਾਅਦ ਵਾਪਸ ਜੇਲ ਲੈ ਕੇ ਜਾ ਰਹੀ ਸੀ। ਲਵਲੀ ਬਾਬਾ ਜੋ ਕਿ ਕਦੀ ਸੁੱਖੇ ਦਾ ਦੋਸਤ ਹੁੰਦਾ ਸੀ, ਉਨ੍ਹਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਦੁਸ਼ਮਣੀ ਹੋ ਗਈ ਸੀ। ਇਸ ਤੋਂ ਬਾਅਦ ਸੁੱਖਾ ਨੇ ਲਵਲੀ ਬਾਬਾ ਦੀ ਹੱਤਿਆ ਕਰ ਦਿੱਤੀ ਸੀ ਅਤੇ ਇਸ ਮਰਡਰ ਤੋਂ ਬਾਅਦ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਸੁੱਖੇ ਦੇ ਦੁਸ਼ਮਣ ਬਣ ਗਏ ਸਨ। ਜ਼ਿਕਰਯੋਗ ਹੈ ਕਿ ਗੌਂਡਰ ਅਤੇ ਲਾਹੌਰੀਆ ਨੂੰ ਪੁਲਸ ਨੇ ਐਨਕਾਊਂਟਰ ਵਿਚ ਮਾਰ ਦਿੱਤਾ ਸੀ।

 ਇਹ ਵੀ ਪੜ੍ਹੋ:  ਜਲੰਧਰ: ਹਨੇਰੇ 'ਚ ਰਹਿ ਰਹੀਆਂ ਨੇ ਇਹ ਭੈਣਾਂ, ਮਾਪੇ ਛੱਡ ਚਲੇ ਗਏ ਬਿਹਾਰ

ਫਿਲਮ ਵਿਚ ਗੈਂਗਸਟਰ ਭਾਨਾ ਦੇ ਰੋਲ ਨੂੰ ਵੀ ਦਰਸਾਇਆ ਗਿਆ
ਗੈਂਗਸਟਰ ਸੁੱਖਾ ਕਾਹਲਵਾਂ ਦੇ ਪੇਜ 'ਤੇ ਫਿਲਮ ਨਾਲ ਜੁੜੇ ਹੋਏ ਕੁਮੈਂਟਸ 'ਚ ਲਿਖਿਆ ਿਗਆ ਸੀ ਕਿ ਮੂਵੀ ਿਵਚ ਗੈਂਗਸਟਰ ਭਾਨਾ ਦੇ ਰੋਲ ਨੂੰ ਵੀ ਦਰਸਾਇਆ ਗਿਆ ਹੈ, ਜੋ ਕਿ ਸੁੱਖਾ ਕਾਹਲਵਾਂ ਦਾ ਦੋਸਤ ਮੰਨਿਆ ਜਾਂਦਾ ਸੀ। ਭਾਨਾ ਇਸ ਸਮੇਂ ਵੀ ਜੇਲ 'ਚ ਬੰਦ ਹੈ।

 ਇਹ ਵੀ ਪੜ੍ਹੋ:  ਵੱਡੀ ਖਬਰ : ਲੁਧਿਆਣਾ 'ਚ ਕੋਰੋਨਾ ਦਾ ਤੀਜਾ ਕੇਸ, ਪੰਜਾਬ 'ਚ ਕੁੱਲ ਮਰੀਜ਼ਾਂ ਦੀ ਗਿਣਤੀ 42


author

shivani attri

Content Editor

Related News