ਸੁੱਖ ਵਿਲਾਸ ਦਾ ਨਾਂ ਲੈ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਬਹੁਤ ਜਲਦੀ ਦੇਵਾਂਗਾ ਖ਼ੁਸ਼ਖ਼ਬਰੀ

Saturday, Jul 27, 2024 - 06:30 PM (IST)

ਸੁੱਖ ਵਿਲਾਸ ਦਾ ਨਾਂ ਲੈ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਬਹੁਤ ਜਲਦੀ ਦੇਵਾਂਗਾ ਖ਼ੁਸ਼ਖ਼ਬਰੀ

ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ) : ਪੰਜਾਬ ਵਿਚ ਹੋ ਰਹੀ ਮਾਲਵਾ ਨਹਿਰ ਦੀ ਉਸਾਰੀ ਵਾਲੀ ਜਗ੍ਹਾ 'ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਪਿੰਡ ਦੋਦਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਲਵਾ ਨਹਿਰ ਬਾਦਲਾਂ ਦੀ ਹਿੱਕ 'ਤੇ ਬਣੇਗੀ। ਉਨ੍ਹਾਂ ਕਿਹਾ ਕਿ ਇਹ ਨਹਿਰ 2300 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ ਕਰੀਬ ਦੋ ਲੱਖ ਏਕੜ ਨੂੰ ਪਾਣੀ ਦੇਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਬਾਦਲ ਪਰਿਵਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਹਿਲੀਆਂ ਨਹਿਰਾਂ ਇਨ੍ਹਾਂ ਦੇ ਖੇਤਾਂ ਵਿਚ ਹੀ ਖਤ਼ਮ ਹੋ ਜਾਂਦੀਆਂ ਸਨ। ਮੈਂ ਸੰਗਰੂਰ ਤੋਂ ਆ ਕੇ ਨਹਿਰ ਬਣਾਉਣ ਦੀ ਪਹਿਲ ਕਰ ਰਿਹਾ ਹੈ ਪਰ ਇਥੇ ਰਹਿੰਦੇ ਬਾਦਲ ਕਦੇ ਵੀ ਲੋਕਾਂ ਨੂੰ ਨਹਿਰ ਦੀ ਸਹੂਲਤ ਨਹੀਂ ਦਿਵਾ ਸਕੇ। ਮਾਨ ਨੇ ਦਾਅਵਾ ਕੀਤਾ ਕਿ ਦੇਸ਼ ਦੀ ਆਜ਼ਾਦੀ 1947 ਤੋਂ ਬਾਅਦ ਪੰਜਾਬ ਵਿਚ ਇਹ ਪਹਿਲੀ ਨਹਿਰ ਬਣਨ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਪੁਲਸ ਦਾ ਵੱਡਾ ਐਕਸ਼ਨ, ਮਰਸਡੀਜ਼ 'ਤੇ ਆਏ ਗੈਂਗਸਟਰਾਂ ਦਾ ਕੀਤਾ ਐਨਕਾਊਂਟਰ

ਮਾਨ ਨੇ ਕਿਹਾ ਕਿ ਬਾਦਲ ਸਿਰਫ ਕੁਰਸੀ ਦੇ ਭੁੱਖੇ ਹਨ। ਇਨ੍ਹਾਂ ਨੂੰ ਜੇ ਕੋਈ ਭੂਟਾਨ ਵਿਚ ਕੁਰਸੀ ਦੇ ਦੇਵੇ ਤਾਂ ਇਹ ਉਥੇ ਵੀ ਪਹੁੰਚ ਜਾਣ। ਬਾਦਲ ਪਿੰਡ ਵਿਚ ਉੱਚੀਆਂ-ਉੱਚੀਆਂ ਕੰਧਾਂ ਬਣਾ ਲਈਆਂ, ਵੱਡੇ-ਵੱਡੇ ਦਰਵਾਜ਼ੇ ਚਿਣ ਲਏ, ਇਟਲੀ ਤੋਂ ਲਿਆਂਦਾ ਮਾਰਵਲ ਲਗਾਇਆ। ਇਹ ਸਿਰਫ ਲੋਕਾਂ ਦੀ ਕਮਾਈ ਸਦਕਾ ਹੈ। ਉਨ੍ਹਾਂ ਕਿਹਾ ਕਿ ਮੈਂ ਸੁੱਖ ਵਿਲਾਸ ਦੇ ਵੀ ਕਾਗਜ਼ ਕੱਢ ਲਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਤੁਹਾਨੂੰ ਖੁਸ਼ਖਬਰੀ ਦੇਵਾਂਗੇ। ਪੈਸਾ ਜਿੰਨਾ ਮਰਜ਼ਾ ਕਮਾ ਲਵੋ ਕੁਝ ਨਾਲ ਨਹੀਂ ਜਾਵੇਗੀ। ਬਾਦਲਾਂ ਨੂੰ ਲੋਕਾਂ ਨੇ ਉਨ੍ਹਾਂ ਦੀ ਥਾਂ ਵਿਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਪੁੱਤ ਮਰ ਰਹੇ ਸੀ ਤਾਂ ਉਦੋਂ ਬਾਪੂ ਨੇ ਸੁਖਬੀਰ ਨੂੰ ਬਾਹਰ ਭੇਜ ਦਿੱਤਾ ਜਦੋਂ ਸਭ ਕੁਝ ਠੀਕ ਹੋ ਗਿਆ ਤਾਂ ਉਦੋਂ ਡਿਪਟੀ ਸੀ. ਐੱਮ. ਬਣਾ ਦਿੱਤਾ। ਇਹ ਕੰਮ ਜੋ ਮੈਂ ਅੱਜ ਕਰ ਰਿਹਾ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਰਹਾਂਗੇ। 

ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਨੇ ਪਾਇਆ ਟਾਈਮ, ਖੂਨੀ ਝੜਪ ਵਿਚ ਇਕ ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News