ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

Friday, Jan 26, 2018 - 06:49 AM (IST)

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਫੱਤੂਢੀਂਗਾ, (ਘੁੰਮਣ)- ਬੀਤੇ ਦਿਨ ਆਪਣੀ ਪਤਨੀ ਤੇ ਲੜਕੇ ਤੋਂ ਤੰਗ ਆ ਕੇ ਰਘਬੀਰ ਸਿੰਘ ਪੁੱਤਰ ਇੰਦਰ ਸਿੰਘ ਵੱਲੋਂ ਆਪਣੇ ਖੇਤਾਂ 'ਚ ਟਾਹਲੀ ਦੇ ਦਰੱਖਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਐੱਸ. ਐੱਚ. ਓ. ਥਾਣਾ ਫੱਤੂਢੀਂਗਾ ਨੇ ਦੱਸਿਆ ਕਿ ਤਸਰੇਮ ਸਿੰਘ ਏ. ਐੱਸ. ਆਈ. ਆਪਣੇ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸਬੰਧ 'ਚ ਬੱਸ ਅੱਡਾ ਫੱਤੂਢੀਂਗਾ ਵਿਖੇ ਮੌਜੂਦ ਸਨ ਤਾਂ ਕਿਸੇ ਖਾਸ ਮੁਖਬਰ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਰਘਬੀਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਫੱਤੂਢੀਂਗਾ ਨੇ ਆਪਣੀ ਪਤਨੀ ਜਸਵੀਰ ਕੌਰ ਤੇ ਆਪਣੇ ਲੜਕੇ ਜਗਪ੍ਰੀਤ ਸਿੰਘ ਤੋਂ ਤੰਗ ਆ ਕੇ ਆਪਣੇ ਖੇਤਾਂ 'ਚ ਟਾਹਲੀ ਦੇ ਦਰੱਖਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ ਤੇ ਉਸ ਦੀ ਲਾਸ਼ ਨੂੰ ਲਾਹ ਕੇ ਉਸ ਦੇ ਘਰ ਵਾਲੇ ਘਰ ਲੈ ਆਏ ਹਨ। ਜਿਸ 'ਤੇ ਪੁਲਸ ਪਾਰਟੀ ਮ੍ਰਿਤਕ ਨੌਜਵਾਨ ਦੇ ਘਰ ਪੁੱਜੀ ਤਾਂ ਉਥੇ ਨੌਜਵਾਨ ਦੀ ਲਾਸ਼ ਵਿਹੜੇ 'ਚ ਮੰਜੇ ਉਪਰ ਪਈ ਹੋਈ ਸੀ, ਜਦ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਹਿਨੇ ਹੋਏ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ 'ਚ ਮ੍ਰਿਤਕ ਵਲੋਂ ਲਿਖਿਆ ਹੋਇਆ ਸੁਸਾਈਡ ਨੋਟ ਮਿਲਿਆ, ਜਿਸ 'ਚ ਲਿਖਿਆ ਕਿ ਮੈਂ ਆਪਣੀ ਪਤਨੀ ਤੇ ਲੜਕੇ ਤੋਂ ਤੰਗ ਆ ਕੇ ਆਤਮ ਹੱਤਿਆ ਕੀਤੀ ਹੈ, ਜਿਸ 'ਚ ਕਿਸੇ ਰਿਸ਼ਤੇਦਾਰ ਦਾ ਕੋਈ ਕਸੂਰ ਨਹੀਂ ਹੈ। 
ਪੁਲਸ ਨੇ ਸੁਸਾਈਡ ਨੋਟ ਦੇ ਆਧਾਰ 'ਤੇ ਮ੍ਰਿਤਕ ਨੌਜਵਾਨ ਦੀ ਦੋਸ਼ੀ ਪਤਨੀ ਜਸਵੀਰ ਕੌਰ ਤੇ ਉਸਦੇ ਲੜਕੇ ਜਗਪ੍ਰੀਤ ਸਿੰਘ ਦੇ ਖਿਲਾਫ ਅਧੀਨ ਧਾਰਾ 306 ਆਈ. ਪੀ. ਸੀ. ਦੇ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ ਤੇ ਇਸ ਸਾਰੇ ਮਾਮਲੇ ਦੀ ਜਾਂਚ ਜੱਗਾ ਸਿੰਘ ਏ. ਐੱਸ. ਆਈ. ਕਰ ਰਹੇ ਹਨ।


Related News