ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ ’ਚ ਵੱਡਾ ਖ਼ੁਲਾਸਾ, ਫੋਨ ’ਚ ਮਿਲੀਆਂ ਵੀਡੀਓਜ਼ ਨੇ ਖੋਲ੍ਹੀ ਪਤਨੀ ਦੀ ਪੋਲ

Tuesday, Sep 14, 2021 - 03:39 PM (IST)

ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ ’ਚ ਵੱਡਾ ਖ਼ੁਲਾਸਾ, ਫੋਨ ’ਚ ਮਿਲੀਆਂ ਵੀਡੀਓਜ਼ ਨੇ ਖੋਲ੍ਹੀ ਪਤਨੀ ਦੀ ਪੋਲ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਸਥਾਨਕ ਬੈਂਕ ਕਾਲੋਨੀ ਵਿਖੇ ਬੀਤੀ ਸ਼ਾਮ ਬੱਸ ਚਾਲਕ ਪ੍ਰੇਮ ਸਿੰਘ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ ਅਤੇ ਉਸ ਵਲੋਂ ਸੁਸਾਇਡ ਨੋਟ ਵਿਚ ਲਿਖਿਆ ਗਿਆ ਸੀ ਕਿ ਉਸਦੇ ਮੋਬਾਇਲ ’ਚ 2 ਵੀਡੀਓ ਹਨ, ਜਿਸ ਤੋਂ ਉਸ ਦੇ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ। ਮਾਛੀਵਾੜਾ ਪੁਲਸ ਵਲੋਂ ਮ੍ਰਿਤਕ ਪ੍ਰੇਮ ਸਿੰਘ ਦੇ ਮੋਬਾਇਲ ਤੋਂ ਜੋ ਵੀਡੀਓ ਬਰਾਮਦ ਹੋਈਆਂ ਉਸ ਵਿਚ ਉਸਨੇ ਕਿਹਾ ਕਿ ਉਹ ਆਪਣੀ ਪਤਨੀ ਦੇ ਪ੍ਰੇਮੀ ਨਵਦੀਪ ਵਾਸੀ ਪਿੰਡ ਝਾਂਡੀਆਂ ਥਾਣਾ ਨੂਰਪੁਰ ਬੇਦੀ ਤੋਂ ਦੁਖੀ ਹੋ ਕੇ ਆਤਮ-ਹੱਤਿਆ ਕਰ ਰਿਹਾ ਹੈ। ਮ੍ਰਿਤਕ ਦੇ ਰਿਸ਼ਤੇ ’ਚ ਲੱਗਦੇ ਭਰਾ ਕਮਲਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਪ੍ਰੇਮ ਸਿੰਘ ਦੇ ਮਾਤਾ-ਪਿਤਾ ਦੀ ਮੌਤ ਕਈ ਸਾਲ ਪਹਿਲਾਂ ਹੋ ਚੁੱਕੀ ਹੈ ਅਤੇ ਉਸ ਵਲੋਂ ਇਸ ਦਾ ਪਾਲਣ-ਪੋਸ਼ਣ ਕਰ ਪੜਾਇਆ ਗਿਆ।

ਇਹ ਵੀ ਪੜ੍ਹੋ : ਜਿਸ ਮਾਂ ਨੇ ਕੁੱਖੋਂ ਜੰਮਿਆ ਉਸੇ ਨਾਲ ਕਹਿਰ ਕਮਾ ਗਿਆ ਪੁੱਤ, ਹਥੌੜੇ ਮਾਰ ਬੇਰਹਿਮੀ ਨਾਲ ਕੀਤਾ ਕਤਲ

ਬਿਆਨਕਰਤਾ ਅਨੁਸਾਰ ਨੌਜਵਾਨ ਪ੍ਰੇਮ ਸਿੰਘ ਨੇ ਕਰੀਬ 8 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਜਿਸ ਤੋਂ ਉਨ੍ਹਾਂ ਦੇ ਲੜਕਾ ਵੀ ਪੈਦਾ ਹੋਇਆ। ਸਾਲ 2019 ਵਿਚ ਉਸਦੇ ਸਹੁਰੇ ਪਰਿਵਾਰ ਨੇ ਪ੍ਰੇਮ ਸਿੰਘ ਨੂੰ ਅਮਰੀਕਾ ਭੇਜ ਦਿੱਤਾ ਅਤੇ ਉਸਦੀ ਪਤਨੀ ਪੇਕੇ ਘਰ ਰਹਿ ਕੇ ਪ੍ਰਾਈਵੇਟ ਹਸਪਤਾਲ ’ਚ ਨੌਕਰੀ ਕਰਨ ਲੱਗ ਪਈ। ਇਸੇ ਦੌਰਾਨ ਉਸਦੀ ਗੱਲਬਾਤ ਨੌਜਵਾਨ ਨਵਦੀਪ ਨਾਲ ਹੋ ਗਈ। ਪ੍ਰੇਮ ਸਿੰਘ ਜੋ ਕਿ ਅਮਰੀਕਾ ਗਿਆ ਸੀ, ਨੂੰ ਡਿਪੋਰਟ ਕਰਕੇ ਵਾਪਸ ਭਾਰਤ ਭੇਜ ਦਿੱਤਾ ਗਿਆ ਅਤੇ ਇਥੇ ਆ ਕੇ ਉਸ ਨੂੰ ਪਤਾ ਲੱਗਾ ਕਿ ਉਸਦੀ ਪਤਨੀ ਦੇ ਨਵਦੀਪ ਨਾਲ ਨਾਜਾਇਜ਼ ਸਬੰਧ ਹਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਹੁੰਦਾ ਰਹਿੰਦਾ ਸੀ, ਜਿਸ ਸਬੰਧੀ ਮਾਛੀਵਾੜਾ ਪੁਲਸ ਥਾਣਾ ਵਿਖੇ ਵੀ ਰਾਜ਼ੀਨਾਮਾ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ : ਪਟਿਆਲਾ ’ਚ ਵੱਡੀ ਵਾਰਦਾਤ, ਸਕੇ ਭਰਾਵਾਂ ਨੇ ਭੈਣਾਂ ਨੂੰ ਮਾਰੀਆਂ ਗੋਲ਼ੀਆਂ

ਉਕਤ ਨੇ ਦੱਸਿਆ ਕਿ ਰੋਕਣ ਦੇ ਬਾਵਜੂਦ ਵੀ ਨਵਦੀਪ ਉਸਦੀ ਪਤਨੀ ਨਾਲ ਗੱਲਬਾਤ ਕਰਦਾ ਰਿਹਾ, ਜਿਸ ਕਾਰਨ ਪ੍ਰੇਮ ਸਿੰਘ ਪ੍ਰੇਸ਼ਾਨ ਰਹਿਣ ਲੱਗ ਪਿਆ। ਕੁਝ ਦਿਨ ਪਹਿਲਾਂ ਵੀ ਦੋਵਾਂ ਵਿਚਕਾਰ ਝਗੜਾ ਹੋਇਆ, ਜਿਸ ਕਾਰਨ ਉਸ ਦੀ ਪਤਨੀ ਪੇਕੇ ਘਰ ਚਲੀ ਗਈ। ਬੀਤੀ ਸ਼ਾਮ ਪ੍ਰੇਮ ਸਿੰਘ ਨੇ ਆਪਣੇ ਘਰ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਾਛੀਵਾੜਾ ਪੁਲਸ ਵਲੋਂ ਮ੍ਰਿਤਕ ਪ੍ਰੇਮ ਸਿੰਘ ਦੇ ਮੋਬਾਇਲ ’ਚੋਂ ਜੋ ਵੀਡੀਓਜ਼ ਮਿਲੀਆਂ, ਉਸ ਦੇ ਆਧਾਰ ’ਤੇ ਨਵਦੀਪ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਾਭਾ ’ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਅੰਗਰੇਜ਼ੀ ਦੇ ਲੈਕਚਰਾਰ ਦੀ ਦਰਦਨਾਕ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News