ਖ਼ੁਦਕੁਸ਼ੀ ਮਾਮਲਾ: ਸੜਕ ’ਤੇ ਰੱਖੀ ਲਾਸ਼, ਕਿਹਾ ਵਿਧਾਇਕ ਦੇ PA ਤੇ ASI ਦੀ ਗ੍ਰਿਫ਼ਤਾਰੀ ਤੱਕ ਨਹੀਂ ਹੋਵੇਗਾ ਸੰਸਕਾਰ
Wednesday, Nov 10, 2021 - 06:13 PM (IST)
ਅੰਮ੍ਰਿਤਸਰ (ਛੀਨਾ) - ਸਵਰਨਕਾਰ ਸੁਖਵਿੰਦਰ ਸਿੰਘ ਬੱਬੂ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ’ਚ ਪਰਚਾ ਦਰਜ ਹੋਣ ਦੇ ਬਾਵਜੂਦ ਪੁਲਸ ਵਲੋਂ ਹਲਕਾ ਦੱਖਣੀ ਦੇ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਪੀ. ਏ.ਪ੍ਰਮਜੀਤ ਸਿੰਘ ਤੇ ਏ.ਐੱਸ.ਆਈ.ਨਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸੇ ਰੋਸ ਵਜੋਂ ਅੱਜ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ, ਮ੍ਰਿਤਕ ਦੇ ਪਰਿਵਾਰਕ ਮੈਂਬਰਾ ਤੇ ਸਵਰਨਕਾਰ ਭਾਈਚਾਰੇ ਨੇ ਸੁਲਤਾਨਵਿੰਡ ਗੇਟ ਚੋਂਕ ’ਚ ਮ੍ਰਿਤਕ ਨੌਜਵਾਨ ਦੀ ਲਾਸ਼ ਸੜਕ ’ਤੇ ਰੱਖ ਕਾਂਗਰਸੀ ਵਿਧਾਇਕ ਬੁਲਾਰੀਆ ਅਤੇ ਪੁਲਸ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)
ਇਸ ਮੌਕੇ ਗੱਲਬਾਤ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨਾਲ ਇਨਾਂ ਵੱਡਾ ਧੱਕਾ ਹੋਣ ਦੇ ਬਾਵਜੂਦ ਪੁਲਸ ਵਾਸਤੇ ਕਿੰਨੀ ਸ਼ਰਮਨਾਕ ਗੱਲ ਹੈ ਕਿ ਉਹ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਦਬਾਅ ਕਾਰਨ ਉਸ ਦੇ ਪੀ.ਏ.ਪ੍ਰਮਜੀਤ ਸਿੰਘ ਤੇ ਏ.ਐੱਸ.ਆਈ.ਨਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਤਲਬੀਰ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਬੁਲਾਰੀਆ ਨੇ ਜੰਗਲ ਰਾਜ ਜਿਹੇ ਹਾਲਾਤ ਪੈਦਾ ਕਰ ਦਿਤੇ ਹਨ। ਪਹਿਲਾਂ ਦੋਸ਼ੀਆਂ ’ਤੇ ਪਰਚਾ ਦਰਜ ਕਰਵਾਉਣ ਲਈ ਸਾਨੂੰ ਭਾਰੀ ਜੱਦੋ ਜਹਿਦ ਕਰਨੀ ਪਈ ਅਤੇ ਹੁਣ ਦੋਸ਼ੀਆਂ ਦੀ ਗ੍ਰਿਫ਼ਤਾਰੀ ਵਾਸਤੇ ਮੁੜ ਸੜਕਾਂ ’ਚ ਬੈਠ ਕੇ ਰੋਸ ਵਿਖਾਵੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’
ਤਲਬੀਰ ਨੇ ਕਿਹਾ ਕਿ ਪੁਲਸ ਜਿਹੜੇ ਇਕ ਦੋਸ਼ੀ ਹਰਭਜਨ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਦਮਗਜੇ ਮਾਰ ਰਹੀ ਹੈ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨੇ ਫੜ ਕੇ ਪੁਲਸ ਦੇ ਹਵਾਲੇ ਕੀਤਾ ਹੈ। ਪੁਲਸ ਤਾਂ ਸਿਆਸੀ ਦਬਾਅ ਹੇਠ ਮੂਕ ਦਰਸ਼ਕ ਬਣੀ ਬੈਠੀ ਹੈ। ਤਲਬੀਰ ਗਿੱਲ ਨੇ ਗਰਜਦੀ ਆਵਾਜ ’ਚ ਆਖਿਆ ਕਿ ਜੇਕਰ ਪੁਲਸ ਕੁਝ ਨਹੀਂ ਕਰ ਸਕਦੀ ਤਾਂ ਹੱਥ ਖੜ੍ਹੇ ਕਰਕੇ ਲਾਂਭੇ ਹੋ ਜਾਵੇ, ਫਿਰ ਕਾਂਗਰਸੀ ਵਿਧਾਇਕ ਦੇ ਪੀ.ਏ.ਤੇ ਦੋਸ਼ੀ ਏ.ਐੱਸ.ਆਈ.ਨੂੰ ਅਸੀਂ ਖੁਦ ਧੂਹ ਕੇ ਸਲਾਖਾਂ ਪਿੱਛੇ ਬੰਦ ਕਰ ਦਿਆਂਗੇ।
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ : ਪਤਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਤੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਫੈਲੀ ਸਨਸਨੀ
ਇਸ ਮੌਕੇ ਰੋਹ ਨਾਲ ਭਰੇ ਹੋਏ ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਬੱਬੂ ਦੇ ਪਰਿਵਾਰਕ ਮੈਂਬਰਾ ਅਤੇ ਸਵਰਨਕਾਰ ਭਾਈਚਾਰੇ ਨੇ ਮੰਗ ਕੀਤੀ ਕਿ ਪੀ.ਏ.ਪ੍ਰਮਜੀਤ ਸਿੰਘ ਕਾਂਗਰਸੀ ਵਿਧਾਇਕ ਬੁਲਾਰੀਆ ਦੀ ਸਰਪ੍ਰਸਤੀ ਹੇਠ ਲੋਕਾਂ ਨਾਲ ਨਾਜਾਇਜ ਧੱਕੇਸ਼ਾਹੀਆਂ ਕਰਦਾ ਸੀ, ਜਿਸ ਕਾਰਨ ਵਿਧਾਇਕ ਬੁਲਾਰੀਆ ’ਤੇ ਵੀ ਪੁਲਸ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਸੀ. ਪੀ. ਮਨਜੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਭਾਲ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਦੀਵਾਲੀ ’ਤੇ ਘਰ ਆਏ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੀਤੀ ਕੁੱਟਮਾਰ, ਫਿਰ ਉਤਾਰਿਆ ਮੌਤ ਦੇ ਘਾਟ