ਇਕੱਠਿਆਂ ਖ਼ੁਦਕੁਸ਼ੀ ਕਰਨ ਵਾਲੇ ਮਾਂ-ਪੁੱਤ ਦੇ ਮਾਮਲੇ ''ਚ ਵੱਡਾ ਖੁਲਾਸਾ, ਮਿਲਿਆ ਸੁਸਾਇਡ ਨੋਟ

Wednesday, Jul 08, 2020 - 06:31 PM (IST)

ਇਕੱਠਿਆਂ ਖ਼ੁਦਕੁਸ਼ੀ ਕਰਨ ਵਾਲੇ ਮਾਂ-ਪੁੱਤ ਦੇ ਮਾਮਲੇ ''ਚ ਵੱਡਾ ਖੁਲਾਸਾ, ਮਿਲਿਆ ਸੁਸਾਇਡ ਨੋਟ

ਲੁਧਿਆਣਾ (ਰਾਜ) : ਡਾਬਾ ਦੇ ਸਤਿਗੁਰੂ ਨਗਰ ਸਥਿਤ ਮਾਂ-ਪੁੱਤ ਦੇ ਇਕੱਠੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਜਾਂਚ ਦੌਰਾਨ ਪੁਲਸ ਨੂੰ ਕਮਰੇ ਤੋਂ ਚਾਰ ਪੇਜ਼ਾਂ ਦਾ ਸੁਸਾਇਡ ਨੋਟ ਮਿਲਿਆ ਹੈ। ਉਸ ਸੁਸਾਇਡ ਨੋਟ 'ਚ ਮਰਨ ਤੋਂ ਪਹਿਲਾਂ ਮੁਨੀਸ਼ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੇ ਸਹੁਰਿਆਂ ਨੂੰ ਠਹਿਰਾਇਆ ਹੈ। ਸੁਸਾਇਡ ਨੋਟ 'ਤੇ ਥਾਣਾ ਡਾਬਾ ਦੀ ਪੁਲਸ ਨੇ ਮ੍ਰਿਤਕ ਮੁਨੀਸ਼ ਦੇ ਸੱਸ-ਸਹੁਰਾ, ਛੇ ਸਾਲੇ, ਪੰਜ ਸਾਲੇਹਾਰਾਂ ਅਤੇ ਇਕ ਸਾਲੀ ਸਮੇਤ ਕੁੱਲ 14 ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਪੁਲਸ ਮੁਤਾਬਕ ਨੋਟ 'ਚ ਮੁਨੀਸ਼ ਨੇ ਲਿਖਿਆ ਹੈ ਕਿ ਉਸ ਦੀ ਪਤਨੀ ਮਮਤਾ ਪਿਛਲੇ ਕੁੱਝ ਸਮੇਂ ਤੋਂ ਕਾਫੀ ਬਿਮਾਰ ਚੱਲ ਰਹੀ ਸੀ। ਇਲਾਜ ਲਈ ਉਸ ਦੇ ਪੇਕੇ ਵਾਲੇ 9 ਜੂਨ ਨੂੰ ਆਪਣੇ ਨਾਲ ਲੈ ਗਏ ਸਨ। ਇਸ ਤੋਂ ਬਾਅਦ 19 ਜੂਨ ਨੂੰ ਬੀਮਾਰੀ ਕਾਰਨ ਮਮਤਾ ਦੀ ਮੌਤ ਹੋ ਗਈ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਅਤੇ ਉਸ ਦੀ ਮਾਂ ਕ੍ਰਿਸ਼ਨਾ ਦੇਵੀ, ਪਤਨੀ ਦੇ ਪੇਕੇ ਅੰਤਿਮ ਸੰਸਕਾਰ ਵਿਚ ਗਏ ਸਨ। ਉਥੇ ਮਮਤਾ ਦੇ ਪਰਿਵਾਰ ਨੇ ਉਨ੍ਹਾਂ 'ਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਅਕਾਲੀ ਨੇਤਾ ਤੇ ਉਸ ਦੀ ਪਤਨੀ ਵਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਪਿਤਾ ਦੀ ਵੀ ਮੌਤ

ਇਸ ਤੋਂ ਇਲਾਵਾ ਉਸ ਨਾਲ ਅਤੇ ਉਸ ਦੀ ਮਾਂ ਨਾਲ ਕੁੱਟ-ਮਾਰ ਕੀਤੀ। ਉਸ ਦੀ ਮਾਂ ਦੇ ਥੱਪੜ ਵੀ ਮਾਰੇ। ਸਹੁਰਿਆਂ ਨੇ ਬੇਇੱਜ਼ਤੀ ਕਰ ਕੇ ਦੋਵਾਂ ਨੂੰ ਬਾਹਰ ਕੱਢ ਦਿੱਤਾ ਸੀ, ਜੋ ਕਿ ਉਹ ਸਹਿਣ ਨਹੀਂ ਕਰ ਸਕੇ। ਘਰ ਆਉਣ ਦੇ ਬਾਵਜੂਦ ਸਹੁਰਿਆਂ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਉਨ੍ਹਾਂ ਨੂੰ ਫੋਨ ਕਰ ਕੇ ਝੂਠਾ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਸਨ। ਇਨ੍ਹਾਂ ਗੱਲਾਂ ਤੋਂ ਦੁਖੀ ਹੋ ਕੇ ਉਹ ਅਤੇ ਉਸ ਦੀ ਮਾਂ ਖ਼ੁਦਕੁਸ਼ੀ ਕਰ ਰਹੇ ਹਨ। ਪੁਲਸ ਨੇ ਸੁਸਾਇਡ ਨੋਟ ਆਪਣੇ ਕਬਜ਼ੇ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਮੋਗਾ ਦੇ ਪੁਲਸ ਮੁਲਾਜ਼ਮ ਦੀ ਵੀਡੀਓ, ਦੇਖੋ ਕਾਰਨਾਮਾ

ਪਿਤਾ ਅਤੇ ਦੋ ਭਰਾਵਾਂ ਦੀ ਪਹਿਲਾਂ ਹੋ ਚੁੱਕੀ ਹੈ ਮੌਤ
ਪਤਾ ਲੱਗਾ ਕਿ ਮ੍ਰਿਤਕ ਮਨੀਸ਼ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ, ਜਦੋਂਕਿ ਉਸ ਦੇ ਦੋ ਭਰਾ ਵੀ ਪਹਿਲਾਂ ਮਰ ਚੁੱਕੇ ਹਨ। ਇਸ ਤੋਂ ਬਾਅਦ ਮੁਨੀਸ਼ ਦਾ 2017 ਵਿਚ ਮਮਤਾ ਨਾਲ ਵਿਆਹ ਹੋਇਆ ਸੀ ਪਰ ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਕੁੱਝ ਮਹੀਨਿਆਂ ਤੋਂ ਮਮਤਾ ਵੀ ਬਿਮਾਰ ਰਹਿਣ ਲੱਗੀ। ਪਹਿਲਾਂ ਤਾਂ ਉਹ ਮਮਤਾ ਦਾ ਇਲਾਜ ਕਰਵਾਉਂਦਾ ਰਿਹਾ ਪਰ ਲਾਕਡਾਊਨ ਵਿਚ ਉਸ ਦੀ ਨੌਕਰੀ ਚਲੀ ਗਈ ਅਤੇ ਉਸ ਕੋਲ ਇਲਾਜ ਕਰਵਾਉਣ ਦੇ ਪੈਸੇ ਤੱਕ ਨਹੀਂ ਸਨ। ਲੋਕਾਂ ਦਾ ਕਹਿਣਾ ਹੈ ਕਿ ਮੁਨੀਸ਼ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਸਹੁਰਿਆਂ ਨਾਲ ਆਮ ਕਰ ਕੇ ਉਨ੍ਹਾਂ ਦਾ ਝਗੜਾ ਹੀ ਰਹਿੰਦਾ ਸੀ।

ਇਹ ਵੀ ਪੜ੍ਹੋ : ਕਰਜ਼ਾ ਚੁੱਕ ਕੇ ਕੈਨੇਡਾ ਗਏ ਫਤਿਹਗੜ੍ਹ ਸਾਹਿਬ ਦੇ ਨੌਜਵਾਨ ਦੀ ਸਮੁੰਦਰ 'ਚ ਡੁੱਬਣ ਕਾਰਣ ਮੌਤ

ਕੀ ਕਹਿਣਾ ਹੈ ਏ. ਡੀ. ਸੀ. ਪੀ-2 ਦਾ  
ਇਸ ਸੰਬੰਧੀ ਜਦੋਂ ਏ. ਡੀ. ਸੀ. ਪੀ.-2 ਜਸਕਿਰਨਜੀਤ ਸਿੰਘ ਤੇਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਕਮਰੇ ਤੋਂ ਸੁਸਾਇਡ ਨੋਟ ਬਰਾਮਦ ਹੋਇਆ, ਜਿਸ ਵਿਚ ਸਹੁਰੇ ਧਿਰ ਦੇ 14 ਵਿਅਕਤੀਆਂ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਇਸ ਲਈ ਸੁਸਾਇਡ ਨੋਟ ਦੇ ਆਧਾਰ 'ਤੇ 14 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਦੇਵ ਸਿੰਘ ਢੀਂਡਸਾ


author

Gurminder Singh

Content Editor

Related News