ਆਰਥਿਕ ਤੰਗੀ ਦੇ ਚਲਦਿਆਂ ਤਿੰਨ ਬੱਚਿਆਂ ਦੀ ਮਾਤਾ ਨੇ ਕੀਤੀ ਆਤਮ ਹੱਤਿਆ

Wednesday, Nov 08, 2017 - 03:58 PM (IST)

ਆਰਥਿਕ ਤੰਗੀ ਦੇ ਚਲਦਿਆਂ ਤਿੰਨ ਬੱਚਿਆਂ ਦੀ ਮਾਤਾ ਨੇ ਕੀਤੀ ਆਤਮ ਹੱਤਿਆ


ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਆਰਥਿਕ ਤੰਗੀ ਦੇ ਚਲਦਿਆਂ ਤਿੰਨ ਬੱਚਿਆਂ ਦੀ ਮਾਤਾ ਵਿਧਵਾ ਔਰਤ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਰਨਜੀਤ ਕੌਰ 35 ਸਾਲ ਪਤਨੀ ਸਵ : ਬਲਦੇਵ ਸਿੰਘ ਵਾਸੀ ਮਹਿਲ ਖੁਰਦ ਦੇ ਪਤੀ ਦੀ ਪਿਛਲੇ ਸਾਲ ਅੱਜ ਦੇ ਦਿਨ ਅਟੈਕ ਹੋਣ ਕਾਰਨ ਮੌਤ ਹੋ ਗਈ ਸੀ, ਜਿਸ ਕਾਰਨ ਉਹ ਆਰਥਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ। ਜਿਸ ਦੇ ਚਲਦਿਆਂ ਉਸ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਭਾਈ ਸੰਦੀਪ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਤਾਜਪੁਰ ਲੁਧਿਆਣਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News