ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਪਰੋਸਣਾ ਚਾਹਿਆ ਦੋਸਤਾਂ ਅੱਗੇ, ਇਨਸਾਫ ਨਾ ਮਿਲਣ ''ਤੇ ਔਰਤ ਨੇ ਚੁੱਕਿਆ ਖੌਫਨਾਕ ਕਦਮ

Sunday, Sep 17, 2017 - 07:16 PM (IST)

ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਪਰੋਸਣਾ ਚਾਹਿਆ ਦੋਸਤਾਂ ਅੱਗੇ, ਇਨਸਾਫ ਨਾ ਮਿਲਣ ''ਤੇ ਔਰਤ ਨੇ ਚੁੱਕਿਆ ਖੌਫਨਾਕ ਕਦਮ

ਜਲੰਧਰ(ਜ. ਬ.)— ਮਕਸੂਦਾਂ ਜਵਾਲਾ ਨਗਰ ਵਾਸੀ ਇਕ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਪੁਲਸ ਇਨਸਾਫ ਨਹੀਂ ਦਿਵਾ ਰਹੀ, ਜਿਸ ਕਾਰਨ ਉਹ ਦੁਖੀ ਹੈ। ਇਸ ਕਾਰਨ ਉਸ ਨੇ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਲਿਆ। ਸਿਵਲ ਹਸਪਤਾਲ ਵਿਚ ਇਲਾਜ ਅਧੀਨ ਔਰਤ ਦਾ ਦੋਸ਼ ਹੈ ਕਿ ਮਹਾਨਗਰ ਦੇ ਇਕ ਥਾਣੇ ਵਿਚ ਤਾਇਨਾਤ ਐੱਸ. ਐੱਚ. ਓ. ਦੇ ਰੀਡਰ ਨੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਉਸ ਨੂੰ ਆਪਣੇ ਦੋਸਤਾਂ ਅੱਗੇ ਪਰੋਸਣਾ ਚਾਹਿਆ। ਰੀਡਰ ਨੇ ਉਸ ਨਾਲ ਕਈ ਵਾਰ ਕੁੱਟਮਾਰ ਕੀਤੀ ਪਰ ਪੁਲਸ ਨੇ ਉਸ ਨੂੰ ਇਨਸਾਫ ਨਹੀਂ ਦਿਵਾਇਆ। ਇਸ ਗੱਲ ਤੋਂ ਦੁਖੀ ਹੋ ਕੇ ਉਸ ਨੇ ਟੈਗੋਰ ਨਗਰ ਨੇੜੇ ਜ਼ਹਿਰੀਲੇ ਪਦਾਰਥ ਦਾ ਸੇਵਨ ਕੀਤਾ। ਦੂਜੇ ਪਾਸੇ ਥਾਣਾ ਨੰਬਰ 2 ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਸੀ।


Related News