ਸਿਹਤ ਮਹਿਕਮੇ ਦੇ ਮੁਲਾਜ਼ਮ ਨੇ ਪੱਖੇ ਨਾਲ ਫਾਹਾ ਲੈ ਕੀਤੀ ਖ਼ੁਦਕੁਸ਼ੀ

Sunday, Oct 18, 2020 - 01:57 PM (IST)

ਸਿਹਤ ਮਹਿਕਮੇ ਦੇ ਮੁਲਾਜ਼ਮ ਨੇ ਪੱਖੇ ਨਾਲ ਫਾਹਾ ਲੈ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ਸਿਹਤ ਮਹਿਕਮੇ 'ਚ ਤਾਇਨਾਤ ਇਕ ਮੁਲਾਜ਼ਮ ਨੇ ਸੈਕਟਰ-38 ਸੀ ਸਥਿਤ ਆਪਣੇ ਘਰ 'ਚ ਕਮਰੇ ਨੂੰ ਬੰਦ ਕਰ ਕੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੌਕੇ 'ਤੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਗੇਟ ਨੂੰ ਤੋੜ ਕੇ ਫਾਹੇ ’ਤੇ ਝੂਲ ਰਹੇ ਨੌਜਵਾਨ ਨੂੰ ਹੇਠਾਂ ਉਤਾਰਿਆ ਅਤੇ ਸੈਕਟਰ-16 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 26 ਸਾਲਾ ਸ਼ੁਭਮ ਦੇ ਰੂਪ 'ਚ ਹੋਈ ਹੈ।

ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੈ। ਸ਼ੁੱਕਰਵਾਰ ਰਾਤ 9.30 ਵਜੇ ਕੰਟਰੋਲ ਰੂਮ ’ਤੇ ਸੈਕਟਰ-38 ਸੀ ਦੇ ਇਕ ਘਰ 'ਚ ਵਿਅਕਤੀ ਵਲੋਂ ਖੁਦ ਨੂੰ ਲੌਕ ਕਰ ਕੇ ਕਮਰੇ 'ਚ ਫਾਹਾ ਲਗਾਉਣ ਦੀ ਕਾਲ ਚੱਲੀ ਸੀ। ਮ੍ਰਿਤਕ ਇੱਥੇ ਪਤਨੀ, 8 ਮਹੀਨੇ ਦੇ ਬੇਟੇ ਅਤੇ ਮਾਂ ਦੇ ਨਾਲ ਰਹਿੰਦਾ ਸੀ। ਪੁਲਸ 'ਚ ਲਾਸ਼ ਦਾ ਕੋਰੋਨਾ ਟੈਸਟ ਕਰਾਉਣ ਤੋਂ ਬਾਅਦ ਲਾਸ਼ ਨੂੰ ਹਸਪਤਾਲ ਦੀ ਮੋਰਚਰੀ 'ਚ ਪੋਸਟਮਾਰਟਮ ਲਈ ਰਖਵਾ ਦਿੱਤਾ।


author

Babita

Content Editor

Related News