ਫਾਜ਼ਿਲਕਾ : ਸਰਹੱਦ ’ਤੇ ਡਿਊਟੀ ਦੇ ਰਹੇ BSF ਦੇ ਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Tuesday, Dec 10, 2019 - 03:46 PM (IST)

ਫਾਜ਼ਿਲਕਾ : ਸਰਹੱਦ ’ਤੇ ਡਿਊਟੀ ਦੇ ਰਹੇ BSF ਦੇ ਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ ਦੀ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨ ਵਲੋਂ ਆਪਣੀ ਹੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਜਵਾਨ ਦੀ ਪਛਾਣ ਖੁਰਸ਼ੀਦ ਮਿਆਂ  (52) ਵਾਸੀ ਤ੍ਰਿਪੁਰਾ ਦੇ ਨਾਂ ਤੋਂ ਹੋਈ ਹੈ। ਜਵਾਨ ਵਲੋਂ ਚਲਾਈ ਗੋਲੀ ਦੀ ਆਵਾਜ਼ ਸੁਣਨ ’ਤੇ ਸਾਰੇ ਜਵਾਨ ਘਟਨਾ ਸਥਾਨ ’ਤੇ ਪਹੁੰਚ ਗਏ, ਜਿਨ੍ਹਾ ਦੇ ਪੁੱਜਣ ’ਤੇ ਉਸ ਦੀ ਮੌਤ ਹੋ ਗਈ। ਬੀ.ਐੱਸ.ਐੱਫ. ਦੇ ਮੁਲਾਜ਼ਮਾਂ ਅਤੇ ਪੁਲਸ ਨੇ ਫੌਜੀ ਦੀ ਲਾਸ਼ ਨੂੰ ਕਬਜ਼ੇ ’ਚ ਲੈਂਦੇ ਹੋਏ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚੀ ’ਚ ਰੱਖਵਾ ਦਿੱਤਾ। 

PunjabKesari

ਜਾਣਕਾਰੀ ਅਨੁਸਾਰ ਖੁਰਸ਼ੀਦ ਮਿਆਂ 96 ਬੀ. ਐੱਸ. ਐੱਫ. ਬਟਾਲੀਅਨ ’ਚ ਤਾਇਨਾਤ ਸੀ ਅਤੇ ਅੱਜਕਲ ਉਸ ਦੀ ਡਿਊਟੀ ਸਰਹੱਦੀ ਪਿੰਡ ਮੁਹਾਰ ਸੋਨਾ ਨੇਡ਼ੇ ਕੰਢੇਦਾਰ ਤਾਰ ਦੇ ਗੇਟ ’ਤੇ ਸੀ।  ਬੀ.ਐੱਸ.ਐੱਫ. ਦੇ ਜਵਾਨ ਨੇ ਜਦੋਂ ਆਪਣੀ ਆਟੋਮੈਟਿਕ ਸਰਵਿਸ ਰਾਈਫਲ ਨਾਲ ਖੁਦਕੁਸ਼ੀ ਕੀਤੀ, ਉਸ ਸਮੇਂ ਉਹ ਡਿਊਟੀ ’ਤੇ ਤਾਇਨਾਤ ਸੀ। ਮਿਆਂ ਦੇ ਨਾਲ ਤਾਇਨਾਤ ਜਵਾਨ ਨੇ ਇਸ ਸਬੰਧੀ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਮੌਕੇ ਤੋਂ 8 ਗੋਲੀਆਂ ਦੇ ਖਾਲੀ ਖੋਲ ਬਰਾਮਦ ਹੋਏ ਹਨ। ਮ੍ਰਿਤਕ ਦਾ ਅੱਜ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਪੋਸਟਮਾਰਟਮ ਕੀਤਾ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਖੁਦਕੁਸ਼ੀ ਦੇ ਕਾਰਣਾਂ ਦਾ ਪਤਾ ਨਹੀਂ ਲੱਗਾ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।


author

rajwinder kaur

Content Editor

Related News