ਆਰਥਿਕ ਤੰਗੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ
Sunday, Aug 26, 2018 - 02:54 AM (IST)

ਤਪਾ ਮੰਡੀ, (ਮਾਰਕੰਡਾ)-ਪਿੰਡ ਘੁੰਨਸ ਦੇ ਇਕ ਨੌਜਵਾਨ ਨੇ ਆਰਥਿਕ ਤੰਗੀ ਤੋਂ ਤੰਗ ਆ ਕੇ ਰੇਲ ਗੱਡੀ ਹੇਠਾਂ ਸਿਰ ਦੇ ਕੇ ਆਪਣੀ ਜਾਨ ਦੇ ਦਿੱਤੀ। ਅੱਜ ਸ਼ਾਮੀਂ 5 ਵਜੇ ਅੰਬਾਲਾ-ਬਠਿੰਡਾ ਯਾਤਰੀ ਰੇਲ ਗੱਡੀ ਜਿਉਂ ਹੀ ਘੁੰਨਸ ਰੇਲਵੇ ਸਟੇਸ਼ਨ ਪਾਰ ਹੋਈ ਤਾਂ ਅੰਗਰੇਜ਼ ਸਿੰਘ (35) ਪੁੱਤਰ ਧਰਮ ਸਿੰਘ ਕਿਸਾਨ ਨੇ ਗੱਡੀ ਅੱਗੇ ਛਾਲ ਮਾਰ ਦਿੱਤੀ। ਘਟਨਾ ਦਾ ਪਤਾ ਲੱਗਣ ਸਾਰ ਪਿੰਡ ਦੀ ਪੰਚਾਇਤ ਮੌਕੇ ’ਤੇ ਪੁੱਜੀ, ਜਿਸ ਨੇ ਰੇਲਵੇ ਪੁਲਸ ਬਰਨਾਲਾ ਨੂੰ ਇਤਲਾਹ ਦਿੱਤੀ। ਥਾਣੇਦਾਰ ਗੁਰਚਰਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪਿੰਡ ਦੀ ਪੰਚਾਇਤ ਦਾ ਕਹਿਣਾ ਸੀ ਕਿ ਉਕਤ ਨੌਜਵਾਨ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸੀ, ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ।