ਦਰਾਣੀ ਤੋਂ ਦੁਖੀ ਹੋ ਕੇ ਵਿਆਹੁਤਾ ਨੇ ਕੀਤੀ ਖੁਦਕੁਸ਼ੀ

Wednesday, Jul 04, 2018 - 03:07 AM (IST)

ਦਰਾਣੀ ਤੋਂ ਦੁਖੀ ਹੋ ਕੇ ਵਿਆਹੁਤਾ ਨੇ ਕੀਤੀ ਖੁਦਕੁਸ਼ੀ

ਬਠਿੰਡਾ(ਵਰਮਾ)-ਪਿੰਡ ਰੂਮੀਵਾਲਾ ਵਿਖੇ 25 ਸਾਲਾ ਵਿਆਹੁਤਾ ਨੇ ਦਰਾਣੀ ਤੋਂ ਦੁਖੀ ਹੋ ਕੇ ਫਾਹ ਲਾ  ਲਿਆ।  ਜਾਣਕਾਰੀ ਅਨੁਸਾਰ 4 ਸਾਲ ਪਹਿਲਾਂ ਰਾਜਵੀਰ ਕੌਰ ਵਾਸੀ ਕਿੱਲੀ ਨਿਹਾਲ ਸਿੰਘ ਵਾਲਾ ਦਾ ਵਿਆਹ ਰੂਮੀਵਾਲਾ ਦੇ ਸੁਰਿੰਦਰ ਸਿੰਘ ਨਾਲ ਹੋਇਆ। ਪਰਿਵਾਰ ਪੂਰਾ ਅਮਨ-ਸ਼ਾਂਤੀ ਨਾਲ ਰਹਿ ਰਿਹਾ ਸੀ, ਜਦਕਿ ਉਨ੍ਹਾਂ ਦਾ 2 ਸਾਲ ਦਾ ਲੜਕਾ ਵੀ ਹੈ। ਇਸ ਦੌਰਾਨ ਉਸਦੇ ਦਿਉਰ ਦਾ  ਵਿਆਹ ਹੋ ਗਿਆ। ਦਰਾਣੀ ਪੜ੍ਹੀ-ਲਿਖੀ ਸੀ ਅਤੇ ਉਸਨੇ ਵਿਦੇਸ਼ ਜਾਣ ਲਈ 2 ਵਾਰ ਆਈਲੈਟਸ ਦੇ ਪੇਪਰ ਦਿੱਤੇ ਪਰ ਪਾਸ ਨਹੀਂ ਹੋਈ। ਘਰ ਵਿਚ ਆਉਂਦੇ ਹੀ ਉਸਨੇ ਆਪਣੀ ਜੇਠਾਣੀ ਰਾਜਦੀਪ ਕੌਰ ’ਤੇ ਰੋਅਬ ਪਾਉਣਾ ਸ਼ੁਰੂ ਕਰ ਦਿੱਤਾ। ਉਹ ਆਪਣੀ ਜੇਠਾਣੀ ਨੂੰ ਤਾਅਨੇ ਦਿੰਦੀ ਸੀ ਕਿ ਉਹ ਅਨਪੜ੍ਹ ਜਦਕਿ ਮੈਂ ਪੜ੍ਹੀ-ਲਿਖੀ ਹਾਂ। ਇਸ ਲਈ ਸਾਰੇ ਘਰ ਦਾ ਕੰਮ ਤੈਨੂੰ ਕਰਨਾ ਪਵੇਗਾ। ਰਾਜਵੀਰ ਕੌਰ ਦੇ ਭਰਾ ਬੱਬੂ ਨੇ ਦੱਸਿਆ ਕਿ ਅਕਸਰ ਉਸਦੀ ਭੈਣ ਦੱਸਦੀ ਸੀ ਕਿ ਦਰਾਣੀ ਉਸਨੂੰ ਤੰਗ-ਪ੍ਰੇਸ਼ਾਨ ਕਰਦੀ ਹੈ ਇਥੋਂ ਤੱਕ ਕਿ ਕੁੱਟ-ਮਾਰ ਵੀ ਕਰਨ ਲੱਗ ਪਈ। ਉਸਦਾ ਦਿਉਰ ਵੀ ਉਸਦਾ ਸਾਥ ਦਿੰਦਾ  ਅਤੇ ਮੈਨੂੰ ਹਰ ਵਾਰ ਮਾਰਨ ਦੀ ਧਮਕੀਆਂ ਵੀ ਮਿਲਦੀਆਂ ਰਹਿੰਦੀਆਂ ਸਨ। ਉਸਨੇ ਦੱਸਿਆ ਕਿ ਅੱਜ ਲਗਭਗ 12 ਵਜੇ ਦੁਪਹਿਰ ਉਸਦੀ ਭੈਣ ਦਾ ਫੋਨ ਆਇਆ ਕਿ ਉਹ ਆਪਣੀ ਦਰਾਣੀ ਅਤੇ ਦਿਉਰ ਤੋਂ ਤੰਗ ਆ ਕੇ ਫਾਹ ਲੈਣ ਜਾ ਰਹੀ ਹੈ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੇ ਫੋਨ ’ਤੇ ਉਸਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਜਲਦੀ ਅਸੀਂ ਤੇਰੇ ਕੋਲ ਪਹੁੰਚ ਜਾਵਾਂਗੇ ਅਤੇ ਤੈਨੂੰ ਨਾਲ ਲੈ ਜਾਵਾਂਗੇ। ਪਰ ਉਹ ਰੋਂਦੀ ਰਹੀ। ਉਸਨੇ ਦੱਸਿਆ ਕਿ ਘਰ ਵਿਚ ਉਸ ਵੇਲੇ ਕੋਈ ਨਹੀਂ ਸੀ ਕਿਉਂਕਿ ਪਰਿਵਾਰ ਦੇ ਕੁਝ ਲੋਕ ਬੱਚੇ ਨੂੰ ਦਵਾਈ ਦਿਵਾਉਣ ਗਏ ਸਨ, ਪਿੱਛੋਂ ਉਸਦੀ ਭੈਣ ਨੇ ਜੀਵਨ-ਲੀਲਾ ਸਮਾਪਤ ਕਰ ਲਈ। ਇਸ ਮਾਮਲੇ ’ਚ ਥਾਣਾ ਕੈਂਟ ਦੇ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕ ਰਾਜਵੀਰ ਕੌਰ ਦੇ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ, ਜਿਸ ਕਾਰਨ ਮਾਮਲਾ ਦਰਜ ਨਹੀਂ ਕੀਤਾ। ਜਿਵੇਂ ਹੀ ਪਰਿਵਾਰਕ  ਮੈਂਬਰ ਸ਼ਿਕਾਇਤ ਦਰਜ ਕਰਵਾਏਗਾ ਮਾਮਲਾ ਦਰਜ ਕਰ ਲਿਆ ਜਾਵੇਗਾ।  
 


Related News