ਬਜ਼ੁਰਗ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Tuesday, Mar 13, 2018 - 02:23 AM (IST)

ਅਬੋਹਰ(ਰਹੇਜਾ, ਸੁਨੀਲ)—ਰਾਮ ਨਗਰ ਦੇ ਨੇੜੇ ਅੱਜ ਦੁਪਹਿਰ ਇਕ ਅਣਪਛਾਤੇ ਬਜ਼ੁਰਗ ਨੇ ਰੇਲਗੱਡੀ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜੀ. ਆਰ. ਪੀ. ਨੇ ਨਰ ਸੇਵਾ ਨਰਾਇਣ ਸੇਵਾ ਸੰਸਥਾ ਦੀ ਮਦਦ ਨਾਲ ਉਸ ਦੀ ਲਾਸ਼ ਨੂੰ ਪੋਸਟਮਾਰਟਮ ਅਤੇ ਪਛਾਣ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਜਾਣਕਾਰੀ ਮੁਤਾਬਕ ਅੱਜ ਦੁਪਹਿਰ ਕਰੀਬ 1 ਵਜੇ ਸ਼੍ਰੀ ਗੰਗਾਨਗਰ ਰੋਡ ਫਾਟਕ ਤੋਂ ਕੁਝ ਦੂਰੀ 'ਤੇ ਰਾਮ ਨਗਰ ਦੇ ਲਾਗੇ ਇਕ 60 ਸਾਲ ਦੇ ਅਣਪਛਾਤੇ ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਨਰ ਸੇਵਾ ਨਰਾਇਣ ਸੇਵਾ ਦੇ ਮੈਂਬਰ ਜਗਦੇਵ ਬਰਾੜ, ਸੋਨੂ ਸ਼ਰਮਾ, ਬਿੱਟੂ ਨਰੂਲਾ ਮੌਕੇ 'ਤੇ ਪੁੱਜੇ। ਬਿੱਟੂ ਨਰੂਲਾ ਨੇ ਦੱਸਿਆ ਕਿ ਮ੍ਰਿਤਕ ਨੇ ਸਫੈਦ ਕੁੜਤਾ-ਪਜ਼ਾਮਾ ਅਤੇ ਜੁੱਤੀ ਪਹਿਨੀ ਹੋਈ ਹੈ। ਉਸ ਦੇ ਕੋਲ ਇਕ ਚੈੱਕਦਾਰ ਸਾਫਾ ਵੀ ਸੀ। ਮ੍ਰਿਤਕ ਦੀ ਜੇਬ 'ਚੋਂ ਬੱਸ ਦੀ ਇਕ ਟਿਕਟ ਵੀ ਮਿਲੀ ਹੈ ਪਰ ਹੁਣ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ।