ਪਿਆਰ ''ਚ ਧੋਖਾ ਮਿਲਿਆ ਤਾਂ ਮਾਰੀ ਨਹਿਰ ''ਚ ਛਾਲ
Friday, Sep 01, 2017 - 02:18 AM (IST)

ਬਠਿੰਡਾ(ਪਾਇਲ)-ਪਿਆਰ ਵਿਚ ਧੋਖਾ ਮਿਲਣ ਕਾਰਨ ਦੁਖੀ ਇਕ ਲੜਕੀ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ ਤੋਂ ਬਚਾਅ ਲਿਆ ਗਿਆ। ਜਾਣਕਾਰੀ ਅਨੁਸਾਰ ਇਕ ਲੜਕੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਨਹਿਰ ਨਜ਼ਦੀਕ ਮੌਜੂਦ ਸਹਾਰਾ ਜਨਸੇਵਾ ਮੈਂਬਰ ਸਰਬਜੀਤ ਸਿੰਘ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਲੜਕੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਪੀੜਤਾ ਨੇ ਦੱਸਿਆ ਕਿ ਉਸ ਦੇ ਪ੍ਰੇਮੀ ਨੇ ਉਸ ਨੂੰ ਧੋਖਾ ਦਿੱਤਾ ਹੈ, ਜਿਸ ਕਾਰਨ ਹੁਣ ਉਹ ਜਿਊਣਾ ਨਹੀਂ ਚਾਹੁੰਦੀ। ਸੰਸਥਾ ਮੈਂਬਰ ਨੇ ਲੜਕੀ ਨੂੰ ਸਮਝਾਇਆ ਅਤੇ ਜ਼ਿੰਦਗੀ ਵਿਚ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ, ਜਿਸ ਤੋਂ ਬਾਅਦ ਲੜਕੀ ਭਵਿੱਖ 'ਚ ਅਜਿਹਾ ਕਦਮ ਨਾ ਚੁੱਕਣ ਦਾ ਭਰੋਸਾ ਦਿੰਦਿਆਂ ਘਰ ਵਾਪਸ ਚਲੀ ਗਈ।