ਪ੍ਰੇਮਿਕਾ ਨਾਲ ਝਗੜੇ ਤੋਂ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ

06/08/2019 7:37:17 PM

ਅੰਮ੍ਰਿਤਸਰ(ਸੰਜੀਵ)— ਪ੍ਰੇਮਿਕਾ ਨਾਲ ਰਹਿ ਰਹੇ ਦੀਪਕ ਸਿੰਘ ਵਲੋਂ ਜ਼ਹਿਰ ਖਾ ਕੇ ਆਤਮਹੱਤਿਆ ਕਰਨ ਦੇ ਮਾਮਲੇ 'ਚ ਚੌਕੀ ਮਾਈ ਭਾਗੋ ਕਾਲਜ ਦੀ ਪੁਲਸ ਨੇ ਕਮਲਪ੍ਰੀਤ ਕੌਰ ਵਾਸੀ ਮੂਨ ਐਵੀਨਿਊ ਮਜੀਠਾ ਰੋਡ ਦੇ ਵਿਰੁੱਧ ਮਰਨ ਲਈ ਮਜਬੂਰ ਕੀਤੇ ਜਾਣ ਦਾ ਕੇਸ ਦਰਜ ਕੀਤਾ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜੇ 'ਚ ਲੈ ਉਸ ਦਾ ਪੋਸਟਮਾਰਟਮ ਕਰਵਾ ਲਾਸ਼ ਉਸ ਦੇ ਪਰਿਵਾਰ ਵਾਲਿਆ ਨੂੰ ਸੌਂਪ ਦਿੱਤੀ, ਜਦੋਂ ਕਿ ਘਟਨਾ ਉਪਰੰਤ ਹੀ ਉਸ ਦੀ ਪ੍ਰੇਮਿਕਾ ਕਮਲਪ੍ਰੀਤ ਕੌਰ ਫਰਾਰ ਹੋ ਚੁੱਕੀ ਹੈ।

ਸਰਦੂਲ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤੇ ਗਏ ਮਾਮਲੇ 'ਚ ਉਸ ਦਾ ਕਹਿਣਾ ਹੈ ਕਿ ਦੀਪਕ ਸਿੰਘ ਦਾ ਵਿਆਹ ਕੁਲਵਿੰਦਰ ਕੌਰ ਦੇ ਨਾਲ ਹੋਇਆ ਸੀ। ਵਿਆਹ ਬਾਅਦ ਉਸ ਦੇ ਘਰ ਦੋ ਬੱਚਿਆ ਨੇ ਜਨਮ ਲਿਆ। ਪਿਛਲੇ ਕਰੀਬ 1 ਸਾਲ ਤੋਂ ਉਸ ਦਾ ਆਪਣੀ ਪਤਨੀ ਦੇ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਉਹ ਉਕਤ ਦੋਸ਼ੀ ਕਮਲਪ੍ਰੀਤ ਕੌਰ ਦੇ ਸੰਪਰਕ ਵਿਚ ਆ ਗਿਆ, ਜਿਸ ਦੇ ਬਾਅਦ ਉਹ ਘਰ ਛੱਡ ਕੇ ਕਮਲਪ੍ਰੀਤ ਕੌਰ ਦੇ ਨਾਲ ਮੂਨ ਐਵੀਨਿਊ ਕਿਰਾਏ ਦੇ ਘਰ 'ਚ ਰਹਿਣ ਲਗਾ ਸੀ। ਕੁੱਝ ਦਿਨ ਪਹਿਲਾਂ ਹੀ ਉਸ ਨੂੰ ਪਤਾ ਲੱਗਿਆ ਕਿ ਦੀਪਕ ਸਿੰਘ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਿਹਾ ਹੈ। ਪਿਛਲੇ ਦਿਨੀਂ ਉਸ ਦਾ ਕਮਲਪ੍ਰੀਤ ਕੌਰ ਦੇ ਨਾਲ ਝਗੜਾ ਹੋਇਆ ਅਤੇ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਹਾਲਤ ਵਿਗੜ ਜਾਣ ਤੇ ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਥੇ ਉਸਦੀ ਮੌਤ ਹੋ ਗਈ।

ਕੀ ਕਹਿਣਾ ਹੈ ਪੁਲਸ ਦਾ?
ਚੌਕੀ ਇੰਚਾਰਜ ਏ.ਐੱਸ.ਆਈ. ਸਤਪਾਲ ਸਿੰਘ ਦਾ ਕਹਿਣਾ ਹੈ ਕਿ ਦੀਪਕ ਸਿੰਘ ਵਲੋਂ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਕਮਲਪ੍ਰੀਤ ਕੌਰ ਉਸ ਨੂੰ ਹਸਪਤਾਲ 'ਚ ਭਰਤੀ ਕਰਵਾ ਉੱਥੇ ਤੋਂ ਭੱਜ ਗਈ ਸੀ। ਪੁਲਸ ਨੇ ਮੌਤ ਦੇ ਬਾਅਦ ਦੀਪਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ, ਜਦੋਂ ਕਿ ਕਮਲਪ੍ਰੀਤ ਕੌਰ ਆਪਣੇ ਘਰ ਨੂੰ ਤਾਲੇ ਲਗਾ ਫਰਾਰ ਹੋ ਚੁੱਕੀ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ।


Baljit Singh

Content Editor

Related News