ਵਿਆਹੁਤਾ ਨੇ ਪੇਕੇ ਘਰ ਜਾ ਕੇ ਕੀਤੀ ਖੁਦਕੁਸ਼ੀ

Tuesday, Nov 13, 2018 - 06:03 PM (IST)

ਵਿਆਹੁਤਾ ਨੇ ਪੇਕੇ ਘਰ ਜਾ ਕੇ ਕੀਤੀ ਖੁਦਕੁਸ਼ੀ

ਲੰਬੀ/ਮਲੋਟ (ਜੁਨੇਜਾ) : ਬੀਤੀ ਸ਼ਾਮ ਪਿੰਡ ਬਾਦਲ ਵਿਖੇ ਇਕ 21 ਸਾਲਾ ਵਿਆਹੁਤਾ ਨੇ ਜ਼ਹਿਰੀਲੀ ਦਵਾਈ ਪੀਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਪਿੰਡ ਬਾਦਲ ਦੀ ਸੁਮਨ ਰਾਣੀ (21 ਸਾਲ) ਮਲੋਟ ਵਿਖੇ ਵਿਆਹੀ ਹੋਈ ਸੀ। ਕੱਲ ਉਹ ਆਪਣੇ ਪਤੀ ਜਤਿੰਦਰ ਨਾਲ ਪੇਕੇ ਪਿੰਡ ਬਾਦਲ ਗਈ ਜਿਥੇ ਉਸਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸੁਮਨ ਬਿਮਾਰੀ ਕਰਕੇ ਪ੍ਰੇਸ਼ਾਨ ਰਹਿੰਦੀ ਸੀ। 
ਜਾਂਚ ਕਰ ਰਹੇ ਥਾਣੇਦਾਰ ਜਲਜੀਤ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਇਸ ਮਾਮਲੇ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਮੰਨਦਾ, ਇਸ ਲਈ ਉਹ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ। ਜਿਸ ਦੇ ਚੱਲਦੇ ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


Related News