22 ਸਾਲਾ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

Tuesday, Jul 28, 2020 - 03:31 PM (IST)

22 ਸਾਲਾ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਫਰੀਦਕੋਟ (ਜਗਤਾਰ): ਫਰੀਦਕੋਟ 'ਚ ਇਕ 22 ਸਾਲਾ ਨੌਜਵਾਨ ਵਲੋਂ ਘਰ 'ਚ ਲੱਗੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਪੱਕਾ ਦਾ ਰਹਿਣ ਵਾਲਾ 22 ਸਾਲ ਦਾ ਨੌਜਵਾਨ ਗੁਰਤੇਜ ਸਿੰਘ ਜੋ ਹੁਣ ਫ਼ਰੀਦਕੋਟ 'ਚ ਆਪਣੀ ਭੈਣ ਦੇ ਕੋਲ ਪਿਛਲੇ ਕਰੀਬ 15 ਦਿਨ ਤੋਂ ਰਹਿ ਰਿਹਾ ਸੀ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ। 
ਜਦੋਂ ਉਸਦੀ ਭੈਣ ਆਪਣੇ ਬੇਟੇ ਦੀ ਦਵਾਈ ਲੈਣ ਗਈ ਸੀ ਤਾਂ ਪਿੱਛੇ ਇਹ ਘਰ 'ਚ ਇਕੱਲਾ ਸੀ, ਜਿੱਥੇ ਉਸ ਨੇ ਘਰ 'ਚ ਲੱਗੇ ਪੰਖੇ ਦੇ ਨਾਲ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ।

ਇਹ ਵੀ ਪੜ੍ਹੋ: ਜ਼ਿਲ੍ਹਾ ਫਿਰਜ਼ੋਪੁਰ 'ਚ ਕੋਰੋਨਾ ਦਾ ਕਹਿਰ ਜਾਰੀ, 27 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਫਿਲਹਾਲ ਪੁਲਸ ਵਲੋਂ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ।ਪੁਲਸ ਵਲੋਂ ਕਿਹਾ ਗਿਆ ਹੈ ਕਿ ਫਿਲਹਾਲ ਮਾਮਲਾ ਆਤਮ-ਹੱਤਿਆ ਦਾ ਹੀ ਲੱਗ ਰਿਹਾ ਹੈ ਫਿਰ ਵੀ ਪੋਸਟਮਾਰਟ ਦੀ ਰਿਪੋਰਟ 'ਚ ਜੋ ਆਵੇਗਾ ਉਸ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਪਿਛਲੇ 15 ਦਿਨਾਂ ਤੋਂ ਭੈਣ ਕੋਲ ਆਇਆ ਹੋਇਆ ਸੀ ਜਦੋ ਉਸ ਦੀ ਭੈਣ ਦੁਵਾਈ ਲੈਣ ਗਈ ਤਾਂ ਉਸ ਨੇ ਦਰਵਾਜੇ ਬੰਦ ਕਰ ਕਮਰੇ 'ਚ ਫਾਹਾ ਲੈ ਲਿਆ।


author

Shyna

Content Editor

Related News