ਬਜ਼ੁਰਗ ਪਤੀ ਪਤਨੀ ਨੇ ਕੀਤੀ ਖੁਦਕਸੀ

Thursday, Apr 02, 2020 - 05:31 PM (IST)

ਬਜ਼ੁਰਗ ਪਤੀ ਪਤਨੀ ਨੇ ਕੀਤੀ ਖੁਦਕਸੀ

ਬਾਬਾ ਬਕਾਲਾ ਸਾਹਿਬ (ਰਾਕੇਸ਼): ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਸਠਿਆਲਾ ਵਿਖੇ ਬੀਤੀ ਰਾਤ ਇਕ ਬਜ਼ੁਰਗ ਪਤੀ ਪਤਨੀ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦੀ ਦਰਦਨਾਕ ਘਟਨਾ ਵਾਪਰੀ ਹੈ। ਥਾਣਾ ਮੁਖੀ ਬਿਆਸ ਕਿਰਨਦੀਪ ਸਿੰਘ ਸੰਧੂ ਨੇ ਅੱਜ ਇਥੇ ਦੱਸਿਆ ਕਿ ਪਿੰਡ ਸਠਿਆਲਾ ਦੇ ਵਸਨੀਕ ਬਲਵਿੰਦਰ ਸਿੰਘ ਪੁੱਤਰ ਬੰਤਾ ਸਿੰਘ (67) ਤੇ ਉਸਦੀ ਪਤਨੀ ਗੁਰਜਿੰਦਰ ਕੌਰ (65) ਜੋ ਕਿ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਕਰਮਚਾਰੀ ਸੀ, ਜਦਕਿ ਉਸਦਾ ਪਤੀ ਘਰੇਲੂ ਕੰਮਕਾਰ ਕਰਦਾ ਸੀ। ਉਕਤ ਦੋਵੇਂ ਪਤੀ ਪਤਨੀ ਆਪਣੇ ਪਿੰਡ ਸਠਿਆਲਾ ਸਥਿਤ ਘਰ ਵਿਚ ਇਕੱਲੇ ਰਹਿੰਦੇ ਸਨ ਅਤੇ ਅਕਸਰ ਹੀ ਪਰੇਸ਼ਾਨ ਰਹਿੰਦੇ ਸਨ। ਮ੍ਰਿਤਕਾ ਦੀ ਇਕ ਲੜਕੀ ਦਿੱਲੀ ਵਿਆਹੀ ਹੋਈ ਹੈ, ਜਦਕਿ ਇਕ ਲੜਕਾ ਆਸਟ੍ਰੇਲੀਆ 'ਚ ਹੈ। ਪੁਲਸ ਚੌਕੀ ਸਠਿਆਲਾ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਮ੍ਰਿਤਕ ਦੇ ਭਰਾ ਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜੇਰੇ ਦਫਾ 174 ਤਹਿਤ ਕਾਰਵਾਈ ਅਮਲ 'ਚ ਲਿਆ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਭੇਜ ਦਿਤਾ ਹੈ।


author

Shyna

Content Editor

Related News