ਘਰ ਦਾ ਕਲੇਸ਼ ਬਣਿਆ ਪਰਿਵਾਰ ਦਾ ਉਜਾੜਾ, ਬੱਚਿਆਂ ਨੂੰ ਰੋਂਦਾ ਛੱਡ ਮੌਤ ਦੇ ਰਾਹੇ ਪਈ ਮਾਂ

Friday, Jul 24, 2020 - 06:30 PM (IST)

ਘਰ ਦਾ ਕਲੇਸ਼ ਬਣਿਆ ਪਰਿਵਾਰ ਦਾ ਉਜਾੜਾ, ਬੱਚਿਆਂ ਨੂੰ ਰੋਂਦਾ ਛੱਡ ਮੌਤ ਦੇ ਰਾਹੇ ਪਈ ਮਾਂ

ਧੂਰੀ (ਦਵਿੰਦਰ ਖਿਪਲ) : ਘਰੇਲੂ ਕਲੇਸ਼ ਕਾਰਨ ਦੋ ਬੱਚਿਆਂ ਦੀ ਮਾਂ ਵਲੋਂ ਨਹਿਰ 'ਚ ਛਾਲਮਾਰ ਕੇ ਕੀਤੀ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਧੂਰੀ ਦੀ ਨੀਸ਼ੂ ਰਾਣੀ (35) ਜੋ ਕਿ 10 ਸਾਲ ਪਹਿਲਾਂ ਨਾਭਾ ਧੂਰੀ ਵਿਆਹੀ ਸੀ ਅਤੇ ਦੋ ਬੱਚਿਆਂ ਦੀ ਮਾਂ ਸੀ ਨੇ ਘਰ ਦੇ ਕਲੇਸ਼ ਕਾਰਨ ਨਹਿਰ 'ਚ ਛਾਲ ਮਾਰ ਦਿੱਤੀ, ਜਿਸ ਦੀ ਲਾਸ਼ ਵੀ ਬਰਾਮਦ ਹੋ ਗਈ ਹੈ। ਉਥੇ ਹੀ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਸਹੁਰਾ ਪਰਿਵਾਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। 

ਇਹ ਵੀ ਪੜ੍ਹੋ : ਲੁੱਟ-ਖੋਹ ਕਰਨ ਆਏ ਲੁਟੇਰਿਆਂ ਨਾਲ ਡਟ ਕੇ ਭਿੜਿਆ ਬਾਬਾ, ਅੰਤ ਗੁਆਈ ਜਾਨ (ਦੇਖੋ ਤਸਵੀਰਾਂ)

ਇਸ ਮੌਕੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਸਹੁਰਾ ਪਰਿਵਾਰ ਵੱਲੋਂ ਮਾਰਿਆ ਗਿਆ ਹੈ, ਉਨ੍ਹਾਂ ਕਿਹਾ ਕਿ ਜਦੋਂ ਤਕ ਸਹੁਰਾ ਧਿਰ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਉਹ ਹਸਪਤਾਲ ਵਿਚੋਂ ਬਾਹਰ ਨਹੀਂ ਜਾਣਗੇ। ਇਸ ਮੌਕੇ ਥਾਣਾ ਸਿੱਟੀ ਧੂਰੀ ਦੇ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਨੀਸ਼ੂ ਰਾਣੀ ਨਾਮ ਦੀ ਵਿਆਹੁਤਾ ਦੀ ਲਾਸ਼  ਬੱਬਨਪੁਰ ਨਹਿਰ 'ਚੋਂ ਮਿਲੀ ਹੈ ਜਿਸ ਦੀ ਸਾਡੇ ਵੱਲੋ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੇ 57 ਨਵੇਂ ਮਾਮਲੇ ਆਏ ਸਾਹਮਣੇ


author

Gurminder Singh

Content Editor

Related News