ਇਕ ਦਮ ਮੌਸਮ ਦੇ ਬਦਲਦੇ ਅੰਦਾਜ਼ ਨੇ ਕਿਸਾਨਾਂ ਦੇ ਮੱਥੇ ''ਤੇ ਲਿਆਂਦੀਆਂ ਪ੍ਰੇਸ਼ਾਨੀ ਦੀਆਂ ਲਕੀਰਾਂ
Monday, Mar 03, 2025 - 01:28 PM (IST)

ਦੀਨਾਨਗਰ (ਗੋਰਾਇਆ)- ਸਵੇਰੇ ਤੜਕਸਾਰ ਪਈ ਬਾਰਿਸ਼ ਨੇ ਕਿਸਾਨਾਂ ਦੇ ਮੱਥੇ 'ਤੇ ਇਕ ਵਾਰ ਮੁੜ ਪ੍ਰੇਸ਼ਾਨੀ ਦੀਆਂ ਲਕੀਰਾਂ ਲਿਆਂਦੀਆਂ ਹਨ ਜਿਸ ਕਾਰਨ ਹਰ ਕਿਸਾਨ ਦੀ ਨਜ਼ਰਾਂ ਅੰਬਰ ਵੱਲ ਤੱਕ ਰਹੀਆਂ ਹਨ। ਕਿਸਾਨ ਰੱਬ ਦੇ ਹਾੜੇ ਕੱਢਕੇ ਅਰਜੋਈਆਂ ਕਰ ਰਹੇ ਹਨ ਕਿ ਹੁਣ ਪੁੱਤਾਂ ਵਾਂਗ ਪਾਲੀ ਕਣਕ ਜਵਾਨ ਹੋ ਗਈ ਏ ਇਸ ਨੂੰ ਕੁਦਰਤ ਦੇ ਕਹਿਰ ਤੋਂ ਕਿਵੇਂ ਬਚਾਵਾਂਗੇ।ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਸਵੇਰੇ ਤੜਕਸਾਰ ਤੋਂ ਅਚਾਨਕ ਬੇਮੌਸਮੀ ਬਾਰਿਸ਼ ਹੋਣ ਕਾਰਨ ਨੀਵੇ ਇਲਾਕਿਆਂ ਦੀਆਂ ਜ਼ਮੀਨਾ ਲਈ ਇਹ ਬਾਰਿਸ਼ ਕਹਿਰ ਬਣਕੇ ਪੇਸ਼ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿੰਨਾ ਕਿਸਾਨਾਂ ਨੇ ਠੇਕੇ 'ਤੇ ਜ਼ਮੀਨ ਲੈ ਕੇ ਕਣਕ ਦੀ ਬਿਜਾਈ ਕੀਤੀ ਹੈ ਪਰ ਮੌਸਮ ਵਿਭਾਗ ਦੀ ਚਿਤਾਨਵੀ ਨੇ ਕਿਸਾਨਾਂ ਦੇ ਮੱਥੇ 'ਤੇ ਆਲਮ ਦੀਆਂ ਲਕੀਰਾਂ ਪੈਦਾ ਕਰ ਦਿੱਤੀਆਂ ਹਨ। ਜਿਸ ਕਾਰਨ ਕਿਸਾਨ 'ਤੇ ਕੁਦਰਤ ਦਾ ਕਰੋਪ ਪੂਰੀ ਤਰ੍ਹਾਂ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜ 'ਤਾ ਪਰਿਵਾਰ, ਜਨਮਦਿਨ 'ਤੇ ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ
ਕਿਸਾਨਾਂ ਨੇ ਦੱਸਿਆ ਕਿ ਬੇਮੌਸਮੀ ਬਾਰਿਸ਼ ਕਾਰਨ ਗੰਨੇ, ਮੱਕੀ ਅਤੇ ਪਸ਼ੂਆਂ ਲਈ ਚਾਰੇ ਦੀ ਫਸਲ ਵੀ ਲੇਟ ਹੋ ਰਹੀ ਹੈ ਜਿਸ ਕਾਰਨ ਕਿਸਾਨ ਵਰਗ ਨੂੰ ਦੌਹਰੀ ਮਾਰ ਪੈ ਰਹੀ ਹੈ। ਸਮੂਹ ਕਿਸਾਨ ਨੇ ਕਿਹਾ ਕਿ ਇਸ ਹਨ੍ਹੇਰੀ ਕਾਰਨ ਕਣਕ ਦੀ ਫਸਲ ਵੱਡੀ ਮਾਤਰਾ ਵਿਚ ਜ਼ਮੀਨ ਤੇ ਵਿੱਛ ਗਈ ਹੈ ਜਿਸ ਕਾਰਨ ਕਣਕ ਦੇ ਝਾੜ 'ਤੇ ਵੱਡਾ ਫਰਕ ਪੈ ਸਕਦਾ ਹੈ । ਕਿਸਾਨ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ ਹੋ ਜਾਂਦਾ ਹੈ ਤਾਂ ਕਿਸਾਨ ਵਰਗ ਕੁਦਰਤੀ ਮਾਰ ਤੋਂ ਬੱਚ ਸਕਦਾ ਹੈ ਨਹੀ ਤਾਂ ਮੁੜ ਕਿਸਾਨ ਨੂੰ ਆਰਥਿਕ ਪੱਖੋ ਸ਼ਿਕਾਰ ਹੋਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ।ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖ ਬਾਣੀ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ 3 ਤੋ 4 ਮਾਰਚ ਤੱਕ ਸੂਬੇ ਦੇ ਕਈ ਥਾਵਾਂ ਤੇ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਹਨ੍ਹੇਰੀ –ਤੂਫਾਨ ਨਾਲ ਬਾਰਿਸ਼ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜੇਕਰ ਇਹ ਬਾਰਿਸ਼ ਹੋਣ ਦੀ ਸੰਭਾਵਨਾ ਸੰਭਵ ਹੋ ਜਾਂਦੀ ਹੈ ਤਾਂ ਇਕ ਵਾਰ ਫਿਰ ਸੂਬੇ ਦੇ ਤਾਪਮਾਨ ਵਿਚ ਗਿਰਾਵਟ ਵੇਖੀ ਜਾ ਸਕਦੀ ਹੈ ਜਿਸ ਕਾਰਨ ਲੋਕਾਂ ਨੂੰ ਮੁੜ ਸਰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8