ਅਕਾਲੀ ਦਲ ਦੀ ਸੀਨੀਅਰ ਆਗੂ ਦਾ ਅਚਾਨਕ ਦਿਹਾਂਤ

Saturday, Oct 07, 2023 - 06:23 PM (IST)

ਅਕਾਲੀ ਦਲ ਦੀ ਸੀਨੀਅਰ ਆਗੂ ਦਾ ਅਚਾਨਕ ਦਿਹਾਂਤ

ਬਲਾਚੌਰ (ਬ੍ਰਹਮਪੁਰੀ) : ਸਿਆਸੀ ਅਤੇ ਸਮਾਜਿਕ ਹਲਕਿਆਂ ਲਈ ਦੁੱਖ ਭਰੀ ਖ਼ਬਰ ਹੈ ਕਿ ਅਕਾਲੀ ਦਲ ਦੀ ਸੀਨੀਅਰ ਆਗੂ ਸ਼੍ਰੀਮਤੀ ਸੁਨੀਤਾ ਚੌਧਰੀ (42)  ਦਾ ਦਿਲ ਦੌਰਾ ਪੈਣ ਕਾਰਣ ਦੇਹਾਂਤ ਹੋ ਗਿਆ। ਸੁਨੀਤਾ ਚੌਧਰੀ ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਦੀ ਮੈਂਬਰ ਅਤੇ ਹਲਕਾ ਬਲਾਚੌਰ ਇੰਚਾਰਜ ਦੀ ਸਨ। ਅੱਜ ਸਵੇਰੇ ਉਨ੍ਹਾਂ ਦਾ ਮੋਹਾਲੀ ਸਥਿਤ ਆਪਣੇ ਗ੍ਰਹਿ ਵਿਖੇ ਦਿਲ ਦਾ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ। ਇਸ ਬਾਰੇ ਸੁਨੀਤਾ ਚੌਧਰੀ ਦੇ ਕਰੀਬੀ ਰਿਸ਼ਤੇਦਾਰ ਗੌਰਵ ਚੌਹਾਨ ਅਤੇ ਹਨੀ ਟੌਂਸਾ ਨੇ ਜਾਣਕਾਰੀ  ਦਿੱਤੀ। ਇੱਥੇ ਗੌਰਤਲਬ ਹੈ ਕਿ ਸੁਨੀਤਾ ਚੌਧਰੀ ਹਲਕਾ ਬਲਾਚੌਰ ਦੇ ਸਾਬਕਾ ਸੰਸਦੀ ਸਕੱਤਰ ਸਵਰਗੀ ਚੌਧਰੀ ਨੰਦ ਲਾਲ ਦੀ ਵੱਡੀ ਨੂੰਹ ਸੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੁਨੀਤਾ ਚੌਧਰੀ ਦੇ ਪਤੀ ਚੌਧਰੀ ਰਾਮ ਪਾਲ ਵੀ ਸਦੀਵੀ ਵਿਛੋੜਾ ਦੇ ਗਏ ਸਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਸਾਂਝੀ ਕੀਤੀ ਤਸਵੀਰ, ਕਿਹਾ ਅੱਜ ਤੋਂ ਦਸਤਾਰ ਸਜਾਉਣਗੇ ਨਵਜੋਤ ਕੌਰ

ਸੁਨੀਤਾ ਚੌਧਰੀ ਬਲਾਚੌਰ ਹਲਕੇ ਤੋਂ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਬਾਦਲ ਵਲੋਂ ਮੈਦਾਨ ਵਿਚ ਉਤਰੇ ਸਨ। ਜੋ ਕਿ ਥੋੜੀਆਂ ਵੋਟਾਂ ਨਾਲ ਆਪਣੇ ਵਿਰੋਧੀ ਤੋਂ ਹਾਰ ਗਏ ਸੀ ਪਰ ਉਹ ਪਾਰਟੀ ਲਈ ਸਰਗਰਮ ਨਾਲ ਭੂਮਿਕਾ ਨਿਭਾਅ ਰਹੇ ਸੀ । ਸੁਨੀਤਾ ਚੌਧਰੀ ਆਪਣੇ ਪਿੱਛੇ ਇਕ ਪੁੱਤਰ ਅਤੇ ਇਕ ਧੀ ਛੱਡ ਗਏ ਹਨ। ਸੁਨੀਤਾ ਚੌਧਰੀ ਦੀ ਬੇਵਕਤੀ ਮੌਤ ’ਤੇ ਵੱਖ ਸਿਆਸੀ ਅਤੇ ਸਮਾਜਿਕ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਇਹ ਵੀ ਪੜ੍ਹੋ : ਥਾਣਾ ਧਰਮਕੋਟ ਦਾ ਐੱਸ. ਐੱਚ. ਓ. ਥਾਣੇ ਵਿਚ ਹੀ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News