ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ''ਚ 4 ਨਾਮਜ਼ਦ

Sunday, Jun 11, 2017 - 01:01 AM (IST)

ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ''ਚ 4 ਨਾਮਜ਼ਦ

ਅਬੋਹਰ(ਸੁਨੀਲ)-ਥਾਣਾ ਨੰਬਰ 2 ਦੀ ਪੁਲਸ ਨੇ ਬੀਤੇ ਦਿਨੀਂ ਮੁਹੱਲਾ ਵਰਿਆਮ ਨਗਰ ਵਾਸੀ ਇਕ ਵਿਅਕਤੀ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ 4 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੇ ਬਿਆਨਾਂ 'ਚ ਵਰਿਆਮ ਨਗਰ ਵਾਸੀ ਮ੍ਰਿਤਕ ਸੰਪਤ ਰਾਮ ਦੀ ਪਤਨੀ ਨੀਤੂ ਰਾਣੀ ਨੇ ਦੱਸਿਆ ਕਿ ਉਸ ਦੀ ਬੇਟੀ ਨੇ ਕੁਝ ਮਹੀਨੇ ਪਹਿਲਾਂ ਮੁਹੱਲੇ ਦੇ ਹੀ ਕੁਲਦੀਪ ਕੁਮਾਰ ਪੁੱਤਰ ਰਾਜ ਕੁਮਾਰ ਨਾਲ ਅਦਾਲਤ ਵਿਚ ਆਪਣੀ ਉਮਰ ਜ਼ਿਆਦਾ ਦੱਸ ਕੇ ਵਿਆਹ ਕਰ ਲਿਆ ਤੇ ਇਸ ਪੂਰੇ ਮਾਮਲੇ 'ਚ ਕੁਲਦੀਪ ਦੇ ਪਿਤਾ ਰਾਜਕੁਮਾਰ, ਉਸ ਦੀ ਮਾਂ ਪੁੱਲੀ ਦੇਵੀ ਤੇ ਭਰਾ ਗਗਨ ਵੀ ਸ਼ਾਮਲ ਸਨ। ਨੀਤੂ ਰਾਣੀ ਨੇ ਦੱਸਿਆ ਕਿ ਇਸ ਘਟਨਾ ਤੋਂ ਦੁਖੀ ਹੋ ਕੇ ਉਸ ਦਾ ਪਤੀ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਤੇ ਸਮਾਜ ਵਿਚ ਬੇਇੱਜ਼ਤੀ ਦੇ ਡਰ ਤੋਂ ਉਸ ਨੇ 8 ਜੂਨ ਦੀ ਰਾਤ ਨੂੰ ਘਰ 'ਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ, ਜਿਸ 'ਤੇ ਪੁਲਸ ਨੇ ਉਕਤ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News