ਸਿੱਖ ਨੌਜਵਾਨ ਵਲੋਂ ਸੁੱਚਾ ਸਿੰਘ ਲੰਗਾਹ ''ਤੇ ਕ੍ਰਿਪਾਨ ਨਾਲ ਹਮਲਾ (ਤਸਵੀਰਾਂ)

Wednesday, Oct 04, 2017 - 07:26 PM (IST)

ਸਿੱਖ ਨੌਜਵਾਨ ਵਲੋਂ ਸੁੱਚਾ ਸਿੰਘ ਲੰਗਾਹ ''ਤੇ ਕ੍ਰਿਪਾਨ ਨਾਲ ਹਮਲਾ (ਤਸਵੀਰਾਂ)

ਗੁਰਦਾਸਪੁਰ (ਵਿਨੋਦ) : ਬਲਾਤਕਾਰ ਕੇਸ ਵਿਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਤੇ ਸਾਬਕਾ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਬੁੱਧਵਾਰ ਨੂੰ ਫਿਰ ਪੁਲਸ ਨੂੰ ਚਕਮਾ ਦੇ ਕੇ ਗੁਰਦਾਸਪੁਰ ਅਦਾਲਤ ਵਿਚ ਪੇਸ਼ ਹੋਣ ਵਿਚ ਸਫ਼ਲ ਹੋ ਗਏ। ਪੁਲਸ ਨੂੰ ਜਿਵੇਂ ਹੀ ਪਤਾ ਲੱਗਾ ਕਿ ਸੁੱਚਾ ਸਿੰਘ ਲੰਗਾਹ ਅਦਾਲਤ ਵਿਚ ਪਹੁੰਚ ਗਏ ਹਨ ਤਾਂ ਪੁਲਸ ਤੁਰੰਤ ਅਦਾਲਤ ਕੰਪਲੈਕਸ ਵਿਚ ਪਹੁੰਚੀ ਅਤੇ ਅਦਾਲਤ ਦੇ ਹੁਕਮਾਂ 'ਤੇ ਪੁਲਸ ਨੇ ਸੁੱਚਾ ਸਿੰਘ ਲੰਗਾਹ ਨੂੰ ਗ੍ਰਿਫ਼ਤਾਰ ਕਰ ਲਿਆ।

PunjabKesari
ਲੰਗਾਹ 'ਤੇ ਕ੍ਰਿਪਾਨ ਨਾਲ ਹਮਲਾ
ਇਸ ਦੌਰਾਨ ਜਿਵੇਂ ਹੀ ਸੁੱਚਾ ਸਿੰਘ ਲੰਗਾਹ ਨੂੰ ਪੁਲਸ ਅਦਾਲਤ ਕੰਪਲੈਕਸ ਤੋਂ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਲੰਗਾਹ ਨੂੰ ਅਜੇ ਪੁਲਸ ਗੱਡੀ ਵਿਚ ਬੈਠਾਇਆ ਹੀ ਗਿਆ ਸੀ ਤਾਂ ਇਕ ਸਿੱਖ ਨੌਜਵਾਨ ਨੇ ਕ੍ਰਿਪਾਨ ਨਾਲ ਲੰਗਾਹ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਪੁਲਸ ਹੈਰਾਨ ਰਹਿ ਗਈ ਪਰ ਲੰਗਾਹ ਇਸ ਹਮਲੇ ਵਿਚ ਵਾਲ-ਵਾਲ ਬਚ ਗਏ ।
PunjabKesari
ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਸਾੜਿਆ ਲੰਗਾਹ ਦਾ ਪੁਤਲਾ

ਜਿਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੂੰ ਪਤਾ ਲੱਗਾ ਕਿ ਸੁੱਚਾ ਸਿੰਘ ਲੰਗਾਹ ਗੁਰਦਾਸਪੁਰ ਅਦਾਲਤ ਵਿਚ ਆਤਮ ਸਮਰਪਣ ਕਰਨ ਲਈ ਪਹੁੰਚ ਗਿਆ ਹੈ ਤਾਂ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਅਦਾਲਤ ਕੰਪਲੈਕਸ ਪਹੁੰਚ ਗਏ। ਇਨ੍ਹਾਂ ਨੇ ਲੰਗਾਹ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।


Related News