ਮਾਰਕਿਟ ਕਮੇਟੀ ਬੁਢਲਾਡਾ ''ਚ 104368 ਮੀਟਰਕ ਟਨ ਝੋਨੇ ਦੀ ਸਫਲਤਾਪੂਰਵਕ ਖਰੀਦ
Wednesday, Nov 08, 2017 - 02:29 PM (IST)

ਬੁਢਲਾਡਾ (ਮਨਜੀਤ) - ਮਾਰਕਿਟ ਕਮੇਟੀ ਦੇ 19 ਖਰੀਦ ਕੇਂਦਰਾਂ 'ਚ ਹੁਣ ਤੱਕ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਕੁੱਲ ਖਰੀਦ 104368 ਮੀਟਰਕ ਟਨ ਹੋ ਚੁੱਕੀ ਹੈ, ਜਿਸ 'ਚੋਂ ਕੁੱਲ ਲਿਫਟਿੰਗ 98578 ਮੀਟਰਕ ਟਨ 7 ਨਵੰਬਰ ਤੱਕ ਹੋ ਗਈ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਰਕਿਟ ਕਮੇਟੀ ਬੁਢਲਾਡਾ ਦੇ ਸੁਪਵਾਈਜਰ ਬੋਘ ਸਿੰਘ ਰੱਲੀ ਅਤੇ ਕੁਲਦੀਪ ਸਿੰਘ ਆਕਸਨ ਕਾਡਰ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਤੋਂ ਲੈ ਕੇ ਅੱਜ ਤੱਕ 4 ਪ੍ਰਤੀਸ਼ਤ ਝੋਨੇ ਦੀ ਵੱਧ ਆਮਦ ਹੋਈ ਹੈ। ਮੰਡੀਆਂ 'ਚ ਕਿਸਾਨਾਂ, ਆੜਤੀਆਂ ਅਤੇ ਮਜਦੂਰਾਂ ਦੀਆਂ ਮੌਕੇ 'ਤੇ ਸਮੱਸਿਆਵਾਂ ਹੱਲ ਕੀਤੀਆਂ ਜਾਂਦੀਆਂ ਹਨ। ਮਾਰਕਫੈੱਡ ਏਜੰਸੀ ਦੇ ਮੈਨੇਜਰ ਹਰਪਾਲ ਸਿੰਘ, ਪਨਗ੍ਰੇਨ ਏਜੰਸੀ ਦੇ ਇੰ: ਜਸਵੀਰ ਸਿੰਘ ਅਤੇ ਵੇਅਰ ਹਾਊਸ ਦੇ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਖਰੀਦ ਦੇ ਨਾਲ-ਨਾਲ ਤੇਜੀ ਨਾਲ ਲਿਫਟਿੰਗ ਕੀਤੀ ਜਾ ਰਹੀ ਹੈ ਅਤੇ ਝੋਨੇ ਦੀ ਅਦਾਇਗੀ ਦੀ ਪੇਮੈਂਟ ਕੀਤੀ ਜਾ ਰਹੀ ਹੈ। ਮੰਡੀਆਂ 'ਚ ਕਿਸਾਨਾਂ, ਆੜਤੀਆਂ ਅਤੇ ਮਜਦੂਰਾਂ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।