ਸਬ-ਡਵੀਜ਼ਨਲ ਹਸਪਤਾਲ ਤਪਾ ਦਾ ਆਈ.ਸੀ.ਟੀ.ਸੀ. ਸੈਂਟਰ ਪੰਜਾਬ ਭਰ ''ਚੋਂ ਅੱਵਲ
Saturday, Dec 05, 2020 - 05:05 PM (IST)
ਤਪਾ ਮੰਡੀ (ਮੇਸ਼ੀ,ਹਰੀਸ਼): ਸਬ-ਡਵੀਜ਼ਨਲ ਹਸਪਤਾਲ ਤਪਾ ਦੇ ਆਈ.ਸੀ.ਟੀ.ਸੀ. ਸੈਂਟਰ ਨੇ ਪੰਜਾਬ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਮਿਸਾਲ ਕਾਇਮ ਕੀਤੀ ਹੈ।ਸਰਕਾਰ ਵਲੋਂ ਵਿਸ਼ਵ ਏਡਜ਼ ਦਿਵਸ ਮੌਕੇ ਸੂਬਾ ਪੱਧਰੀ ਸਮਾਰੋਹ ਦੌਰਾਨ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ.ਜਸਬੀਰ ਸਿੰਘ ਔਲਖ, ਆਈ.ਸੀ.ਟੀ.ਸੀ. ਸੈਂਟਰ ਦੇ ਇੰਚਾਰਜ ਡਾ.ਸਤਿੰਦਰਪਾਲ ਸਿੰਘ ਬੁੱਟਰ ਤੇ ਟੀਮ ਨੂੰ 'ਬੈਸਟ ਪ੍ਰੋਫਾਰਮੈਂਸ' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।ਡਾ. ਜਸਬੀਰ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਪ੍ਰਾਪਤ ਪੱਤਰ ਅਨੁਸਾਰ ਸਬ-ਡਵੀਜ਼ਨਲ ਹਸਪਤਾਲ ਤਪਾ ਨੇ ਆਪਣੇ ਸਲਾਨਾ ਟੀਚੇ ਪੂਰੇ ਕੀਤੇ ਅਤੇ ਏਡਜ਼/ਆਈ.ਸੀ.ਟੀ.ਸੀ. ਦੇ ਟੈਸਟ, ਕੌਂਸਲਿੰਗ, ਰੈਫਰਲ ਅਤੇ ਇਲਾਜ ਦੇ ਸਮੁੱਚੇ ਮਾਪਦੰਡ ਪੂਰੇ ਕਰਦਿਆਂ ਬਿਹਤਰੀਨ ਕਾਰਗੁਜ਼ਾਰੀ ਵਿਖਾਈ ਹੈ। ਡਾ. ਔਲਖ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਇਹ ਐਵਾਰਡ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਸਾਦਿਕ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸ਼ਰੇਆਮ ਕੀਤਾ ਨੌਜਵਾਨ ਦਾ ਕਤਲ
ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਏਡਜ਼ ਕੰਟਰੋਲ ਪ੍ਰੋਗਰਾਮ ਅਧੀਨ ਰਾਜ ਵਿਚ ਆਈ.ਸੀ.ਟੀ.ਸੀ. (ਇੰਟੀਗ੍ਰੇਟਿਡ ਕਾਉਂਸਲਿੰਗ ਤੇ ਟੈਸਟਿੰਗ ਸੈਂਟਰ) ਇਕ ਅਜਿਹਾ ਪ੍ਰੋਗਰਾਮ ਹੈ, ਜਿਸ ਅਧੀਨ ਐਚਆਈਵੀ/ਏਡਜ਼ ਦੇ ਬਚਾਅ ਅਤੇ ਰੋਕਣ ਦੇ ਉਪਰਾਲੇ ਮਾਹਿਰ ਸਟਾਫ਼ ਵਲੋਂ ਲੋਕਾਂ ਦੀ ਮੁਫ਼ਤ ਕਾਉਂਸਲਿੰਗ ਤੇ ਐਚ.ਆਈ.ਵੀ. ਟੈਸਟਿੰਗ ਉਪਲਬੱਧ ਕੀਤੀ ਜਾ ਰਹੀ ਹੈ। ਕੋਈ ਵੀ ਵਿਅਕਤੀ ਆਪਣੀ ਇੱਛਾ ਅਨੁਸਾਰ ਇਨ੍ਹਾਂ ਸੈਂਟਰਾਂ ਵਿਚ ਮੁਫ਼ਤ ਟੈਸਟ ਕਰਵਾ ਸਕਦਾ ਹੈ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਸਿੰਗਲਾ ਨੇ ਇੱਕ ਮਹੀਨੇ ਦੀ ਤਨਖ਼ਾਹ ਕਿਸਾਨੀ ਸੰਘਰਸ਼ ਨੂੰ ਕੀਤੀ ਸਮਰਪਿਤ