8ਵੀਂ ਤੇ 10ਵੀਂ ਦੀ ਪ੍ਰੀਖਿਆ ਦੇਣ ਦੇ ਇਛੁੱਕ ਵਿਦਿਆਰਥੀ 21 ਜੁਲਾਈ ਤੱਕ ਸੈਲਫ ਡੈਕਲੇਰੇਸ਼ਨ ਕਰ ਸਕਣਗੇ ਅਪਲੋਡ
Wednesday, Jul 07, 2021 - 02:21 AM (IST)
ਲੁਧਿਆਣਾ/ਮੋਹਾਲੀ(ਵਿੱਕੀ, ਨਿਆਮੀਆਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਅਤੇ 10ਵੀਂ ਕਲਾਸਾਂ ਦੇ ਰੈਗੂਲਰ ਰਜਿਸਟਰਡ ਪ੍ਰੀਖਿਆਰਥੀਆਂ ਦੇ 17 ਮਈ ਨੂੰ ਐਲਾਨੇ ਨਤੀਜਿਆਂ ’ਚ ਆਪਣੇ ਨਤੀਜੇ ਤੋਂ ਅਸੰਤੁਸ਼ਟ ਪ੍ਰੀਖਿਆਰਥੀਆਂ ਜਿਨ੍ਹਾਂ ਦੀ ਪ੍ਰੀਖਿਆ ਬਾਅਦ ’ਚ ਕੰਡਕਟ ਕਰਵਾਏ ਜਾਣ ਦਾ ਫੈਸਲਾ ਬੋਰਡ ਵੱਲੋਂ ਪਹਿਲਾਂ ਹੀ ਲਿਆ ਜਾ ਚੁੱਕਾ ਹੈ, ਦੇ ਲਈ ਆਪਣੀ ਪ੍ਰੀਖਿਆ ਮੁੜ ਦੇਣ ਦੀ ਆਪਸ਼ਨ ਭੇਜਣ ਦੀਆਂ ਤਰੀਕਾਂ ’ਚ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸੋਨੀਆ ਗਾਂਧੀ ਨਾਲ ਬੈਠਕ ਤੋਂ ਬਾਅਦ ਬੋਲੇ ਕੈਪਟਨ, ਕਿਹਾ-ਹਾਈਕਮਾਨ ਦਾ ਹਰ ਫ਼ੈਸਲਾ ਮਨਜ਼ੂਰ
ਸਿੱਖਿਆ ਬੋਰਡ ਕੇ ਕੰਟ੍ਰੋਲਰ (ਪ੍ਰੀਖਿਆਵਾਂ) ਜੇ. ਆਰ. ਮਹਿਰੋਕ ਨੇ ਦੱਸਿਆ ਕਿ ਸੂਬੇ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸੰਸਥਾਵਾਂ ਦੇ ਮੁਖੀਆਂ ਨੂੰ ਆਪਣੀ ਸੰਸਥਾ ਦੇ ਆਪਣੇ ਨਤੀਜੇ ਤੋਂ ਅਸੰਤੁਸ਼ਟ ਪ੍ਰੀਖਿਆਰਥੀਆਂ ਦੇ ਵੇਰਵੇ ਸੰਸਥਾ ਦੀ ਲਾਗ-ਇਨ ਆਈ. ਡੀ. ਜ਼ਰੀਏ ਸਿੱਖਿਆ ਬੋਰਡ ਨੂੰ ਭੇਜਣਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਇਲਾਵਾ ਨਤੀਜੇ ਤੋਂ ਅਸੰਤੁਸ਼ਟ ਪ੍ਰੀਖਿਆਰਥੀਆਂ ਨੂੰ ਆਪਣੇ ਪੱਧਰ ’ਤੇ ਵੀ ਮੁੜ ਪ੍ਰੀਖਿਆ ਦੇਣ ਦੀ ਇੱਛਾ/ਆਪਸ਼ਨ, ਪ੍ਰੀਖਿਆ ਦੇ ਵੇਰਵੇ ਦਰਜ ਕਰਦੇ ਹੋਏ ਆਪਣੇ ਦਸਤਖ਼ਤਾਂ ਸਮੇਤ ਆਨਲਾਈਨ ਅਪਲੋਡ ਕਰਨ ਦਾ ਮੌਕਾ ਦਿੱਤਾ ਗਿਆ ਸੀ। ਸੰਸਥਾਵਾਂ ਅਤੇ ਪ੍ਰੀਖਿਆਰਥੀਆਂ ਵੱਲੋਂ ਸਵੈ-ਘੋਸ਼ਣਾ ਪੱਤਰ ਆਨਲਾਈਨ ਅਪਲੋਡ ਕਰਨ ਦੀ ਆਖਰੀ ਤਰੀਕ 10 ਜੁਲਾਈ ਨਿਰਧਾਰਤ ਸੀ।
ਇਹ ਵੀ ਪੜ੍ਹੋ- ਸਿੱਧੂ ਨੂੰ ਇੰਨਾ ਹੀ ਫਿਕਰ ਸੀ ਤਾਂ ਬਿਜਲੀ ਵਿਭਾਗ ਦਾ ਚਾਰਜ ਕਿਉਂ ਨਹੀਂ ਸੰਭਾਲਿਆ : ਰਵਨੀਤ ਬਿੱਟੂ
ਕੰਟ੍ਰੋਲਰ ਦੇ ਮੁਤਾਬਕ ਹੁਣ ਸੰਸਥਾਵਾਂ ਦੀ ਲਾਗ-ਇਨ ਆਈ. ਡੀ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਆਨਲਾਈਨ ਫਾਰਮ ਤਹਿਤ ਸੈਲਫ ਡੈਕਲੇਰੇਸ਼ਨ ਲਿੰਕ ’ਤੇ ਮੁਹੱਈਆ ਐਲਾਨ ਪੱਤਰ 21 ਜੁਲਾਈ ਤੱਕ ਆਨਲਾਈਨ ਅਪਲੋਡ ਕੀਤੇ ਜਾ ਸਕਣਗੇ। ਆਖਰੀ ਤਰੀਕ ਤੋਂ ਬਾਅਦ ਪ੍ਰਾਪਤ ਹੋਈ ਸੂਚਨਾ ਮੰਨਣਯੋਗ ਨਹੀਂ ਹੋਵੇਗੀ।