ਟਵਿੱਟਰ ’ਤੇ ਲੱਖਾਂ ਵਿਦਿਆਰਥੀਆਂ ਨੇ 12ਵੀਂ ਦੇ ਐਗਜ਼ਾਮ ਰੱਦ ਕਰਨ ਦੀ ਕੀਤੀ ਮੰਗ

05/02/2021 3:19:44 PM

ਲੁਧਿਆਣਾ, (ਵਿੱਕੀ)- ਦੇਸ਼ ਭਰ ’ਚ ਕੋਰੋਨਾ ਵਾਇਰਸ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਦੇਸ਼ ਭਰ ਦੇ ਸੂਬਿਆਂ ਨੇ ਆਪਣੇ-ਆਪਣੇ ਸਿੱਖਿਆ ਬੋਰਡਾਂ ਦੇ ਨਾਲ-ਨਾਲ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਵੀ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਕੋਰੋਨਾ ਮਹਾਮਰੀ ਦੀ ਭਿਆਨਕ ਸਥਿਤੀ ਨੂੰ ਦੇਖਦੇ ਹੋਏ ਹੁਣ ਸੀ. ਬੀ. ਐੱਸ. ਈ. 12ਵੀਂ ਪ੍ਰੀਖਿਆ ਨੂੰ ਰੱਦ ਕੀਤੇ ਜਾਣ ਦੀ ਮੰਗ ਉੱਠੀ ਹੈ। ਸੋਸ਼ਲ ਮੀਡੀਆ ’ਤੇ ਆਵਾਜ਼ ਬੁਲੰਦ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਸੀ. ਬੀ. ਐੱਸ. ਈ. 10ਵੀਂ ਦੀ ਪ੍ਰੀਖਿਆ ਰੱਦ ਹੋ ਸਕਦੀ ਹੈ ਤਾਂ 12ਵੀਂ ਦੀ ਪ੍ਰੀਖਿਆ ਕਿਉਂ ਨਹੀਂ ਰੱਦ ਕੀਤੀ ਜਾ ਸਕਦੀ। ਵਿਦਿਆਰਥੀ ਟਵਿਟਰ ’ਤੇ ਹੈਸ਼ ਟੈਗ ਜ਼ਰੀਏ ਕੇਂਦਰੀ ਸਿੱਖਿਆ ਮੰਤਰਾਲਾ ਅਤੇ ਸੀ. ਬੀ. ਐੱਸ. ਈ. ਤੋਂ 12ਵੀਂ ਦੀ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਤੋਂ ਬਾਅਦ ਫਿਰ ਬੋਲੇ ਕੁੰਵਰ ਵਿਜੇ ਪ੍ਰਤਾਪ, ਦਿੱਤਾ ਵੱਡਾ ਬਿਆਨ

ਇਕ ਯੂਜ਼ਰ ਨੇ ਟਵਿਟਰ ਟਰੈਂਡ ਦਾ ਸਕ੍ਰੀਨਸ਼ਾਟ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਸੀ. ਬੀ. ਐੱਸ. ਈ. 12ਵੀਂ ਦੀ ਪ੍ਰੀਖਿਆ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਹੁਣ ਤੱਕ 3 ਲੱਖ 5 ਹਜ਼ਾਰ ਲੋਕ ਟਵੀਟ ਕਰ ਚੁੱਕੇ ਹਨ। ਯੂਜ਼ਰ ਨੇ ਅੱਗੇ ਲਿਖਿਆ ਹੈ ਕਿ ਪਿਛਲੇ 14 ਮਹੀਨਿਆਂ ’ਚ ਅਸੀਂ 12ਵੀਂ ਕਲਾਸ ’ਚ ਹਾਂ। ਜੇਕਰ ਸੀ. ਬੀ. ਐੱਸ. ਈ. ਆਨਲਾਈਨ ਪ੍ਰੀਖਿਆ ਲੈਂਦਾ ਹੈ ਤਾਂ ਘੱਟੋ-ਘੱਟ ਹੁਣ ਤਿੰਨ ਮਹੀਨਿਆਂ ਤੱਕ ਹੋਰ 12ਵੀਂ ਕਲਾਸ ’ਚ ਰਹਿਣਾ ਪਵੇਗਾ। ਜਦੋਂਕਿ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਮਹਾਮਾਰੀ ’ਚ ਸੀ. ਬੀ. ਐੱਸ. ਈ. 12ਵੀਂ ਪ੍ਰੀਖਿਆ ਰੱਦ ਕੀਤੀ ਜਾਣੀ ਚਾਹੀਦੀ ਹੈ।


ਸਿੱਖਿਆ ਮੰਤਰੀ ਨੂੰ ਕਰ ਰਹੇ ਹਨ ਟੈਗ

ਇਸ ਤੋਂ ਇਲਾਵਾ ਕੁਝ ਯੂਜ਼ਰਜ਼ ਸੀ. ਬੀ. ਐੱਸ. ਈ. ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਮਜ਼ੇਦਾਰ ਮੀਮਸ ਵੀ ਸ਼ੇਅਰ ਕਰ ਰਹੇ ਹਨ। ਕੁਝ ਯੂਜ਼ਰ, ਜੋ ਸੀ. ਬੀ. ਐੱਸ. ਈ. ਅਤੇ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਟੈਗ ਕਰ ਕੇ ਪ੍ਰੀਖਿਆ ਰੱਦ ਕਰਨ ਲਈ ਆਪਣੀ ਆਵਾਜ਼ ਉਠਾ ਰਹੇ ਹਨ।

ਇਹ ਵੀ ਪੜ੍ਹੋ :  ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਕਾਰਨ 138 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ

ਯਾਦ ਰਹੇ ਕਿ ਪਿਛਲੇ ਅਪ੍ਰੈਲ ਮਹੀਨੇ ’ਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਦੇਸ਼ ’ਚ ਵਧ ਰਹੀ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਪਿਛਲੇ ਸਾਲ ਵਾਂਗ ਇਸ ਵਾਰ ਵੀ 10ਵੀਂ ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ ਅਤੇ 12ਵੀਂ ਦੀ ਪ੍ਰੀਖਿਆ ਨੂੰ 1 ਜੂਨ ਤੱਕ ਲਈ ਰੱਦ ਕਰ ਦਿੱਤਾ ਹੈ। ਸੀ. ਬੀ. ਐੱਸ. ਈ. ਨੇ ਕਿਹਾ ਸੀ ਕਿ ਅੱਗੇ ਪ੍ਰੀਖਿਆਵਾਂ ਕਿਸ ਤਰ੍ਹਾਂ ਅਤੇ ਕਦੋਂ ਕਰਵਾਈਆਂ ਜਾ ਸਕਦੀਆਂ ਹਨ, ਇਸ ਸਬੰਧੀ 1 ਜੂਨ ਜਾਂ ਇਸ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ। ਨਾਲ ਹੀ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 15 ਦਿਨ ਪਹਿਲਾਂ ਹੀ ਵਿਦਿਆਰਥੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ।


Bharat Thapa

Content Editor

Related News