ਸੇਂਟ ਜੋਸੇਫ ਸਕੂਲ ਦੀਆਂ ਲਾਪਤਾ ਵਿਦਿਆਰਥਣਾਂ ਮੋਹਾਲੀ ਤੋਂ ਮਿਲੀਆਂ
Tuesday, Aug 01, 2017 - 08:48 PM (IST)
ਜਲੰਧਰ— ਇਥੋਂ ਦੇ ਸੇਂਟ ਜੋਸੇਫ ਸਕੂਲ ਦੀਆਂ ਦੋ ਵਿਦਿਆਰਥਣਾਂ, ਜੋ ਅੱਜ ਦੁਪਹਿਰ ਸਕੂਲੋਂ ਛੁੱਟੀ ਤੋਂ ਬਾਅਦ ਲਾਪਤਾ ਹੋ ਗਈਆਂ ਸਨ, ਜਿਹੜੀਆਂ ਮੋਹਾਲੀ 'ਚ ਮਿਲ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਵਿਦਿਆਰਥਣਾਂ ਮੋਹਾਲੀ 'ਚ ਆਪਣੇ ਰਿਸ਼ਤੇਦਾਰਾਂ ਕੋਲ ਬਿਨਾਂ ਦੱਸੇ ਚਲੀਆਂ ਗਈਆਂ ਸਨ, ਜੋ ਸਹੀ ਸਲਾਮਤ ਹਨ ਤੇ ਜਲਦ ਜਲੰਧਰ ਪਰਤਣਗੀਆਂ।
ਜ਼ਿਕਰਯੋਗ ਹੈ ਕਿ ਸੇਂਟ ਜੋਸੇਫ ਸਕੂਲ ਦੀਆਂ ਵਿਦਿਆਰਥਣਾਂ ਲੀਜ਼ਾ ਤੇ ਗੁਰਸਿਮਰ ਕੌਰ ਸਵੇਰੇ ਸਕੂਲ ਗਈਆਂ ਸਨ ਪਰ ਛੁੱਟੀ ਤੋਂ ਬਾਅਦ ਘਰ ਵਾਪਸ ਨਹੀਂ ਪਹੁੰਚੀਆਂ। ਜਿਸ ਕਾਰਨ ਪਰਿਵਾਰਕ ਮੈਂਬਰਾਂ ਤੇ ਪੁਲਸ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ ਸੀ।
