ਵਿਦਿਆਰਥੀਆਂ ਲਈ ਖਾਸ ਖਬਰ : ਪ੍ਰਮੁੱਖ ਐਂਟਰੈਂਸ ਟੈਸਟ ਦੀ ਤਿਆਰੀ ਕਿਵੇਂ ਕਰੀਏ

Wednesday, Apr 22, 2020 - 04:50 PM (IST)

ਵਿਦਿਆਰਥੀਆਂ ਲਈ ਖਾਸ ਖਬਰ : ਪ੍ਰਮੁੱਖ ਐਂਟਰੈਂਸ ਟੈਸਟ ਦੀ ਤਿਆਰੀ ਕਿਵੇਂ ਕਰੀਏ

ਵਿਵੇਕ ਕੁਮਾਰ

81958-86787

12ਵੀਂ ਕਰਨ ਤੋਂ ਬਾਅਦ ਬੱਚੇ ਕਾਲਜ ’ਚ ਦਾਖਲਾ ਲੈਣ ਦੇ ਬਾਰੇ ਸੋਚਦੇ ਹਨ, ਜਿਸ ਦੇ ਲਈ ਉਹ ਕਈ ਤਰ੍ਹਾਂ ਦੇ ਟੈਸਟ ਦਿੰਦੇ ਹਨ। ਟੈਸਟ ਨੂੰ ਲੈ ਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਟੈਸਟਾਂ ਦੇ ਬਾਰੇ ਦੱਸਾਂਗੇ, ਜਿਨ੍ਹਾਂ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ, ਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਤੁਸੀਂ ਕਿਵੇਂ ਕੈਟ, ਨੀਟ, ਮੈਟ, ਜੇ.ਈ.ਐੱਨ., ਕਲੈਟ,ਆਈ.ਪੀ.ਐੱਸ. ਅਤੇ ਆਈ.ਏ.ਐੱਸ. ਦੀ ਤਿਆਰੀ ਕਰ ਸਕਦੇ ਹੋ।

ਕੈਟ - ਹਰ ਸਾਲ ਲੱਖਾਂ ਵਿਦਿਆਰਥੀ ਕੈਟ ਦੀ ਪ੍ਰੀਖਿਆ ਪਾਸ ਕਰਦੇ ਹਨ। ਹਰੇਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਹ ਕੈਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਆਦ ਐੱਮ. ਬੀ. ਏ. ਮਤਲਬ ਕਿ ਮਾਸਟਰ ਆਫ ਬਿਜ਼ਨੈੱਸ ਐੱਡਮੀਨਸਟ੍ਰੇਸ਼ਨ ਕਰਨ। ਇਹ ਕੋਰਸ ਕਾਲਜਾਂ ਅਤੇ ਯੂਨੀਵਰਸਿਟੀ ਵਿਚ ਕਰਵਾਇਆ ਜਾਂਦਾ ਹੈ ਪਰ ਆਈ.ਆਈ.ਐੱਮ. ਵਲੋਂ ਕਰਵਾਇਆ ਜਾਂਦਾ ਕੈਟ ਦਾ ਪੇਪਰ ਸਭ ਤੋਂ ਮਹੱਤਵਪੂਰਨ ਹੈ। ਇਹ ਪ੍ਰੀਖਿਆ ਪਾਸ ਕਰਨ ਲਈ ਸਖਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਇਹ ਪ੍ਰੀਖਿਆ ਕੰਪਿਊਟਰ ’ਤੇ ਅਧਾਰਿਤ ਹੈ। ਕੈਟ ਦੇ ਪੇਪਰ ਵਿਚ ਘੱਟ ਤੋਂ ਘੱਟ 50 ਫੀਸਦੀ ਨੰਬਰ ਆਉਣੇ ਲਾਜ਼ਮੀ ਹੁੰਦੇ ਹਨ। ਹਰੇਕ ਵਿਦਿਆਰਥੀ ਕਿਸੀ ਵੀ ਕਾਲਜ ਵਿਚ ਦਾਖਲਾ ਲੈ ਸਕਦਾ ਹੈ।

ਤਿਆਰੀ – ਪ੍ਰੀਖਿਆ ਵਿਚ ਚੰਗੇ ਨੰਬਰ ਲੈਣ ਦੇ ਲਈ ਵਿਦਿਆਰਥੀਆਂ ਨੂੰ ਚੰਗੀ ਮਿਹਨਤ ਕਰਨੀ ਪਵੇਗੀ। ਇਸ ਦੇ ਲਈ ਤੁਹਾਨੂੰ ਸਿਲੇਬਸ ਦੀ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ। ਇਸ ਦੇ ਨਾਲ ਹੀ ਪ੍ਰੀਖਿਆ ਵਿਚ ਜ਼ਿਆਦਾਤਰ ਇੰਗਲਿਸ਼ ਜਨਰਲ ਨਾਲੇਜ ਦੇ ਪ੍ਰਸ਼ਨ ਹੁੰਦੇ ਹਨ, ਇਸ ਲਈ ਹਰ ਰੋਜ਼ ਅਖਬਾਰ ਪੜ੍ਹੋ। ਤੁਸੀਂ ਕੰਪਿਊਟਰ ਅਤੇ ਮੋਬਾਈਲ ’ਤੇ ਮੋਕ ਟੈਸਟ ਦੀ ਤਿਆਰੀ ਕਰੋ।

PunjabKesari

ਨੀਟ - ਹਰ ਸਾਲ ਲੱਖਾਂ ਵਿਦਿਆਰਥੀ ਨੀਟ ਦਾ ਪੇਪਰ ਦਿੰਦੇ ਹਨ। ਜਿਹੜੇ ਵਿਦਿਆਰਥੀ ਡਾਕਟਰ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ, ਉਹ ਵਿਦਿਆਰਥੀ ਨੀਟ ਦਾ ਪੇਪਰ ਦਿੰਦੇ ਹਨ। ਨੀਟ ਦਾ ਪੇਪਰ ਪਾਸ ਕਰਨ ਤੋਂ ਬਾਅਦ ਐੱਮ.ਬੀ.ਐੱਸ, ਬੀ.ਏ.ਐੱਮ.ਐੱਲ, ਹੋਮਿਓਪੈਥੀ ਦੀ ਪੜ੍ਹਾਈ ਕਰ ਸਕਦੇ ਹਨ। ਨੀਟ ਦੀ ਪੜ੍ਹਾਈ ਕਈ ਕੋਚਿੰਗ ਸੈਂਟਰ ਕਰਵਾਉਂਦੇ ਹਨ। ਨੀਟ ਵਿੱਚੋ ਘੱਟੋ-ਘੱਟ 90 ਫੀਸਦੀ ਨੰਬਰ ਲੈਣੇ ਜਰੂਰੀ ਹੁੰਦੇ ਹਨ। ਹਰ ਸਾਲ ਨੈਸ਼ਨਲ ਟੈਸਟਿੰਗ ਏਜੰਸੀ ਇਹ ਇਮਤਿਹਾਨ ਦੇ ਫਾਰਮ ਕਰੀਅਰ ਦੇ ਅਖੀਰਲੇ ਮਹੀਨੇ ਕੱਢਦੀ ਹੈ ਅਤੇ ਵਿਦਿਆਰਥੀ www.neet.nic.in ’ਤੇ ਅਪਲਾਈ ਕਰ ਸਕਦੇ ਹਨ।

ਤਿਆਰੀ - ਇਸ ਪ੍ਰੀਖਿਆ ਨੂੰ ਪਾਸ ਕਰਨ ਦੇ ਲਈ ਵਿਦਿਆਰਥੀ ਕੁਝ ਨਵਾਂ ਪੜ੍ਹਨ ਦੀ ਥਾਂ ਪੁਰਾਣੇ ਸਿਲੇਬਸ ਨੂੰ ਚੰਗੀ ਤਰ੍ਹਾਂ ਪੜ੍ਹਨ। ਇਸ ਲਈ ਵਿਦਿਆਰਥੀ NCERT ਦੀਆਂ ਕਿਤਾਬਾਂ ਪੜ੍ਹਨ। ਸਾਰੇ ਵਿਦਿਆਰਥੀ ਇਕ ਸਮਾਂ ਸਾਰਨੀ ਬਣਾ ਕੇ ਪੜ੍ਹਾਈ ਕਰਨ। ਕਿਸੇ ਵੀ ਤਰ੍ਹਾਂ ਦੇ ਗੈਸ ਪੇਪਰ ਤੋਂ ਪੜ੍ਹਨ ਦੀ ਥਾਂ ਕਿਸੇ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ।

ਮੈਟ - ਆਲ ਇੰਡਿਆ ਮੈਨੇਜਮੈਂਟ ਐਸੋਸੀਏਸ਼ਨ ਦੁਆਰਾ ਮੈਟ ਦੀ ਪ੍ਰੀਖਿਆ ਲਈ ਜਾਂਦੀ ਹੈ। ਇਹ ਸਾਲ ਵਿਚ ਫਰਵਰੀ, ਮਈ, ਸਤੰਬਰ ਅਤੇ ਦਸੰਬਰ ਦੇ ਮਹੀਨੇ 4 ਵਾਰ ਹੁੰਦੀ ਹੈ। ਇਸਦੇ ਬਾਰੇ ਜਾਣਕਾਰੀ ਹਰ ਅਖਬਾਰ ਵਿਚ ਆਉਂਦੀ ਹੈ। ਐੱਮ.ਬੀ.ਏ. ਪਾਸ ਵਿਦਿਆਰਥੀ ਨੌਕਰੀ ਲਈ ਇਹ ਪ੍ਰੀਖਿਆ ਦਿੰਦੇ ਹਨ। ਇਸ ਪ੍ਰੀਖਿਆ ਦੇ ਲਈ apps.aima. in ਸਾਈਡ ’ਤੇ ਜਾ ਕੇ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ।

ਤਿਆਰੀ - ਮੈਟ ਦਾ ਪੇਪਰ ਇੰਗਲਿਸ਼ ’ਤੇ ਆਧਾਰਿਤ ਹੁੰਦਾ ਹੈ। ਇਸ ਕਰਕੇ ਹਰ ਵਿਦਿਆਰਥੀ ਨੂੰ ਆਪਣੀ ਇੰਗਲਿਸ਼ ’ਤੇ ਕੰਮ ਕਰਨਾ ਚਾਹੀਦਾ ਹੈ। ਵਿਦਿਆਰਥੀ ਆਪਣੇ ਪੜ੍ਹਨ ਦੀ ਸਪੀਡ ਤੇਜ਼ ਕਰਨ, ਜਿਸ ਦਾ ਫਾਇਦਾ ਉਨ੍ਹਾਂ ਨੂੰ ਬੋਲਣ ਅਤੇ ਲਿਖਣ ਵਿਚ ਹੋਵੇਗਾ। ਦਸਵੀਂ ਕਲਾਸ ਦੀ ਹਿਸਾਬ ਦੀ ਕਿਤਾਬ ਪੜ੍ਹਣੀ ਚਾਹੀਦੀ ਹੈ। ਹਰ ਰੋਜ ਥੋੜਾ-ਥੋੜਾ ਪੜ੍ਹਦੇ ਹੋਏ ਆਪਣੇ ਸਾਰੇ ਟੋਪਿਕ ਕਵਰ ਕਰੋ। ਜਿੰਨਾ ਹੋ ਸਕੇ, ਆਪਣੀ ਸੋਚ ਨੂੰ ਪਾਜ਼ੇਟਿਵ ਰੱਖੋ ਅਤੇ ਆਪਣੇ ਦਿਮਾਗ ’ਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਹੀਂ ਰੱਖਣਾ ਚਾਹੀਦਾ।

PunjabKesari

ਜੇ.ਈ.ਈ.ਮੇਨ - ਜੋਆਇੰਟ ਇੰਟਰਸ ਪ੍ਰੀਖਿਆ ਉਹ ਦਿੰਦੇ ਹਨ, ਜੋ ਇੰਜਿਨਿਅਰਿੰਗ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ। ਇਸ ਤੋਂ ਜੋ ਬੈਚਲਰ ਆਫ ਟੈਕਨਾਲੋਜੀ ਕਰਨਾ ਚਾਹੁੰਦੇ ਹਨ, ਇਹ ਪ੍ਰੀਖਿਆ ਦੋ ਹਿੱਸਿਆਂ ਵਿਚ ਹੁੰਦੀ ਹੈ Jee advance ਅਤੇ Jee mains। ਇਸ ਵਿਚ ਤੁਹਾਨੂੰ ਜ਼ਿਆਦਾ ਨੰਬਰ ਆਉਗੇ, ਉਨੇ ਹੀ ਵਧੀਆ ਕਾਲਜ ਵਿਚ ਤੁਹਾਨੂੰ ਦਾਖਲਾ ਮਿਲੇਗਾ। ਆਨਲਾਈਨ ਇਹ ਪ੍ਰੀਖਿਆ 360 ਅੰਕ ਦੀ ਹੁੰਦੀ ਹੈ। ਇਸਦੀ ਹੋਰ ਜਾਣਕਾਰੀ ਦੇ ਲਈ jee main.nic.in ’ਤੇ ਅਪਲਾਈ ਕਰ ਸਕਦੇ ਹਨ।

ਤਿਆਰੀ - ਜੇ.ਈ.ਮੈਨ ਦੇ ਲਈ ਕਮਿਸਟਰੀ ਦੀ ਤਿਆਰੀ ਦੇ ਨਾਲ ਹਿਸਾਬ ਦੀ ਵੀ ਪੂਰੀ ਤਿਆਰੀ ਕਰਨੀ ਚਾਹੀਦੀ ਹੈ। ਇਮਤਿਹਾਨ ਦਾ ਹਰ ਸਾਲ ਪੈਟਰਨ ਬਦਲ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਸਾਲ ਨਵੇਂ ਪੈਟਰਨ ਦੇ ਅਨੁਸਾਰ ਆਪਣੀ ਤਿਆਰੀ ਕਰੋ।

ਕਲੈਟ - 12 ਤੋਂ ਬਾਅਦ ਐੱਲ.ਐੱਲ.ਬੀ ਅਤੇ ਐੱਲ.ਐੱਲ.ਐੱਮ ਲਾਅ ਦਾ ਕੋਰਸ ਕਰਨ ਦੇ ਲਈ ਨੈਸ਼ਨਲ ਲੈਵਲ ਤੇ ਕਾਮਨ ਐਡਮਿਸ਼ਨ ਟੈਸਟ ਹੁੰਦਾ ਹੈ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਵਿਦਿਆਰਥੀ ਦੇਸ਼ ਕਦੇ 21 ਨੈਸ਼ਨਲ ਲਾਅ ਯੂਨੀਵਰਸਿਟੀ ਵਿਚ ਦਾਖਲਾ ਲੈ ਸਕਦੇ ਹਨ। ਇਸ ਪੇਪਰ ਵਿਚ ਨੈਗੇਟਿਵ ਮਾਰਕਿੰਗ ਹੁੰਦੀ ਹੈ। ਇਸ ਪ੍ਰੀਖਿਆ ਲਈ ਅਪਲਾਈ ਕਰਨ ਲਈ clatconsortiumofnlu.ac.in ਵੈੱਬਸਾਈਟ ’ਤੇ ਜਾ ਸਕਦੇ ਹਨ।

ਤਿਆਰੀ- ਪ੍ਰੀਖਿਆ ਦੀ ਤਿਆਰੀ ਕਰਨ ਦੇ ਲਈ ਵਿਦਿਆਰਥੀ ਆਪਣੀ ਸਮਾਂ ਸਾਰਨੀ ਬਣਾਏ, ਜਿਸ ਨਾਲ ਉਸ ਨੂੰ ਪੜ੍ਹਨ ਵਿਚ ਆਸਾਨੀ ਹੋਵੇਗੀ। ਹਰ ਵਿਦਿਆਰਥੀ ਪਿਛਲੇ ਸਾਲ ਦੇ ਪੇਪਰ ਨੂੰ ਪੜ੍ਹ ਕੇ ਵੀ ਆਪਣੀ ਤਿਆਰੀ ਕਰ ਸਕਦੇ ਹਨ। ਹਰੇਕ ਵਿਦਿਆਰਥੀ ਨੂੰ ਹਰ ਰੋਜ਼ ਘੱਟ ਤੋਂ ਘੱਟ 2 ਘੰਟੇ ਪੜ੍ਹਾਈ ਕਰਨੀ ਚਾਹੀਦੀ ਹੈ।

ਆਈ.ਪੀ.ਐੱਸ - ਸਿਵਲ ਸੇਵਾ ਪ੍ਰੀਖਿਆ ਦਾ ਇਕ ਭਾਗ ਹੈ ਆਈ.ਪੀ.ਐੱਸ। ਇਹ ਪ੍ਰੀਖਿਆ upsc ਦੁਆਰਾ ਕਰਵਾਈ ਜਾਂਦੀ ਹੈ। UPSC ਦੁਆਰਾ IPS, IAS, iFS ਦੇ ਪੇਪਰ ਕਰਵਾਏ ਜਾਂਦੇ ਹਨ। ਇਸ ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ ਤੁਸੀਂ ਪੁਲਸ ਅਫਸਰ ਬਣ ਸਕਦੇ ਹੋ। ਇਸ ਪ੍ਰੀਖਿਆ ਦੇ ਲਈ ਗ੍ਰੈਜੂਏਸ਼ਨ ਵਾਲੇ ਬੱਚੇ ਵੀ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਵਿਦਿਆਰਥੀ ਦੀ ਜਰਨਲ ਨਾਲੇਜ ਤੇਜ਼ ਹੋਣੀ ਚਾਹੀਦੀ ਹੈ। ਇਸ ਦੀ ਜ਼ਿਆਦਾ ਜਾਣਕਾਰੀ ਦੇ ਲਈ IPS. nic. in ਵੈੱਬਸਾਈਟ ’ਤੇ ਜਾ ਸਕਦੇ ਹੋ।    

ਤਿਆਰੀ - ਪੇਪਰ ਦੀ ਤਿਆਰੀ ਕਰਨ ਜੇ ਲਈ ਸਭ ਤੋਂ ਜਰੂਰੀ ਹੈ ਕਿ ਤੁਸੀਂ ਅਖਬਾਰ ਪੜ੍ਹੋ ਅਤੇ ਮਾਰਕ ਟੈਸਟ ਜਰੂਰ ਪਾਸ ਕਰੋ। ਇਸ ਦੀ ਤਿਆਰੀ ਦੇ ਲਈ ਇੱਕਲੇ ਬੈਠ ਕੇ ਪੜ੍ਹਾਈ ਕਰਨ ਦੀ ਥਾਂ ਦੋਸਤਾਂ ਨਾਲ ਬੈਠ ਕੇ ਗਰੁੱਪ ਸਟੱਡੀ ਕਰੋ ਅਤੇ ਆਪਣੇ ਪ੍ਰਸ਼ਨਾਂ ਦੇ ਉੱਤਰ ਲੱਭੋ। 

PunjabKesari

ਕਦੋਂ ਕਰ ਸਕਦੇ ਹੋ ਅਪਲਾਈ

ਕੈਟ - ਅਕਤੂਬਰ ਮਹੀਨੇ ਦੇ 4 ਹਫਤੇ
ਨੀਟ- ਦਸੰਬਰ ਦੇ 2 ਹਫਤੇ
ਮੈਟ- ਦਸੰਬਰ ਦੇ 4 ਹਫਤੇ
ਜੇ.ਈ.ਮੈਨ -  ਮਾਰਚ ਮਹੀਨੇ ਦੇ 3 ਹਫਤੇ
ਕਲੈਟ- ਜਨਵਰੀ ਮਹੀਨੇ ਦੇ ਪਹਿਲੇ ਹਫਤੇ
ਆਈ.ਪੀ.ਐੱਸ- ਫਰਵਰੀ ਮਹੀਨੇ ਦੇ 2 ਹਫਤੇ


author

rajwinder kaur

Content Editor

Related News