ਟ੍ਰੇਨਿੰਗ ਸੈਲੂਨ ''ਤੇ ਬੱਚਿਆਂ ਦਾ ਪੈ ਗਿਆ ਪੰਗਾ, ਸੱਦ ਲਈ ਪੁਲਸ, ਜਾਣੋ ਕੀ ਹੈ ਪੂਰਾ ਮਾਮਲਾ

Saturday, Oct 14, 2023 - 03:26 AM (IST)

ਟ੍ਰੇਨਿੰਗ ਸੈਲੂਨ ''ਤੇ ਬੱਚਿਆਂ ਦਾ ਪੈ ਗਿਆ ਪੰਗਾ, ਸੱਦ ਲਈ ਪੁਲਸ, ਜਾਣੋ ਕੀ ਹੈ ਪੂਰਾ ਮਾਮਲਾ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਗੁਰਦਾਸਪੁਰ ਦੇ ਇਕ ਟ੍ਰੇਨਿੰਗ ਸੈਲੂਨ 'ਤੇ ਬੱਚਿਆਂ ਨੂੰ ਨਕਲੀ ਸਰਟੀਫਿਕੇਟ ਦੇਣ ਦੇ ਦੋਸ਼ ਲੱਗੇ ਹਨ। ਬੱਚਿਆਂ ਵੱਲੋਂ ਡੀਐੱਸਪੀ ਗੁਰਦਾਸਪੁਰ ਨੂੰ ਅਰਜ਼ੀ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬੱਚਿਆਂ ਨੇ ਦੱਸਿਆ ਕਿ ਇੱਥੋਂ ਦੇ ਇਕ ਟ੍ਰੇਨਿੰਗ ਸੈਲੂਨ 'ਚ ਉਨ੍ਹਾਂ ਨੇ ਦਾਖਲਾ ਲਿਆ ਸੀ ਪਰ ਇਸ ਸੈਲੂਨ ਵੱਲੋਂ ਉਨ੍ਹਾਂ ਨੂੰ ਕੋਈ ਵੀ ਸੁਵਿਧਾ ਨਹੀਂ ਦਿੱਤੀ ਗਈ ਤੇ ਨਾ ਹੀ ਇੱਥੇ ਟੀਚਰ ਹਨ। ਬੱਚਿਆਂ ਨੇ ਕਿਹਾ ਕਿ ਸਾਨੂੰ ਜਿਹੜੇ ਸਰਟੀਫਿਕੇਟ ਵੀ ਦਿੱਤੇ ਗਏ, ਉਹ ਵੀ ਨਕਲੀ ਹਨ। ਇਸ ਸਬੰਧੀ ਥਾਣਾ ਸਿਟੀ ਵਿਖੇ ਅਸੀਂ ਸ਼ਿਕਾਇਤ ਵੀ ਦਿੱਤੀ ਹੈ ਪਰ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ, ਜਿਸ ਕਰਕੇ ਅੱਜ ਕਿਸਾਨ ਜਥੇਬੰਦੀਆਂ ਅਤੇ ਹੋਰ ਸਮਾਜਸੇਵੀ ਸੰਸਥਾਵਾਂ ਨੇ ਸਾਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਅਸੀਂ ਡੀਐੱਸਪੀ ਗੁਰਦਾਸਪੁਰ ਨੂੰ ਦਰਖਾਸਤ ਦਿੰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਟਿਊਸ਼ਨ ਪੜ੍ਹ ਕੇ ਘਰ ਆ ਰਹੇ ਭੈਣ-ਭਰਾ ਨਾਲ ਵਾਪਰੀ ਅਣਹੋਣੀ, ਐਕਟਿਵਾ-ਬੱਸ ਦੀ ਟੱਕਰ 'ਚ ਲੜਕੇ ਦੀ ਮੌਤ

ਦੂਜੇ ਪਾਸੇ ਇਸ ਸਬੰਧੀ ਡੀਐੱਸਪੀ ਸਿਟੀ ਗੁਰਦਾਸਪੁਰ ਸੁਖਪਾਲ ਸਿੰਘ ਨੇ ਕਿਹਾ ਕਿ ਸਾਨੂੰ ਬੱਚਿਆਂ ਵੱਲੋਂ ਇਕ ਸ਼ਿਕਾਇਤ ਦਿੱਤੀ ਗਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਸਥਾਨਕ ਇਕ ਟ੍ਰੇਨਿੰਗ ਸੈਲੂਨ ਵੱਲੋਂ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ ਅਤੇ ਜਿਹੜੇ ਸਰਟੀਫਿਕੇਟ ਦਿੱਤੇ ਗਏ ਹਨ, ਉਨ੍ਹਾਂ ਨਕਲੀ ਹਨ। ਬੱਚਿਆਂ ਦਾ ਕਹਿਣਾ ਹੈ ਕਿ ਸਾਨੂੰ ਪੂਰੀ ਟ੍ਰੇਨਿੰਗ ਵੀ ਨਹੀਂ ਦਿੱਤੀ ਗਈ। ਇਸ ਸਬੰਧੀ ਅਸੀਂ ਬੱਚਿਆਂ ਨੂੰ ਕਿਹਾ ਹੈ ਕਿ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਿਲਾਂ ਸਾਨੂੰ ਦੱਸੋ, ਅਸੀਂ ਉਨ੍ਹਾਂ ਦਾ ਹੱਲ ਕਰਾਂਗੇ। ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਟ੍ਰੇਨਿੰਗ ਸੈਲੂਨ ਦੇ ਸਟਾਫ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਰਟੀਫਿਕੇਟ ਅਸਲੀ ਹਨ ਅਤੇ ਜਲਦ ਹੀ ਆਨਲਾਈਨ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੁਝ ਟੈਕਨੀਕਲ ਸਮੱਸਿਆ ਕਰਕੇ ਇਹ ਕੰਮ ਲੇਟ ਹੋਇਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News