ਹਰੇਕ ਵਿਦਿਆਰਥੀ ਦੀ ਸੋਚ : ‘12ਵੀਂ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਕੀ ਕੀਤਾ ਜਾ ਸਕੇ’

05/23/2020 2:26:31 PM

ਹਰਮਿੰਦਰ ਸਿੰਘ
ਸਮਾਜਿਕ ਸਿੱਖਿਆ ਮਾਸਟਰ
ਮੋਬਾ: 9464329784

ਪਿਛਲੇ ਅੰਕ ਵਿੱਚ ਤੁਸੀਂ ਪੜ੍ਹਿਆ ਸੀ ਕਿ ਬੱਚੇ 10ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਕੀ ਕਰ ਸਕਦੇ ਹਨ। ਉਸੇ ਤਰ੍ਹਾਂ ਤੁਸੀ ਇਸ ਵਾਰ ਦੇ ਅੰਕ ਵਿੱਚ ਪੜ੍ਹ ਸਕਦੇ ਹੋ ਕਿ 12ਵੀਂ ਤੋਂ ਬਾਅਦ ਕੀ ਕਰ ਸਕਦੇ ਹੋ। 21ਵੀਂ ਸਦੀ ਵਿਚ ਕੁਝ ਵੀ ਅਸੰਭਵ ਨਹੀਂ ਰਿਹਾ, ਜੋ ਪਹਿਲਾਂ ਕੇਵਲ ਸੋਚਿਆ ਜਾ ਸਕਦਾ ਸੀ ਜਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ, ਅੱਜ ਉਹ ਚੀਜ਼ਾਂ ਬੜੀ ਆਸਾਨੀ ਨਾਲ ਕੀਤੀਆਂ ਜਾ ਸਕਦੀਆਂ ਹਨ, ਬੱਸ ਲੋੜ ਹੈ ਤਾਂ ਸਹੀ ਸੇਧ ਅਤੇ ਦ੍ਰਿੜ ਇਰਾਦੇ ਦੀ। ਅੱਜ ਹਰ ਵਿਦਿਆਰਥੀ 12ਵੀਂ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਇਹੀ ਸੋਚਦਾ ਹੈ ਕਿ ਅੱਗੇ ਕਿਹੜੇ ਕਿੱਤੇ ਨੂੰ ਅਪਣਾਉਣ ਦੇ ਰਾਹ ਪਵੇ। ਪਰ ਸਹੀ ਕਰੀਅਰ ਕੌਂਸਲਿੰਗ ਨਾ ਹੋਣ ਕਾਰਨ ਕਈ ਵਿਦਿਆਰਥੀ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰ ਬੈਠਦੇ ਹਨ ਅਤੇ ਬੇਰੁਜ਼ਗਾਰੀ ਦਾ ਸ਼ਿਕਾਰ ਹੁੰਦੇ ਹਨ। ਅੱਜ ਦੇ ਯੁੱਗ ਵਿਚ ਤੁਸੀਂ ਆਪਣੇ ਫਨ, ਆਪਣੇ ਸ਼ੌਂਕ ਨੂੰ ਵੀ ਆਪਣਾ ਕਿੱਤਾ ਬਣਾ ਸਕਦੇ ਹੋ, ਬਸ ਲੋੜ ਹੈ ਆਪਣੇ ਸ਼ੌਂਕ ਨੂੰ ਸਹੀ ਸੇਧ ਦੇਣ ਦੀ। ਇਸ ਲੇਖ ਰਾਹੀਂ ਅਸੀਂ 12ਵੀਂ ਕਰਨ ਵਾਲੇ ਵਿਦਿਆਰਥੀਆਂ ਲਈ ਵੱਖ-ਵੱਖ ਵਿਕਲਪਾਂ ਬਾਰੇ ਸੰਖੇਪ ਜਾਣਕਾਰੀ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਹੈ।

ਆਰਟਸ : 
12ਵੀਂ ਆਰਟਸ ਵਿਸ਼ੇ ਵਿਚ ਕਰਨ ਵਾਲੇ ਵਿਦਿਆਰਥੀ ਬੀ.ਏ. ਜਨਰਲ (3 ਸਾਲ), ਬੀ.ਏ. ਆਨਰਜ਼ (3 ਸਾਲ) ਅਤੇ ਪ੍ਰੋਫੈਸ਼ਨਲ ਬੀ.ਏ. ਐੱਲ.ਐੱਲ.ਬੀ. (5 ਸਾਲ), ਬੀ.ਏ. ਬੀ.ਐੱਡ (5 ਸਾਲ) ਆਦਿ ਕੋਰਸ ਕਰ ਸਕਦੇ ਹਨ। ਪ੍ਰੋਫੈਸ਼ਨਲ ਬੀ.ਏ. ਦੇ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਲਈ ਵੱਖ-ਵੱਖ ਸਰਕਾਰੀ ਯੂਨੀਵਰਸਿਟੀਆਂ ਦਾਖਲਾ ਟੈਸਟ ਲੈਂਦੀਆਂ ਹਨ। ਬੀ.ਏ. ਜਨਰਲ ਅਤੇ ਬੀ.ਏ. ਆਨਰਜ਼ ਇਕ ਵਿਦਿਆਰਥੀ ਰੈਗੁਲਰ, ਪ੍ਰਾਈਵੇਟ, ਪੱਤਰ ਵਿਹਾਰ ਅਤੇ ਈਵਨਿੰਗ ਕਲਾਸਿਜ਼ ਰਾਹੀਂ ਵੀ ਕਰ ਸਕਦਾ ਹੈ। 
https://puchd.ac.in/, http://www.punjabiuniversity.ac.in/, http://online.gndu.ac.in/

ਕਮਰਸ :
12ਵੀਂ ਕਮਰਸ ਵਿਚ ਕਰਨ ਵਾਲੇ ਵਿਦਿਆਰਥੀ ਬੀ.ਕਾਮ (3 ਸਾਲ) ਕਰ ਸਕਦੇ ਹਨ। ਇਹ ਦਾਖਲਾ ਮੈਰਿਟ ਦੇ ਅਧਾਰ ’ਤੇ ਹੁੰਦਾ ਹੈ। ਇਸ ਵਿਚ ਪ੍ਰੋਫੈਸ਼ਨਲ ਕੋਰਸ ਵੀ ਕਰਵਾਏ ਜਾਂਦੇ ਹਨ, ਜਿਵੇਂ ਬੀ.ਕਾਮ-ਬੀ.ਐੱਡ., ਬੀ.ਕਾਮ-ਐੱਲ.ਐੱਲ.ਬੀ. ਆਦਿ। ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਲਈ ਵੱਖ-ਵੱਖ ਸਰਕਾਰੀ ਯੂਨੀਵਰਸਿਟੀਆਂ ਦਾਖਲਾ ਟੈਸਟ ਲੈਂਦੀਆਂ ਹਨ। 12 ਕਰਨ ਤੋਂ ਬਾਅਦ ਅਸੀਂ ਸੀ.ਏ. ਅਤੇ ਸੀ.ਐੱਸ. ਦੀ ਤਿਆਰੀ ਵੀ ਕਰ ਸਕਦੇ ਹਾਂ।
 
ਨਾਨ ਮੈਡੀਕਲ : 
12ਵੀਂ ਨਾਨ ਮੈਡੀਕਲ ਵਿਚ ਕਰਨ ਵਾਲੇ ਵਿਦਿਆਰਥੀ ਬੀ.ਐੱਸ.ਸੀ. ਜਨਰਲ (3 ਸਾਲ) ਵਿਚ ਦਾਖਲਾ ਲੈ ਸਕਦੇ ਹਨ। ਬੀ.ਐੱਸ.ਸੀ. ਆਨਰਜ਼ ਡਿਗਰੀ (ਦਾਖਲਾ ਐਂਟਰੈਂਸ ਟੈਸਟ 'ਤੇ ਅਧਾਰਤ) ਵੀ ਸਰਕਾਰੀ ਯੂਨੀਵਰਸਿਟੀਆਂ ਕਰਵਾਉਂਦੀਆਂ ਹਨ। ਇਨ੍ਹਾਂ ਕੋਰਸਾਂ ਵਿਚ ਦਾਖਲਾ ਮੈਰਿਟ ਦੇ ਅਧਾਰ 'ਤੇ ਹੁੰਦਾ ਹੈ। ਇਸ ਤੋਂ ਇਲਾਵਾ ਇਕ ਵਿਦਿਆਰਥੀ ਬੀ.ਟੈੱਕ ਇੰਜੀਨੀਅਰਿੰਗ (ਦਾਖਲਾ ਐਂਟਰੈਂਸ ਟੈਸਟ ’ਤੇ ਅਧਾਰਤ) ਦੇ ਵੱਖ-ਵੱਖ ਕੋਰਸਾਂ ਵਿਚ ਵੀ ਦਾਖਲਾ ਲੈ ਸਕਦਾ ਹੈ।  

ਮੈਡੀਕਲ : 
12ਵੀਂ ਮੈਡੀਕਲ ਕਰਨ ਵਾਲੇ ਵਿਦਿਆਰਥੀ ਬੀ.ਐੱਸ. ਨਰਸਿੰਗ, ਡਾਈਟੀਸ਼ੀਅਨ, ਬੀ.ਏ.ਐੱਮ.ਐੱਸ., ਬੀ.ਐੱਚ.ਐੱਮ.ਐੱਸ., ਬੀ.ਏ.ਐੱਮ.ਐੱਸ., ਜੀ.ਐੱਨ.ਐੱਮ., ਬੀ.ਡੀ.ਐੱਸ., ਬੀ.ਫਾਰਮੇਸੀ ਆਦਿ ਕੋਰਸਾਂ ਵਿਚ ਦਾਖਲਾ ਲੈ ਸਕਦਾ ਹੈ। ਇਨ੍ਹਾਂ ਸਾਰੇ ਕੋਰਸਾਂ ਵਿਚ ਦਾਖਲਾ ਐਂਟਰੇਸ ਟੈਸਟ ਪੀ.ਐੱਮ.ਟੀ./ ਐੱਮ.ਈ.ਆਰ.ਆਈ.ਟੀ./ ਐੱਨ.ਈ.ਈ.ਟੀ. https/www.mciindia.org/CMS/ ਤੇ ਬੇਸਡ ਹੁੰਦਾ ਹੈ। 

ਇੰਡੀਅਨ ਆਰਮੀ :
12ਵੀਂ ਕਿਸੇ ਵੀ ਸਟਰੀਮ ਵਿਚ ਕਰਨ ਤੋਂ ਬਾਅਦ ਅਸੀਂ ਇੰਡੀਅਨ ਆਰਮੀ ਵਿਚ ਵੀ ਨੌਕਰੀ ਕਰ ਸਕਦੇ ਹਾਂ। ਇਸ ਲਈ ਸਾਨੂੰ 100 ਅੰਕਾਂ ਦੀ ਲਿਖਤੀ ਪ੍ਰੀਖਿਆ ਅਤੇ 100 ਅੰਕਾਂ ਦੀ ਫਿਜ਼ੀਕਲ ਪ੍ਰੀਖਿਆ ਦੇਣੀ ਪੈਂਦੀ ਹੈ। ਹੋਰ ਜਾਣਕਾਰੀ ਲਈ ਤੁਸੀਂ ਇੰਡੀਅਨ ਆਰਮੀ ਦੀ ਵੈਬਸਾਈਟ www.joinindianarmy.nic.in, https://indianairforce.nic.in/, https://www.joinindiannavy.gov.in/ 'ਤੇ ਜਾ ਸਕਦੇ ਹੋ। ਇਸ ਤੋਂ ਇਲਾਵਾ ਇਕ ਵਿਦਿਆਰਥੀ ਪੈਰਾ ਮਿਲਟਰੀ ਫੋਰਸਿਜ਼ ਜਿਵੇਂ ਕਿ ਸੀ.ਆਰ.ਪੀ.ਐੱਫ. https://crpf.gov.in/, ਬੀ.ਐੱਸ.ਐੱਫ http://bsf.nic.in/, ਆਈ.ਟੀ.ਬੀ.ਪੀ. https://www.itbpolice.nic.in/,, ਸੀ.ਆਈ.ਐੱਸ.ਐੱਫ https://www.cisf.gov.in/, ਐੱਸ.ਐੱਸ.ਬੀ. https://ssb.nic.in/ ਆਦਿ ਵਿਚ ਵੀ ਜਾ ਸਕਦਾ ਹੋ। 

ਤੁਸੀਂ ਪੰਜਾਬ ਪੁਲਸ ਜਾਂ ਚੰਡੀਗੜ੍ਹ ਪੁਲਸ ਵਿਚ ਵੀ ਨੌਕਰੀ ਕਰ ਸਕਦੇ ਹੋ। ਇਸ ਤੋਂ ਇਲਾਵਾ ਪੰਜਾਬ ਦੇ ਵਿਦਿਆਰਥੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੀਪੇਟਰੀ ਇੰਸਟੀਚਿਊਟ ਫਾਰ ਬੁਆਇਜ਼  http://afpipunjab.org/ ਅਤੇ ਮਾਈ ਭਾਗੋ ਆਰਮਡ ਪ੍ਰੀਪੇਟਰੀ ਇੰਸਟੀਚਿਊਟ ਫਾਰ ਗਰਲਜ਼, ਮੁਹਾਲੀ http://mbafpigirls.in/ ਵਿਖੇ ਅਫਸਰ ਰੈਂਕ ਲਈ ਤਿਆਰ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਿੱਤੇ ਜਾ ਰਹੇ ਵੈਬਸਾਈਟ ਦੇ ਲਿੰਕ 'ਤੇ ਜਾਓ: http://www.punjabpolice.gov.in/Default.aspx, http://chandigarhpolice.gov.in/

ਸਵੈ ਰੁਜ਼ਗਾਰ :
12ਵੀਂ ਤੋਂ ਬਾਅਦ ਸਵੈ ਰੁਜ਼ਗਾਰ ਅਪਣਾਉਣ ਲਈ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ, ਕੇਂਦਰੀ ਯੂਨੀਵਰਸਿਟੀਆਂ, ਇਗਨੋ ਯੂਨੀਵਰਸਿਟੀ http://ignou.ac.in/ ਅਤੇ ਪ੍ਰਧਾਨ ਮੰਤਰੀ ਸਕਿੱਲ ਸੈਂਟਰ https://nsdcindia.org/skillcentres ਵਿਚੋਂ ਵੱਖ-ਵੱਖ ਕਿੱਤਾਮੁੱਖੀ ਕੋਰਸਾਂ ਜਿਵੇਂ ਕਿ ਸਰਟੀਫਿਕੇਟ ਕੋਰਸ ਇਨ ਕੰਨਜ਼ਿਉਮਰ ਰਾਈਟਜ਼, ਡਿਪਲੋਮਾ ਇਨ ਹਿਊਮਨ ਰਾਈਟਜ਼, ਡਿਪਲੋਮਾ ਇਨ ਪੈਰਾਲੀਗਲ ਆਦਿ ਦੀ ਸਿਖਲਾਈ ਲੈ ਕੇ ਸਵੈ ਰੁਜ਼ਗਾਰ ਚਲਾ ਸਕਦੇ ਹੋ। ਇਸ ਸਬੰਧੀ ਸਰਕਾਰੀ ਨਿਯਮਾਂ ਮੁਤਾਬਕ ਵੱਖ-ਵੱਖ ਬੈਂਕਾਂ ਅਤੇ ਸਰਕਾਰੀ ਅਦਾਰਿਆਂ ਤੋਂ ਲੋੜੀਂਦਾਂ ਲੋਨ ਵੀ ਮੁਹੱਈਆ ਹੋ ਜਾਂਦਾ ਹੈ। 

ਵਧੇਰੇ ਜਾਣਕਾਰੀ ਲਈ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵੈਬਸਾਈਟ ਦੇ ਲੰਕ ਹੇਠਾਂ ਦਿੱਤੇ ਗਏ ਹਨ।


rajwinder kaur

Content Editor

Related News