''ਨਾਸਾ'' ਗਏ ਡੀ. ਏ. ਵੀ. ਸਕੂਲ ਦੇ ਵਿਦਿਆਰਥੀਆਂ ਦਾ ਪਟਿਆਲਾ ਪੁੱਜਣ ''ਤੇ ਨਿੱਘਾ ਸਵਾਗਤ
Friday, Jul 07, 2017 - 07:42 AM (IST)
ਪਟਿਆਲਾ (ਰਾਜੇਸ਼) - ਅਮਰੀਕਾ ਦੇ ਫਲੋਰੀਡਾ ਸ਼ਹਿਰ ਵਿਖੇ ਸਥਿਤ 'ਨਾਸਾ' ਸਪੇਸ ਸੈਂਟਰ ਦਾ ਦੌਰਾ ਕਰਨ ਗਏ ਡੀ. ਏ. ਵੀ. ਸਕੂਲ ਪਟਿਆਲਾ ਦੇ 13 ਵਿਦਿਆਰਥੀ ਵਾਪਸ ਪਰਤ ਆਏ ਹਨ। ਸ਼ਾਹੀ ਸ਼ਹਿਰ ਦੇ ਪਤਵੰਤਿਆਂ ਅਤੇ ਸਕੂਲ ਮੈਨੇਜਮੈਂਟ ਨੇ ਇਨ੍ਹਾਂ ਬੱਚਿਆਂ ਦਾ ਸਨਮਾਨ ਕੀਤਾ। ਸਕੂਲ ਦੇ ਪਿੰ੍ਰਸੀਪਲ ਐੈੱਸ. ਆਰ. ਪ੍ਰਭਾਕਰ ਅਤੇ ਮੈਡਮ ਮਧੂ ਖੰਨਾ ਦੀ ਅਗਵਾਈ ਜਸਕਰਨ ਸਿੰਘ, ਯੁਵਰਾਜ ਰਹਿਲ, ਅਰਸ਼ਕਮਲ ਸਿੰਘ, ਕਬੀਰ ਖੰਨਾ, ਗਰਿਮਾ ਖੋਸਲਾ, ਰੋਬਿਨ ਸ਼ਰਮਾ, ਚਿਤਵਨਪ੍ਰੀਤ ਕੌਰ, ਸਿਮਰਨ ਚੋਪੜਾ, ਸਿਮਰਪ੍ਰੀਤ ਕੌਰ, ਹਰਸਿਮਰਨ ਕੌਰ, ਕੁਦਰਤ ਕਲਸੀ, ਈਸ਼ਾ ਅਤੇ ਲਵਪ੍ਰੀਤ ਕੌਰ 'ਨਾਸਾ' ਦੇ ਦੌਰੇ 'ਤੇ ਗਏ ਸਨ। 'ਨਾਸਾ ਸਪੇਸ ਸੈਂਟਰ' ਦੇਖਣ ਤੋਂ ਇਲਾਵਾ ਇਹ ਬੱਚੇ ਅਮਰੀਕਾ ਦੀ ਰਾਜਧਾਨੀ ਨਿਊਯਾਰਕ ਅਤੇ ਉਥੋਂ ਦੇ ਪ੍ਰਸਿੱਧ ਸ਼ਹਿਰ ਵਾਸ਼ਿੰਗਟਨ ਡੀ. ਸੀ., ਵਾÂ੍ਹੀਟ ਹਾਊਸ, ਨਿਆਗਰਾ ਫਾਲਸ ਅਤੇ ਓਂਟਾਰੀਓ ਵਿਖੇ ਵੀ ਜਾ ਕੇ ਆਏ ਹਨ।
ਇਸ 10 ਦਿਨਾ ਟੂਰ ਦੌਰਾਨ ਬੱਚਿਆਂ ਨੇ ਸਾਇੰਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲਈ। ਵਿਦਿਆਰਥੀਆਂ ਨੇ 'ਨਾਸਾ ਸਪੇਸ ਸੈਂਟਰ' ਵਿਖੇ ਯੰਤਰਾਂ ਨੂੰ ਦੇਖਿਆ ਅਤੇ ਉਸ ਬਾਰੇ ਜਾਣਕਾਰੀ ਹਾਸਲ ਕੀਤੀ। ਬੱਚਿਆਂ ਨੇ ਦੱਸਿਆ ਕਿ ਇਸ ਟੂਰ ਦੌਰਾਨ ਉਨ੍ਹਾਂ ਨੂੰ ਕਾਫੀ ਅਹਿਮ ਜਾਣਕਾਰੀ ਮਿਲੀ ਹੈ, ਜਿਸ ਦਾ ਭਵਿੱਖ ਵਿਚ ਉਨ੍ਹਾਂ ਨੂੰ ਵੱਡਾ ਲਾਭ ਮਿਲੇਗਾ।
