ਪੀ. ਆਈ. ਟੀ. ਨੰਦਗੜ੍ਹ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਰੈਲੀ ਕੱਢੀ
Friday, Sep 29, 2017 - 08:10 AM (IST)
ਮੋਗਾ - ਡਾ. ਬਲਵਿੰਦਰ ਸਿੰਘ ਡਾਇਰੈਕਟਰ ਪੀ. ਆਈ. ਟੀ. ਨੰਦਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਤੇ ਮਾਣਯੋਗ ਉਪਕੁਲਪਤੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀ ਯੋਗ ਅਗਵਾਈ ਹੇਠ ਪੀ. ਆਈ. ਟੀ. ਨੰਦਗੜ੍ਹ (ਬਠਿੰਡਾ) ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਪਿੰਡ ਨੰਦਗੜ੍ਹ (ਬਠਿੰਡਾ) ਵਿਖੇ 'ਸਵੱਛਤਾ ਹੀ ਸੇਵਾ ਹੈ' ਦੇ ਬੈਨਰ ਹੇਠ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿਚ ਵਿਦਿਆਰਥੀਆਂ ਵੱਲੋਂ ਨਾਅਰਿਆਂ ਅਤੇ ਸਲੋਗਨ ਨਾਲ ਪਿੰਡ ਵਾਸੀਆਂ ਨੂੰ ਸਫਾਈ ਸਬੰਧੀ ਜਾਗਰੂਕ ਰਹਿਣ ਦੀ ਅਪੀਲ ਕੀਤੀ। ਇਸ ਰੈਲੀ ਨੂੰ ਮਿਸ ਨਿਸ਼ਾ ਗੁਪਤਾ ਨੇ ਬਹੁਤ ਵਧੀਆ ਤਰੀਕੇ ਨਾਲ ਕੋਆਰਡੀਨੇਟ ਕੀਤਾ।
ਇਸ ਰੈਲੀ 'ਚ ਸਟਾਫ ਵੱਲੋਂ ਮਿਸ. ਲਵਪ੍ਰੀਤ ਕੌਰ, ਮਿਸ. ਹਰਪਾਲ ਕੌਰ, ਮਿਸ. ਕੈਫੀ, ਮਿਸ. ਹਰਮਨਦੀਪ ਕੌਰ, ਮਿਸ. ਸ਼ਿਲਪਾ, ਮਿਸ. ਸ਼ੀਨਮ, ਮਿਸ. ਪ੍ਰਿਅੰਕਾ, ਮਿਸ. ਸ਼ੀਤਲ, ਮਿਸ. ਦਲਜੀਤ ਕੌਰ, ਮਿਸ. ਰਾਜਵੰਤ ਕੌਰ, ਮਿਸ. ਸ਼ਿੰਦਰਪਾਲ ਕੌਰ, ਮਿ. ਗੁਰਪ੍ਰੀਤ ਸਿੰਘ ਸੰਧੂ, ਮਿ. ਮਨਦੀਪ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।
