ਫਿਲੌਰ: 10ਵੀਂ ਦੇ ਵਿਦਿਆਰਥੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਇਆ ਹੈਰਾਨੀਜਨਕ ਸੱਚ

Sunday, Jul 24, 2022 - 01:25 PM (IST)

ਫਿਲੌਰ: 10ਵੀਂ ਦੇ ਵਿਦਿਆਰਥੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਇਆ ਹੈਰਾਨੀਜਨਕ ਸੱਚ

ਫਿਲੌਰ (ਭਾਖੜੀ)-  ਬੀਤੇ ਦਿਨੀਂ ਸਕੂਲ ਤੋਂ ਛੁੱਟੀ ਤੋਂ ਬਾਅਦ ਘਰ ਜਾਂਦੇ ਸਮੇਂ 10ਵੀਂ ਕਲਾਸ ਦੇ ਵਿਦਿਆਰਥੀ ਦੀ ਰਹੱਸਮਈ ਹਾਲਾਤ ਵਿਚ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਮ੍ਰਿਤਕ ਸਾਹਿਲ ਨੂੰ ਦੂਜੇ ਸਕੂਲ ਦੇ ਨੌਵੀਂ ਅਤੇ 10ਵੀਂ ਦੇ ਨਾਬਾਲਗ ਬੱਚਿਆਂ ਨੇ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲਸ ਨੇ ਦੋਵੇਂ ਮੁਲਜ਼ਮ ਬੱਚਿਆਂ ਵਿਸ਼ਾਲ ਅਤੇ ਮਨਵੀਰ, ਜਿਨ੍ਹਾਂ ਦੀ ਉਮਰ 16 ਤੋਂ 17 ਸਾਲ ਦੇ ਕਰੀਬ ਹੈ, ਤੋਂ ਇਲਾਵਾ 3 ਅਣਪਛਾਤੇ ਬੱਚਿਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ।

ਮਿਲੀ ਸੂਚਨਾ ਮੁਤਾਬਕ ਲੜਕਿਆਂ ਦੇ ਸਰਕਾਰੀ ਸਕੂਲ ’ਚ 10ਵੀਂ ਕਲਾਸ ਵਿਚ ਪੜ੍ਹਨ ਵਾਲਾ ਸਾਹਿਲ (18) ਸ਼ੁੱਕਰਵਾਰ ਦੁਪਹਿਰ 1 ਵਜੇ ਸਕੂਲ ਤੋਂ ਛੁੱਟੀ ਹੋਈ ਤਾਂ ਘਰ ਜਾਂਦੇ ਸਮੇਂ ਉਸ ਨੂੰ ਕੋਈ ਦੂਜੇ ਸਕੂਲੇ ਦੇ ਚਾਰ-ਪੰਜ ਬੱਚੇ ਮਿਲੇ। ਉਨ੍ਹਾਂ ਬੱਚਿਆਂ ਦੇ ਜਾਣ ਤੋਂ ਬਾਅਦ ਸਾਹਿਲ ਸੜਕ ’ਤੇ ਮਰਿਆ ਪਿਆ ਮਿਲਿਆ, ਜਿਸ ਦੇ ਮੂੰਹ ’ਚੋਂ ਖ਼ੂਨ ਵਗ ਰਿਹਾ ਸੀ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਹਿਲਾਂ ਇਸ ਮਾਮਲੇ ਨੂੰ ਸਾਧਾਰਨ ਮੌਤ ਦੱਸਿਆ ਜਾ ਰਿਹਾ ਸੀ। ਸ਼ਨੀਵਾਰ ਜਦੋਂ ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਮਾਮਲਾ ਕੁਝ ਹੋਰ ਹੀ ਰੂਪ ਲੈ ਗਿਆ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਐੱਸ. ਸੀ/ਬੀ. ਸੀ. ਸਣੇ ਇਨ੍ਹਾਂ ਖ਼ਪਤਕਾਰਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ

PunjabKesari

ਪਰਿਵਾਰ ਅਤੇ ਮੁਹੱਲਾ ਨਿਵਾਸੀਆਂ ਦੇ ਧਰਨੇ ਤੋਂ ਬਾਅਦ ਪੁਲਸ ਨੇ ਜਾਂਚ ਕੀਤੀ ਤੇਜ਼
ਆਪਣੇ ਇਕਲੌਤੇ ਬੱਚੇ ਦੀ ਇਸ ਤਰ੍ਹਾਂ ਅਚਾਨਕ ਮੌਤ ਦੀ ਖ਼ਬਰ ਮਾਂ ਨੂੰ ਹਜ਼ਮ ਨਹੀਂ ਹੋਈ। ਉਨ੍ਹਾਂ ਨੇ ਜਦੋਂ ਹਸਪਤਾਲ ਵਿਚ ਆਪਣੇ ਬੱਚੇ ਦਾ ਮ੍ਰਿਤਕ ਸਰੀਰ ਵੇਖਿਆ ਤਾਂ ਸਾਹਿਲ ਦੀ ਅੱਖ, ਗਰਦਨ, ਪਿੱਠ ਤੋਂ ਇਲਾਵਾ ਸਿਰ ਦੇ ਪਿਛਲੇ ਹਿੱਸੇ ’ਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਸਨ, ਜਿਸ ਤੋਂ ਖ਼ੂਨ ਵਗ ਰਿਹਾ ਸੀ। ਮਾਂ ਨੇ ਉਸੇ ਸਮੇਂ ਚੀਕਣਾ ਸ਼ੁਰੂ ਕਰ ਦਿੱਤਾ ਕਿ ਉਸ ਦੇ ਬੱਚੇ ਦੀ ਮੌਤ ਸਾਧਾਰਨ ਨਹੀਂ ਉਸ ਦਾ ਕਤਲ ਕੀਤਾ ਗਿਆ ਹੈ। ਸ਼ਨੀਵਾਰ ਪਰਿਵਾਰ ਦੇ ਨਾਲ ਮੁਹੱਲਾ ਨਿਵਾਸੀਆਂ ਨੇ ਪੁਲਸ ਥਾਣੇ ਦੇ ਬਾਹਰ ਧਰਨਾ ਦੇ ਕੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੇ ਮ੍ਰਿਤਕ ਬੱਚੇ ਨੂੰ ਨਿਆਂ ਨਹੀਂ ਮਿਲਦਾ, ਉਹ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਤੇਜ਼ ਕਰ ਦਿੱਤੀ ਅਤੇ ਕੁਝ ਬੱਚਿਆਂ ਤੋਂ ਪੁੱਛਗਿੱਛ ਤੋਂ ਬਾਅਦ ਘਟਨਾ ਤੋਂ ਪਰਦਾ ਉੱਠਣਾ ਸ਼ੁਰੂ ਹੋ ਗਿਆ।

ਮਾਂ ਨੇ ਕਿਹਾ-ਉਹ ਆਪਣੇ ਬੱਚੇ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈ ਲੈਂਦੀ ਤਾਂ ਅੱਜ ਉਹ ਉਸ ਦੀਆਂ ਅੱਖਾਂ ਸਾਹਮਣੇ ਹੁੰਦਾ

ਮ੍ਰਿਤਕ ਦੀ ਮਾਤਾ ਆਸ਼ਾ ਰਾਣੀ ਨੇ ਦੱਸਿਆ ਕਿ ਉਸ ਦੇ ਬੇਟੇ ਸਾਹਿਲ ਨੇ ਇਕ ਦੋ ਵਾਰ ਉਸ ਨੂੰ ਸ਼ਿਕਾਇਤ ਕੀਤੀ ਸੀ ਕਿ ਕੁਝ ਬੱਚੇ ਜੋ ਦੂਜੇ ਸਕੂਲ ਦੇ ਹਨ, ਉਸ ਨੂੰ ਰਸਤੇ ਵਿਚ ਘੇਰ ਕੇ ਤੰਗ-ਪਰੇਸ਼ਾਨ ਕਰਦੇ ਹਨ। ਉਸ ਨੂੰ ਉਨ੍ਹਾਂ ਬੱਚਿਆਂ ਤੋਂ ਡਰ ਲੱਗਦਾ ਹੈ। ਉਸ ਨੇ ਆਪਣੇ ਬੇਟੇ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਉਹ ਵੀ ਬੱਚੇ ਹਨ, ਉਸ ਨੂੰ ਡਰਨ ਦੀ ਕੋਈ ਲੋੜ ਨਹੀਂ। ਉਸ ਨੂੰ ਕੀ ਪਤਾ ਸੀ ਕਿ ਉਹ ਬੱਚਿਆਂ ਦੇ ਰੂਪ ’ਚ ਕਾਤਲ ਹਨ। ਕਾਸ਼! ਉਹ ਆਪਣੇ ਬੱਚੇ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈ ਲੈਂਦੀ ਤਾਂ ਅੱਜ ਉਸ ਦੇ ਜਿਗਰ ਦਾ ਟੋਟਾ ਉਸ ਦੀਆਂ ਅੱਖਾਂ ਸਾਹਮਣੇ ਹੁੰਦਾ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ

PunjabKesari

ਮੁਲਜ਼ਮ ਵਿਦਿਆਰਥੀ ਰਸਤੇ ਵਿਚ ਝਗੜ ਨਹੀਂ ਰਹੇ ਸਨ, ਸਗੋਂ ਸਾਹਿਲ ਨੂੰ ਮਾਰਨ ਲਈ ਖੜ੍ਹੇ ਸਨ

ਹੁਣ ਤੱਕ ਦੀ ਪੁਲਸ ਜਾਂਚ ਤੋਂ ਇਹ ਗੱਲ ਸਾਫ਼ ਹੋ ਗਈ ਕਿ ਛੁੱਟੀ ਤੋਂ ਬਾਅਦ ਜਿਵੇਂ ਹੀ ਸਾਹਿਲ ਸਕੂਨ ਤੋਂ ਆਪਣੇ ਘਰ ਜਾਣ ਲਈ ਨਿਕਲਿਆ ਤਾਂ ਰਸਤੇ ਵਿਚ ਦੂਜੇ ਸਕੂਲ ਦੇ ਬੱਚੇ ਵਿਸ਼ਾਲ ਅਤੇ ਮਨਵੀਰ ਜੋ 9ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀ ਹਨ, ਆਪਣੇ ਤਿੰਨ ਸਾਥੀਆਂ ਨਾਲ ਕਲੱਬ ਰੋਡ ’ਤੇ ਖੜ੍ਹੇ ਸਨ। ਜਿਵੇਂ ਹੀ ਸਾਹਿਲ ਉਨ੍ਹਾਂ ਦੇ ਕੋਲੋਂ ਗੁਜ਼ਰਨ ਲੱਗਾ ਤਾਂ ਵਿਸ਼ਾਲ ਅਤੇ ਮਨਵੀਰ ਉਸ ’ਤੇ ਬੁਰੀ ਤਰ੍ਹਾਂ ਟੁੱਟ ਪਏ। ਮਾਰ ਖਾਂਦੇ ਹੋਏ ਸਾਹਿਲ ਜਦੋਂ ਜ਼ਮੀਨ ’ਤੇ ਡਿੱਗ ਗਿਆ ਅਤੇ ਉਸ ਦੇ ਮੂੰਹ ਵਿਚੋਂ ਖ਼ੂਨ ਨਿਕਲਣ ਲੱਗ ਪਿਆ ਤਾਂ ਉਹ ਉਸ ਨੂੰ ਛੱਡ ਕੇ ਉਥੋਂ ਭੱਜ ਗਏ। ਸਾਹਿਲ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਘਟਨਾ ਸਥਾਨ ’ਤੇ ਹੀ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੋਵੇਂ ਵਿਦਿਆਰਥੀਆਂ ਤੋਂ ਇਲਾਵਾ 3 ਹੋਰ ਅਣਪਛਾਤਿਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ਹੈੱਡ ਕਾਂਸਟੇਬਲ ’ਚ ਭਰਤੀ ਲਈ ਲਿਖ਼ਤੀ ਪ੍ਰੀਖਿਆ ਦੇਣ ਵਾਲੇ ਬਿਨੈਕਾਰਾਂ ਨੂੰ ਵੱਡਾ ਝਟਕਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News