ਹੋਲੀ ਵਾਲੇ ਦਿਨ ਹਾਦਸੇ ’ਚ ਜ਼ਖਮੀ ਵਿਦਿਆਰਥੀ ਪਰਮਵੀਰ ਸਿੰਘ ਨੇ ਵੀ ਤੋੜਿਆ ਦਮ

Friday, Apr 02, 2021 - 10:58 AM (IST)

ਹੋਲੀ ਵਾਲੇ ਦਿਨ ਹਾਦਸੇ ’ਚ ਜ਼ਖਮੀ ਵਿਦਿਆਰਥੀ ਪਰਮਵੀਰ ਸਿੰਘ ਨੇ ਵੀ ਤੋੜਿਆ ਦਮ

ਪਟਿਆਲਾ (ਬਲਜਿੰਦਰ) : ਹੋਲੀ ਵਾਲੇ ਦਿਨ ਥਾਪਰ ਕਾਲਜ ਵਿਖੇ ਐਕਸਾਈਜ਼ ਇੰਸਪੈਕਟਰ ਵੱਲੋਂ ਤੇਜ਼ ਰਫਤਾਰ ਫਾਰਚੂਨਰ ਨੂੰ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ’ਤੇ ਚੜ੍ਹਾ ਦਿੱਤਾ ਗਿਆ ਸੀ। ਇਸ ਹਾਦਸੇ ’ਚ ਜ਼ਖਮੀ ਹੋਏ ਥਾਪਰ ਕਾਲਜ ਦੇ ਵਿਦਿਆਰਥੀ ਪਰਮਵੀਰ ਸਿੰਘ ਨੇ ਵੀ ਬੀਤੇ ਦਿਨ ਪੀ. ਜੀ. ਆਈ. ਵਿਖੇ ਦਮ ਤੋੜ ਦਿੱਤਾ।

ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ। ਇਸ ਹਾਦਸੇ ’ਚ ਕਿਸਾਨ ਇੰਦਰਜੀਤ ਸਿੰਘ (65) ਨੇ ਪਹਿਲੇ ਹੀ ਦਿਨ ਦਮ ਤੋੜ ਦਿੱਤਾ ਸੀ। ਇਸ ਤੋਂ ਬਾਅਦ 2 ਸਾਲਾ ਦੀਪੂ ਨਾਂ ਦੇ ਬੱਚੇ ਦੀ ਵੀ ਮੌਤ ਹੋ ਗਈ ਸੀ। ਹੁਣ ਬੀਤੇ ਦਿਨ ਪਰਮਵੀਰ ਸਿੰਘ ਦੀ ਵੀ ਮੌਤ ਹੋ ਗਈ।
 


author

Babita

Content Editor

Related News