ਸਕੂਲ ਖੁੱਲ੍ਹੇ ਤਾਂ ਵੀ ਘੱਟ ਰਹੇਗੀ ਵਿਦਿਆਰਥੀਆਂ ਦੀ ਹਾਜ਼ਰੀ, ਬਣੇਗੀ ਨਵੀਂ ਗਾਈਡਲਾਈਨਸ

Monday, May 25, 2020 - 03:24 PM (IST)

ਲੁਧਿਆਣਾ (ਵਿੱਕੀ) : ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਲਗਭਗ 2 ਮਹੀਨੇ ਪਹਿਲਾਂ ਲਾਏ ਗਏ ਲਾਕਡਾਊਨ ਦਾ ਚੌਥਾ ਪੜਾਅ ਵੀ ਜਦ ਹੌਲੀ-ਹੌਲੀ ਖਤਮ ਹੋਣ ਵੱਲ ਹੈ। ਸਰਕਾਰੀ ਰਾਹਤਾਂ ਦੇ ਵਿਚਕਾਰ ਦੇਸ਼ ਦੇ ਲਗਭਗ ਸਾਰੇ ਸ਼ਹਿਰਾਂ 'ਚ ਕੰਮ-ਕਾਜ ਪੱਟੜੀ 'ਤੇ ਮੁੜ ਰਹੇ ਹਨ। ਹੁਣ ਸਰਕਾਰ ਦਾ ਧਿਆਨ ਪਿਛਲੇ 60 ਦਿਨਾਂ ਤੋਂ ਬੰਦ ਪਏ ਸਿੱਖਿਅਕ ਸੰਸਥਾਨ ਮਤਲਬ ਸਕੂਲਾਂ ਅਤੇ ਕਾਲਜਾਂ ਨੂੰ ਖੋਲ੍ਹਣ ਵੱਲ ਹੈ। ਸਕੂਲ ਕਾਲਜ ਕਈ ਸ਼ਰਤਾਂ ਦੇ ਨਾਲ ਖੋਲ੍ਹਣ ਦੀ ਮਨਜ਼ੂਰੀ ਦੇਣ ਲਈ ਐੱਮ. ਐੱਚ. ਆਰ. ਡੀ. ਅਤੇ ਐੱਨ. ਸੀ. ਈ. ਆਰ. ਟੀ. ਸੰਯੁਕਤ ਰੂਪ ਵਿਚ ਨਿਯਮ ਬਣਾ ਰਹੇ ਹਨ। ਜਿਨ੍ਹਾਂ ਨੇ ਸਕੂਲਾਂ ਕਾਲਜਾਂ ਦੇ ਨਾਲ ਰਾਜ ਸਰਕਾਰਾਂ ਨੂੰ ਵੀ ਭੇਜਿਆ ਜਾਵੇਗਾ। ਪਿਛਲੇ ਦਿਨੀਂ ਮਾਨਵ ਸੰਸਾਧਨ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਵੀ ਕਿਹਾ ਸੀ ਕਿ ਮੰਤਰਾਲਾ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਸਕੂਲਾਂ ਨੂੰ ਕਿਵੇਂ ਖੋਲ੍ਹਿਆ ਜਾਵੇ। ਇਸ ਦੇ ਲਈ ਨਿਯਮ ਵੀ ਬਣਾਏ ਜਾ ਰਹੇ ਹਨ। ਉਥੇ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸੇਫਟੀ ਗਾਈਡਲਾਈਨ ਤਿਆਰ ਕਰਨ ਦੇ ਨਾਲ ਵਿਦਿਅਕ ਪੱਧਰ 'ਤੇ ਸਿਲੇਬਸ ਵੀ 25 ਫੀਸਦੀ ਤੱਕ ਘੱਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਵਿਦਿਆਰਥੀਆਂ 'ਤੇ ਦਬਾਅ ਨਾ ਰਹੇ। ਉਥੇ ਕਈ ਪਿੰ੍ਰਸੀਪਲਾਂ ਦਾ ਮੰਨਣਾ ਹੈ ਕਿ ਸਕੂਲ ਖੁੱਲ੍ਹਦੇ ਹੀ ਕਲਾਸਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੇਗੀ ਕਿਉਂਕਿ ਕੋਰੋਨਾ ਦੇ ਖੌਫ ਵਿਚਕਾਰ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਸ਼ੁਰੂਆਤੀ ਦਿਨਾਂ ਵਿਚ ਸਕੂਲ ਨਹੀਂ ਭੇਜਦੇ।

ਰੋਲ ਨੰਬਰ ਦੇ ਆਡ-ਈਵਨ ਫਾਰਮੂਲੇ 'ਤੇ ਸਕੂਲ ਆਉਣਗੇ ਵਿਦਿਆਰਥੀ
ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਜੁਲਾਈ ਵਿਚ ਹੋਣ ਵਾਲੀ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਤੋਂ ਇਲਾਵਾ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਖਤਮ ਹੋਣ ਦੇ ਬਾਅਦ ਸਕੂਲ ਖੋਲ੍ਹ ਸਕਦੀ ਹੈ ਜਦਕਿ ਕਾਲਜਾਂ ਵਿਚ ਵੀ 1 ਜੁਲਾਈ ਤੋਂ ਪ੍ਰੀਖਿਆਵਾਂ ਕਰਵਾਉਣ ਦੇ ਲਈ ਯੂ. ਜੀ. ਸੀ. ਨੇ ਪਹਿਲਾਂ ਹੀ ਯੂਨੀਵਰਸਿਟੀਜ਼ ਨੂੰ ਲਿਖ ਦਿੱਤਾ ਹੈ ਭਾਵੇਂਕਿ ਯੂਨੀਵਰਸਿਟੀਜ਼ ਨੂੰ ਇਹ ਵੀ ਕਿਹਾ ਗਿਆ ਹੈ ਕਿ ਰਾਜ ਦੀ ਸਥਿਤੀ ਨੂੰ ਦੇਖਦੇ ਹੋਏ ਕੋਈ ਫੈਸਲਾ ਲੈ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁਰੂਆਤੀ ਦੌਰ ਵਿਚ ਪਹਿਲਾਂ ਹਾਈ ਤੋਂ ਸੈਕੰਡਰੀ ਮਤਲਬ 9ਵੀਂ ਤੋਂ 12ਵੀਂ ਦੀਆਂ ਕਲਾਸਾਂ ਦੇ ਵਿਦਿਆਰਥੀ ਨੂੰ ਰੋਲ ਨੰਬਰ ਦੇ ਮੁਤਾਬਕ ਆਡ ਈਵਨ ਪੈਟਰਨ 'ਤੇ ਸਕੂਲ ਬੁਲਾਇਆਾ ਜਾ ਸਕਦਾ ਹੈ। ਉਥੇ ਪ੍ਰਾਇਮਰੀ ਤੋਂ ਮਿਡਲ ਤੱਕ ਦੇ ਵਿਦਿਆਰਥੀਆਂ ਨੂੰ ਅਗਸਤ ਵਿਚ ਸਕੂਲ ਬੁਲਾਉਣ ਦੀ ਪ੍ਰਕਿਰਿਆ 'ਤੇ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ ►  ਲੁਧਿਆਣਾ ਵਾਸੀਆਂ ਲਈ ਰਾਹਤ ਭਰੀ ਖਬਰ, ਦੂਜੇ ਦਿਨ ਵੀ ਨਹੀਂ ਆਇਆ 'ਕੋਰੋਨਾ' ਦਾ ਕੋਈ ਮਾਮਲਾ

ਹੁਣ ਡੈਸਕ 'ਤੇ ਬੈਠੇਗਾ 1 ਹੀ ਵਿਦਿਆਰਥੀ
ਸਕੂਲਾਂ 'ਚ ਆਨਲਾਈਨ ਪੜ੍ਹਾਈ ਜਾਰੀ ਰਹੇਗੀ। ਕਲਾਸਾਂ ਵਿਚ ਵੀ ਸੋਸ਼ਲ ਡਿਸਟੈਂਸਿੰਗ ਨੂੰ ਲਾਗੂ ਕਰਦੇ ਹੋਏ ਪੜ੍ਹਾਈ ਹੋਵੇਗੀ ਪਰ ਕਲਾਸ ਦੇ ਜਿਸ ਡੈਸਕ 'ਤੇ ਪਹਿਲਾ 2 ਵਿਦਿਆਰਥੀ ਇਕੱਠੇ ਬੈਠਦੇ ਸਨ, ਉਨ੍ਹਾਂ ਵਿਚ 1 ਵਿਦਿਆਰਥੀ ਨੂੰ ਇਕ ਡੈਸਕ 'ਤੇ ਬਿਠਾਏ ਜਾਣ ਸਬੰਧੀ ਸੇਫਟੀ ਗਾਈਡਲਾਈਨ ਤਿਆਰ ਹੋ ਰਹੀ ਹੈ। ਸਕੂਲ ਦੇ ਕਿਸੇ ਅਧਿਆਪਕ ਜਾਂ ਵਿਦਿਆਰਥੀ ਨੂੰ ਸਰਦੀ, ਜੁਕਾਮ ਅਤੇ ਬੁਖਾਰ ਦੀ ਸ਼ਿਕਾਇਤ ਹੋਵੇਗੀ ਤਾਂ ਉਸ 'ਤੇ ਆਉਣ ਵਾਲੇ 2 ਹਫਤੇ ਤੱਕ ਸਕੂਲ ਆਉਣ ਦੀ ਪਾਬੰਦੀ ਲੱਗੇਗੀ ਪਰ ਅਧਿਆਪਕ ਘਰੋਂ ਹੀ ਆਨਲਾਈਨ ਕਲਾਸ ਲੈਣਗੇ। ਇਸ ਤੋਂ ਇਲਾਵਾ ਵਿਦਿਆਰਥੀ ਨੂੰ ਸਕੂਲ ਵਿਚ ਪੜ੍ਹਾਇਆ ਗਿਆ ਚੈਪਟਰ ਅਧਿਆਪਕ ਆਨਲਾਈਨ ਹੀ ਮੁਹੱਈਆ ਕਰਵਾਉਣਗੇ। ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਨੂੰ ਲਾਗੂ ਕਰਵਾਉਣ ਤੋਂ ਇਲਾਵਾ ਹੋਰ ਮਾਪਦੰਡਾਂ ਨੂੰ ਧਿਆਨ ਵਿਚ ਰੱਖਦੇ ਹੋਏ ਬੱਚੇ ਸਕੂਲ ਵਿਚ ਲੰਚ ਟਾਈਮ ਵਿਚ ਵੀ ਇਕ ਸਾਥ ਬੈਠ ਕੇ ਖਾਣਾ ਨਹੀਂ ਖਾਣ ਸਕਣਗੇ। ਇਹ ਨਹੀਂ ਕੋਈ ਵੀ ਵਿਦਿਆਰਥੀ ਆਪਣਾ ਖਾਣਾ ਸਹਿਪਾਠੀਆਂ ਦੇ ਨਾਲ ਸ਼ੇਅਰ ਵੀ ਨਹੀਂ ਕਰੇਗਾ।

ਇਕ ਤੋਂ ਜ਼ਿਆਦਾ ਬਣਨਗੇ ਐਂਟਰੀ ਅਤੇ ਐਗਜਿਟ ਗੇਟ
ਦੱਸ ਦੇਈਏ ਕਿ ਸਕੂਲਾਂ ਨੂੰ ਵੀ ਇਸ ਗੱਲ ਦੇ ਸੰਕੇਤ ਦਿੱਤੇ ਜਾ ਚੁੱਕੇ ਹਨ ਉਨ੍ਹਾਂ ਨੂੰ ਸਕੂਲ ਖੁੱਲ੍ਹਣ ਤੋਂ ਬਾਅਦ ਕਿਹੜੇ ਨਿਯਮ ਫਾਲੋ ਕਰਨੇ ਹਨ ਪਰ ਹੁਣ ਸਾਰੇ ਸਕੂਲ ਸਰਕਾਰੀ ਆਦੇਸ਼ਾਂ ਦੇ ਇੰਤਜ਼ਾਰ ਵਿਚ ਹਨ। ਨਿੱਜੀ ਸਕੂਲਾਂ ਵਿਚ ਤਾਂ ਆਡ-ਈਵਨ ਪੈਟਰਨ ਲਾਗੂ ਕਰਦੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਲ ਨੰਬਰ ਦੇ ਅਧਾਰ 'ਤੇ ਸਕੂਲ ਬੁਲਾਇਆ ਜਾਵੇਗਾ। ਇਸ ਤੋਂ ਇਲਾਵਾ ਸਕੂਲ ਵਿਚ ਆਉਣ ਅਤੇ ਛੁੱਟੀ ਦੇ ਸਮੇਂ ਵਿਚ ਜਾਣ ਲਈ ਇਕ ਤੋਂ ਜ਼ਿਆਦਾ ਐਂਟਰੀ ਅਤੇ ਐਗਜਿਟ ਪੁਆਇੰਟ ਬਣਨਗੇ। ਉਥੇ ਬੱਸਾਂ ਨੂੰ ਹਰ ਰੋਜ ਸੈਨੀਟਾਈਜ਼ ਕਰਨਾ ਹੋਵੇਗਾ।

ਇਹ ਹੋ ਸਕਦੇ ਹਨ ਬਦਲਾਅ
-ਸਕੂਲਾਂ ਵਿਚ ਥਰਮਲ ਸਕੈਨਰ ਲਗਾਉਣ ਦੀ ਯੋਜਨਾ
-ਸ਼ਨੀਵਾਰ ਨੂੰ ਲੱਗੇਗੀ ਫੁਲ ਡੇਅ ਕਲਾਸ
-ਸਕੂਲਾਂ ਵਿਚ ਨਹੀਂ ਹਟਣਗੇ ਈਵੈਂਟ ਅਤੇ ਸਪੋਰਟਸ
-ਐਤਵਾਰ ਵੀ ਲੱਗ ਸਕਦੀ ਹੈ ਕਲਾਸ
-ਵਿਦਿਆਰਥੀ ਅਤੇ ਸਟਾਫ ਨੂੰ ਪਾਉਣਗੇ ਹੋਣਗੇ ਮਾਸਕ ਅਤੇ ਗਲਵਜ਼

ਸਕੂਲ ਵਿਚ ਜਗ੍ਹਾ-ਜਗ੍ਹਾ ਲਗਾਉਣੀਆਂ ਹੋਣਗੀਆਂ ਗਾਈਡਲਾਈਨਸ
-ਸੋਸ਼ਲ ਡਿਸਟੈਂਸਿੰਗ ਰਹੇਗੀ ਅਹਿਮ
-ਅਚਾਨਕ ਸਕੂਲ ਚੈੱਕ ਕਰਨਗੇ ਪ੍ਰਸ਼ਾਸਨਿਕ ਅਤੇ ਪੁਲਸ
-ਹਫਤੇ ਵਿਚ 2 ਵਾਰ ਕਰਨਾ ਹੋਵੇਗਾ ਸੈਨੀਟਾਈਜ਼
-ਵਿੰਟਰ ਵੋਕੇਸ਼ਨ ਅਤੇ ਫੈਸਟੀਵਲ ਛੁੱਟੀਆਂ 'ਤੇ ਲੱਗੇਗਾ ਕੱਟ

ਇਹ ਵੀ ਪੜ੍ਹੋ ► ਫਰੀਦਕੋਟ ਜ਼ਿਲ੍ਹਾ ਹੋਇਆ 'ਕੋਰੋਨਾ' ਮੁਕਤ, 10 ਮਰੀਜ਼ਾਂ ਨੂੰ ਗੁਟਕਾ ਸਾਹਿਬ ਭੇਂਟ ਕਰਕੇ ਘਰਾਂ ਨੂੰ ਕੀਤਾ ਰਵਾਨਾ 

ਨੋਟਬੁਕ ਚੈੱਕ ਕਰਨ ਤੋਂ ਪਹਿਲਾਂ ਕਰਨੀ ਹੋਵੇਗੀ ਸੈਨੀਟਾਈਜ਼

ਕੋਰੋਨਾ ਤੋਂ ਪਹਿਲਾਂ ਸਕੂਲਾਂ ਦੀਆਂ ਕਲਾਸਾਂ ਵਿਚ ਜੋ ਮਾਹੌਲ ਸੀ ਉਹ ਵੀ ਹੁਣ ਬਦਲ ਜਾਵੇਗਾ। ਪਹਿਲਾਂ ਤਾਂ ਅਧਿਆਪਕ ਕੋਈ ਵੀ ਚੈਪਟਰ ਪੂਰਾ ਕਰਵਾਉਣ ਤੋਂ ਬਾਅਦ ਬੱਚਿਆਂ ਦੀ ਕਾਪੀਆਂ ਉਸ ਸਮੇਂ ਚੈੱਕ ਕਰਦੇ ਸਨ ਪਰ ਹੁਣ ਚੈਕਿੰਗ ਦਾ ਕੰਮ ਵੀ ਕੁਝ ਰੁਕ ਕੇ ਹੋਇਆ ਕਰੇਗਾ। ਵਿਦਿਆਰਥੀ ਵੱਲੋਂ ਆਪਣੀ ਨੋਟਬੁਕ ਕਲਾਸ ਵਿਚ ਜਮ੍ਹਾ ਕਰਵਾਈ ਜਾਵੇਗੀ। ਜਿਸ ਦੇ ਕੁੱਝ ਸਮੇਂ ਬਾਅਦ ਉਸ ਨੂੰ ਸੈਨੀਟਾਈਜ਼ ਕਰ ਕੇ ਹੀ ਗਲਵਜ਼ ਪਾ ਕੇ ਅਧਿਆਪਕ ਚੈਕਿੰਗ ਕਰਨਗੇ।

ਫਿਲਹਾਲ ਤਾਂ ਕੇਂਦਰ ਸਰਕਾਰ ਦੇ ਆਦੇਸ਼ਾਂ ਦੀ ਉਡੀਕ ਕਰ ਰਹੇ ਹਾਂ ਜੋ ਵੀ ਆਦੇਸ਼ ਦਿੱਤੇ ਜਾਣਗੇ, ਉਨ੍ਹਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਕਿਉਂਕਿ ਵਿਦਿਆਰਥੀ ਅਤੇ ਸਟਾਫ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਅਹਿਮ ਹੈ। ਬੱਚਿਆਂ ਦੀ ਸਿਹਤ ਨੂੰ ਲੈ ਕੇ ਸਰਕਾਰ ਦੀ ਗਾਈਡਲਾਈਨਸ ਤੋਂ ਇਲਾਵਾ ਵੀ ਕੋਈ ਨਿਯਮ ਲਾਗੂ ਕਰਨਾ ਪਿਆ ਤਾਂ ਜ਼ਰੂਰ ਕਰਨਗੇ।-  ਪ੍ਰਿੰ ਡਾ. ਸਤਵੰਤ ਕੌਰ ਭੁੱਲਰ, ਡੀ. ਏ. ਵੀ. ਸਕੂਲ ਪੱਖੋਵਾਲ ਰੋਡ

ਸਾਡੇ ਲਈ ਵਿਦਿਆਰਥੀ ਅਤੇ ਅਧਿਆਪਕਾਂ ਦਾ ਸੁਰੱਖਿਅਤ ਰਹਿਣਾ ਅਹਿਮ ਹੈ। ਇਸ ਲਈ ਸਰਕਾਰ ਵੱਲੋਂ ਆਉਣ ਵਾਲੀ ਕਿਸੇ ਵੀ ਹਿਦਾਇਤ ਦਾ ਪਹਿਲਾਂ ਵੀ ਪਾਲਣ ਕੀਤਾ ਹੈ ਅਤੇ ਹੁਣ ਵੀ ਕਰਾਂਗੇ। ਉਮੀਦ ਕਰਦੇ ਹਾਂ ਕਿ ਜਦ ਤੱਕ ਸਕੂਲ ਖੁੱਲ੍ਹੇ ਤਦ ਤੱਕ ਕੋਰੋਨਾ ਮਹਾਮਾਰੀ ਦਾ ਖਾਤਮਾ ਵੀ ਹੋ ਜਾਵੇ। -ਪ੍ਰਿੰ​​​​​​​. ਮੋਨਾ ਸਿੰਘ, ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਐਕਸਟੈਂਸ਼ਨ

ਬੇਸ਼ੱਕ ਸਰਕਾਰ ਨੂੰ ਨਵੇਂ ਨਿਯਮ ਲਾਗੂ ਕਰ ਕੇ ਖੋਲ੍ਹ ਦੇਵੇਗੀ ਪਰ ਘੱਟ ਤੋਂ ਘੱਟ ਮੈਂ ਤਾਂ ਪਹਿਲੇ 1 ਮਹੀਨੇ 'ਚ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਾਂਗੀ। ਫਿਲਹਾਲ ਆਨਲਾਈਨ ਪੜ੍ਹਾਈ ਚੱਲ ਰਹੀ ਹੈ ਤਾਂ ਉਸ ਵਿਚ ਕੋਈ ਸਮੱਸਿਆ ਨਹੀਂ । ਬੇਸ਼ੱਕ ਸਕੂਲ ਵਿਚ ਅਧਿਆਪਕ ਬੱਚਿਆਂ ਦਾ ਪੂਰਾ ਧਿਆਨ ਰੱਖਦੇ ਹਨ ਪਰ ਮਾਪਿਆਂ ਦੀ ਚਿੰਤਾ ਸਰਕਾਰ ਦੇ ਨਿਯਮ ਖਤਮ ਨਹੀਂ ਕਰ ਸਕਦੇ। -ਕਰਿਸ਼ਮਾ ਮਲਹੋਤਰਾ, ਪੇਰੈਂਟਸ


Anuradha

Content Editor

Related News