ਵਿਦਿਆਰਥੀ ''ਤੇ ਇੱਟਾਂ ਨਾਲ ਕੀਤਾ ਹਮਲਾ
Friday, Mar 09, 2018 - 05:43 AM (IST)
ਜਲੰਧਰ, (ਮਹੇਸ਼)¸ ਕਬੀਰ ਨਗਰ ਦੀ ਗਲੀ ਨੰ. 8 ਵਿਚ 9ਵੀਂ ਕਲਾਸ ਦੇ ਇਕ ਵਿਦਿਆਰਥੀ 'ਤੇ ਘਰ ਵਿਚ ਦਾਖਲ ਹੋ ਕੇ ਕਰੀਬ ਅੱਧੀ ਦਰਜਨ ਲੋਕਾਂ ਨੇ ਬੇਸ ਬਾਲ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਥਾਣਾ ਡਵੀਜ਼ਨ ਨੰ. 1 ਦੀ ਪੁਲਸ ਨੇ ਇਸ ਸੰਬੰਧ ਵਿਚ ਵਿਵੇਕ ਕੁਮਾਰ ਪੁੱਤਰ ਸੁਰੇਸ਼ ਕੁਮਾਰ ਨਿਵਾਸੀ ਕਬੀਰ ਨਗਰ ਗਲੀ ਨੰ. 8 ਦੇ ਬਿਆਨਾਂ 'ਤੇ ਹਮਲਾਵਰਾਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 323, 452, 427, 506, 148, 149 ਦੇ ਤਹਿਤ ਮੁਕੱਦਮਾ ਨੰ. 28 ਦਰਜ ਕਰ ਲਿਆ ਹੈ।
ਵਿਵੇਕ ਨੇ ਕੁਝ ਹਮਲਾਵਰਾਂ ਦੇ ਨਾਂ ਵੀ ਪੁਲਸ ਨੂੰ ਦੱਸ ਦਿੱਤੇ ਹਨ। ਐੱਸ. ਐੱਚ. ਓ. ਰਛਮਿੰਦਰ ਸਿੰਘ ਨੇ ਕਿਹਾ ਹੈ ਕਿ ਪੁਲਸ ਫਰਾਰ ਦੋਸ਼ੀਆਂ ਦੀ ਤਲਾਸ਼ ਵਿਚ ਰੇਡ ਕਰ ਰਹੀ ਹੈ। ਪੁਲਸ ਦੀ ਕਾਰਵਾਈ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਦੋਵੇਂ ਧਿਰਾਂ ਵਿਚ ਰਾਜ਼ੀਨਾਮਾ ਹੋ ਗਿਆ ਹੈ ਪਰ ਅੱਜ ਵਿਵੇਕ ਦੇ ਬਿਆਨਾਂ 'ਤੇ ਪੁਲਸ ਨੇ ਕਾਨੂੰਨੀ ਕਾਰਵਾਈ ਕਰ ਦਿੱਤੀ।
