ਵਿਦਿਆਰਥੀ 70; ਅਧਿਆਪਕ ਸਿਰਫ 1

07/24/2017 1:08:37 AM

ਨੂਰਪੁਰਬੇਦੀ, (ਤਰਨਜੀਤ)- ਇਕ ਪਾਸੇ ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਸਰਕਰੀ ਹਾਈ ਸਕੂਲ ਖੱਡ ਬਠਲੌਰ ਵਿਖੇ 70 ਬੱਚਿਆਂ ਨੂੰ ਇਕ ਹੀ ਅਧਿਆਪਕ ਸਿੱਖਿਆ ਦੇ ਰਿਹਾ ਹੈ, ਜਿਸ ਕਾਰਨ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ।
ਨਗਰ ਵਾਸੀਆਂ ਨੇ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਉਕਤ ਸਕੂਲ 'ਚ ਅਧਿਆਪਕਾਂ ਦੀਆਂ ਕਈ ਆਸਾਮੀਆਂ ਖਾਲ ਪਈਆਂ ਹਨ ਤੇ ਸਬੰਧਤ ਵਿਭਾਗ ਨੂੰ ਵਾਰ-ਵਾਰ ਸਮੱਸਿਆ ਦੱਸਣ ਦੇ ਬਾਵਜੂਦ ਸਕੂਲ 'ਚ ਹੋਰ ਅਧਿਆਪਕ ਨਹੀਂ ਭੇਜੇ ਜਾ ਰਹੇ। ਪੀੜਤ ਬੱਚਿਆਂ ਦੇ ਮਾਪਿਆਂ ਨੇ ਆਖਿਆ ਕਿ ਇਕ ਪਾਸੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਵਧੇਰੇ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਅਧਿਆਪਕਾਂ ਦੀ ਵੱਡੀ ਘਾਟ ਕਾਰਨ ਬੱਚਿਆਂ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ। ਨਗਰ ਪੰਚਾਇਤ ਅਤੇ ਮੋਹਤਬਰਾਂ ਨੇ ਸਿੱਖਿਆ ਵਿਭਾਗ ਦੇ ਉੱਚ ਆਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਸਕੂਲ 'ਚ ਅਧਿਆਪਕਾਂ ਦੀ ਘਾਟ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ 'ਚ ਟ੍ਰੈਫਿਕ ਜਾਮ ਲਾਇਆ ਜਾਵੇਗਾ। ਇਸ ਮੌਕੇ ਸਰਪੰਚ ਪ੍ਰਕਾਸ਼ ਰਾਮ ਖੱਡ ਬਠਰੌਲ, ਜੋਗਿੰਦਰ ਸਿੰਘ, ਤਰਸੇਮ ਲਾਲ, ਸੋਹਣ ਲਾਲ, ਸੱਤਿਆ ਦੇਵੀ, ਮਨਜੀਤ ਕੌਰ (ਸਾਰੇ ਪੰਚ), ਮਹਿੰਦਰ ਸਿੰਘ, ਸਾਬਕਾ ਸਰਪੰਚ ਲਾਲ ਚੰਦ, ਦੀਸ਼ਰਾਮ ਆਦਿ ਮੌਜੂਦ ਸਨ।


Related News