ਵਿਦਿਆਰਥਣ ਨੇ ਗਰੁੱਪ ’ਚ ਭੇਜਿਆ ਮੈਸੇਜ : ਕੋਈ ਹੱਲ ਨਹੀਂ ਬਚਿਆ, ਫਿਰ ਕਲਾਸਰੂਮ ’ਚ ਹੀ...
Thursday, Apr 10, 2025 - 11:30 AM (IST)

ਲੁਧਿਆਣਾ (ਗੌਤਮ/ਰਿਸ਼ੀ) : ਮਾਡਲ ਟਾਊਨ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ’ਚ ਇਕ ਵਿਦਿਆਰਥਣ ਨੇ ਪੱਖੇ ਨਾਲ ਆਪਣੀ ਚੁੰਨੀ ਬੰਨ੍ਹ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਕਦਮ ਚੁੱਕਣ ਤੋਂ ਪਹਿਲਾਂ ਵਿਦਿਆਰਥਣ ਨੇ ਆਪਣੇ ਫ੍ਰੈਂਡਜ਼ ਗਰੁੱਪ ’ਚ ਮੈਸੇਜ ਭੇਜਿਆ ਕਿ ਉਹ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਹੈ ਅਤੇ ਸੁਸਾਈਡ ਤੋਂ ਬਿਨਾਂ ਕੋਈ ਹੱਲ ਨਹੀਂ ਹੈ। ਪਤਾ ਲੱਗਦੇ ਹੀ ਉਸ ਦੀਆਂ ਸਹੇਲੀਆਂ ਨੇ ਕਾਲਜ ਸਟਾਫ ਨੂੰ ਸੂਚਿਤ ਕੀਤਾ। ਜਦੋਂ ਉਹ ਉਸ ਨੂੰ ਲੱਭਣ ਨਿਕਲੇ ਤਾਂ ਕਾਲਜ ਦੀ ਤੀਜੀ ਮੰਜ਼ਿਲ ’ਤੇ ਸਥਿਤ ਖਾਲੀ ਕਲਾਸ ਰੂਮ ’ਚ ਉਸ ਦੀ ਲਾਸ਼ ਲਟਕ ਰਹੀ ਸੀ, ਜਿਸ ’ਤੇ ਉਨ੍ਹਾਂ ਨੇ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਇਹ ਵੀ ਪੜ੍ਹੋ : ਰੁੱਸੇ ਜੀਜੇ ਨੂੰ ਗੱਡੀ ਪਿੱਛੇ ਮਨਾਉਣ ਜਾ ਰਹੇ ਸਾਲੇ ਨੂੰ ਵੱਜੀ ਫੇਟ, ਕੁਝ ਹੀ ਪਲਾਂ 'ਚ ਉਜੜ ਗਿਆ ਪੂਰਾ ਟੱਬਰ
ਪੁਲਸ ਨੇ ਵਿਦਿਆਰਥਣ ਦੀ ਪਛਾਣ ਚੰਡੀਗੜ੍ਹ ਰੋਡ ਦੀ ਰਹਿਣ ਵਾਲੀ ਜਸਪ੍ਰੀਤ ਕੌਰ (19) ਵਜੋਂ ਕੀਤੀ ਹੈ, ਜੋ ਕਿ ਕਾਲਜ ਵਿਚ ਬੀ. ਬੀ. ਏ. ਸੈਕਿੰਡ ਸਮੈਸਟਰ ਦੀ ਵਿਦਿਆਰਥਣ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥਣ ਦੀ ਲਾਸ਼ ਕਬਜ਼ੇ ’ਚ ਲੈ ਲਈ ਗਈ ਹੈ। ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਪੜ੍ਹਾਈ ’ਚ ਕਮਜ਼ੋਰ ਸੀ, ਜਿਸ ਕਾਰਨ ਉਹ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ। ਉਹ ਬੱਸ ’ਚ ਬੈਠ ਕੇ ਖੁਸ਼ੀ ਨਾਲ ਕਾਲਜ ਆਈ ਸੀ ਪਰ ਦੁਪਹਿਰ ਨੂੰ ਜਦੋਂ ਉਹ ਉਸ ਨੂੰ ਲੈਣ ਲਈ ਆਏ ਤਾਂ ਉਸ ਦੀਆਂ ਸਹੇਲੀਆਂ ਨੇ ਉਸ ਵਲੋਂ ਖੁਦਕੁਸ਼ੀ ਕਰਨ ਬਾਰੇ ਦੱਸਿਆ।
ਇਹ ਵੀ ਪੜ੍ਹੋ : 12 ਅਪ੍ਰੈਲ ਨੂੰ ਲੈ ਕੇ ਹੋਇਆ ਐਲਾਨ, ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜਾਰੀ ਕੀਤੇ ਹੁਕਮ
ਵਾਰਦਾਤ ਵਾਲੀ ਜਗ੍ਹਾ ’ਤੇ ਇਸ ਗੱਲ ਦੀ ਚਰਚਾ ਸੀ ਕਿ ਵਿਦਿਆਰਥਣ ਦੇ ਕਿਸੇ ਲੜਕੇ ਨਾਲ ਸਬੰਧ ਸਨ। ਆਪਸ ’ਚ ਅਣਬਣ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ, ਜਿਸ ਸਬੰਧੀ ਉਸ ਨੇ ਆਪਣੀਆਂ ਸਹੇਲੀਆਂ ਨੂੰ ਵੀ ਦੱਸਿਆ ਸੀ ਪਰ ਜਾਂਚ ਅਧਿਕਾਰੀ ਨੇ ਇਸ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਵਿਦਿਆਰਥਣ ਦੇ ਮੋਬਾਈਲ ਦੀ ਜਾਂਚ ਕਰਕੇ ਮਾਮਲੇ ਦੀ ਵੀ ਜਾਂਚ ਕੀਤੀ ਗਈ ਹੈ ਪਰ ਇਸ ਤਰ੍ਹਾਂ ਦਾ ਕੋਈ ਵੀ ਸਬੂਤ ਨਹੀਂ ਮਿਲਿਆ। ਜਾਂਚ ਦੌਰਾਨ ਇਹੀ ਪਤਾ ਲੱਗਾ ਹੈ ਕਿ ਵਿਦਿਆਰਥਣ ਪੜ੍ਹਾਈ ਕਾਰਨ ਹੀ ਪ੍ਰੇਸ਼ਾਨ ਸੀ। ਉਸ ਦਾ ਮੋਬਾਈਲ ਵੀ ਚੈੱਕ ਕਰ ਕੇ ਜਾਂਚ ਕੀਤੀ ਗਈ ਹੈ। ਹਾਲ ਦੀ ਘੜੀ ਮਾਮਲੇ ’ਤੇ ਅੱਗੇ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਬਜ਼ੁਰਗਾਂ ਨੂੰ ਤੋਹਫਾ, ਲਿਆ ਗਿਆ ਵੱਡਾ ਫ਼ੈਸਲਾ
ਦੂਜੇ ਪਾਸੇ ਕਾਲਜ ਦੇ ਆਫਿਸ ਸੁਪਰਡੈਂਟ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਿਉਂ ਹੀ ਵਿਦਿਆਰਥਣ ਦੀਆਂ ਸਹੇਲੀਆਂ ਨੇ ਉਨ੍ਹਾਂ ਨੂੰ ਮੈਸੇਜ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਉਸੇ ਸਮੇਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਕਈ ਜਗ੍ਹਾ ਲੱਭਿਆ ਗਿਆ। ਉਹ ਆਪਣੇ ਬਲਾਕ ’ਚ ਨਾ ਮਿਲੀ ਤਾਂ ਉਸ ਨੂੰ ਦੂਜੇ ਬਲਾਕ ’ਚ ਲੱਭਿਆ ਗਿਆ ਤਾਂ ਦੇਖਿਆ ਕਿ ਉਸ ਨੇ ਕਿਸੇ ਕਲਾਸਰੂਮ ’ਚ ਫਾਹਾ ਲਗਾਇਆ ਹੋਇਆ ਸੀ, ਜਿਸ ’ਤੇ ਉਨ੍ਹਾਂ ਨੇ ਹੋਰਨਾਂ ਪ੍ਰਬੰਧਕਾਂ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : Punjab ਦੇ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ, ਮਾਨਤਾ ਰੱਦ ਕਰਨ ਦੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e