ਅਦਾਲਤ ਦੀ ਫਟਕਾਰ ਬੇਅਸਰ, ''ਪਰਾਲੀ'' ਸਾੜਨ ''ਚ ਨਹੀਂ ਛੱਡੀ ਜਾ ਰਹੀ ਕੋਈ ਕਸਰ

11/13/2019 9:29:12 AM

ਲੁਧਿਆਣਾ : ਪੰਜਾਬ 'ਚ ਕਿਸਾਨਾਂ ਵਲੋਂ ਪਰਾਲੀ ਸਾੜਨ ਸਬੰਧੀ ਸੁਪਰੀਮ ਕੋਰਟ ਵਲੋਂ ਸੂਬਾ ਸਰਕਾਰ ਨੂੰ ਫਟਕਾਰ ਲਾਈ ਗਈ ਸੀ ਪਰ ਇਸ ਦੇ ਬਾਵਜੂਦ ਵੀ ਸਰਕਾਰ ਤੇ ਕਿਸਾਨਾਂ 'ਤੇ ਇਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸੁਬੇ 'ਚ ਪਰਾਲੀ ਸਾੜਨ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਅੰਕੜੇ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲੇ 12 ਫੀਸਦੀ ਵਧ ਚੁੱਕੇ ਹਨ। ਪਿਛਲੇ ਸਾਲ ਜਿੱਥੇ 23 ਸਤੰਬਰ ਤੋਂ 12 ਨਵੰਬਰ ਤੱਕ 43339 ਥਾਵਾਂ 'ਤੇ ਪਰਾਲੀ ਨੂੰ ਅੱਗ ਲਾਈ ਗਈ ਸੀ, ਉੱਥੇ ਹੀ ਇਨ੍ਹਾਂ 51 ਦਿਨਾਂ ਦੌਰਾਨ ਇਸ ਸਾਲ 48684 ਥਾਵਾਂ 'ਤੇ ਪਰਾਲੀ ਸਾੜਨ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ।
ਭਾਵੇਂ ਹੀ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕੀਤੀ ਪਰ ਇਸ ਦਾ ਅਸਰ ਦਿਖਾਈ ਨਹੀਂ ਦੇ ਰਿਹਾ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਐਗਰੋ ਈਕੋ ਸਿਸਟਮ ਅਤੇ ਕਰਾਪ ਮਾਡਲਿੰਗ ਡਿਵੀਜ਼ਨ ਵਲੋਂ ਸੈਟੇਲਾਈਟ 'ਚ ਪਟਿਆਲਾ ਸਮੇਤ 11 ਜ਼ਿਲਿਆਂ 'ਚ 533 ਥਾਵਾਂ 'ਤੇ ਖੇਤਾਂ ਚ ਪਰਾਲੀ ਸਾੜਨ ਦੇ ਮਾਮਲੇ ਰਿਕਾਰਡ ਹੋਏ ਹਨ। ਲੁਧਿਆਣਾ 'ਚ 2 ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਰਿਮੋਟ ਸੈਂਸਿੰਗ ਸਿਸਟਮ ਰਾਹੀਂ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਸੂਬੇ ਭਰ 'ਚ 23 ਸਤੰਬਰ ਤੋਂ 12 ਨਵੰਬਰ ਤੱਕ ਸਾੜੀ ਗਈ ਪਰਾਲੀ 'ਚ ਸਿਰਫ ਫਾਜ਼ਿਲਕਾ ਜ਼ਿਲੇ ਨੂੰ ਛੱਡ ਕੇ ਹਰ ਜ਼ਿਲੇ 'ਚ ਪਰਾਲੀ ਸਾੜਨ ਦਾ ਅੰਕੜਾ ਵਧਿਆ ਹੀ ਹੈ।


Babita

Content Editor

Related News