ਪੰਜਾਬ ''ਚ ਪਰਾਲੀ ਸਾੜਨ ਦੇ 823 ਮਾਮਲੇ ਸਾਹਮਣੇ ਆਏ

10/15/2019 3:09:47 PM

ਲੁਧਿਆਣਾ (ਸਲੂਜਾ) : ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਡਾ. ਅਨਿਲ ਸੂਦ ਨੇ ਦੱਸਿਆ ਕਿ ਪੰਜਾਬ 'ਚ ਇਸ ਸਾਲ 23 ਸਤੰਬਰ ਤੋਂ 13 ਅਕੂਤਬਰ ਤੱਕ ਪਰਾਲੀ ਸਾੜਨ ਦੇ 823 ਮਾਮਲੇ ਸਾਹਮਣੇ ਆਏ ਹਨ। 2018 'ਚ 555, ਜਦਕਿ 2017 'ਚ 1513 ਮਾਮਲੇ ਪਰਾਲੀ ਨੂੰ ਸਾੜਨ ਦੇ ਰਿਕਾਰਡ ਹੋਏ ਸਨ। ਪਿਛਲੇ ਸਾਲ ਲੁਧਿਆਣਾ 'ਚ ਇਸੇ ਸਮੇਂ ਦੌਰਾਨ 19, ਜਦਕਿ 2017 'ਚ 85 ਮਾਮਲੇ ਸਾਹਮਣੇ ਆਏ ਸਨ। ਡਾ. ਸੂਦ ਨੇ ਪੁੱਛੇ ਜਾਣ 'ਤੇ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਉਨ੍ਹਾਂ ਦੀ ਸੰਸਥਾ ਵੱਲੋਂ ਡਾਟਾ ਪ੍ਰਦਾਨ ਕੀਤਾ ਜਾਂਦਾ ਹੈ।
ਪਰਾਲੀ ਸਾੜਨ ਦੇ ਕਿੰਨੇ ਮਾਮਲੇ-
ਜ਼ਿਲਾ ਸੰਖਿਆ

ਅੰਮ੍ਰਿਤਸਰ 331 ਮਾਮਲੇ
ਬਠਿੰਡਾ 164
ਪਟਿਆਲਾ
 
90
ਸੰਗਰੂਰ 28
ਫਿਰੋਜ਼ਪੁਰ 28
ਗੁਰਦਾਸਪੁਰ 25
 
ਰੂਪ ਨਗਰ 20
ਜਲੰਧਰ 20
ਲੁਧਿਆਣਾ 9

ਪਰਾਲੀ ਸਾੜਨ ਦੇ ਮਾਮਲਿਆਂ 'ਚ ਵਾਧਾ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ ਪਿਛਲੇ ਸਾਲ ਝੋਨੇ ਦੀ ਕਟਾਈ ਦੇ ਸਮੇਂ ਪਰਾਲੀ ਸਾੜਨ ਦੇ 450 ਦੇ ਲਗਭਗ ਮਾਮਲੇ ਸਾਹਮਣੇ ਆਏ ਸਨ, ਜੋ ਇਸ ਸਾਲ 640 ਦਾ ਅੰਕੜਾ ਪਾਰ ਕਰ ਚੁੱਕਾ ਹੈ। ਜੇਕਰ ਅਸੀਂ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਨੰਬਰ 'ਤੇ ਅੰਮ੍ਰਿਤਸਰ ਹੈ, ਜਿਥੇ 300 ਦੇ ਲਗਭਗ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਜੇਕਰ ਠੇਕੇ ਵਾਲੀ ਜ਼ਮੀਨ 'ਤੇ ਸੜੀ ਪਰਾਲੀ ਤਾਂ ਹੋਵੇਗਾ ਐਕਸ਼ਨ
ਪੰਜਾਬ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਦੇ ਮੁਤਾਬਕ ਪੰਜਾਬ ਦੀ ਗੱਲ ਕਰੀਏ ਤਾਂ ਜਿਥੇ ਜ਼ਮੀਨ ਦਾ ਇਕ ਵੱਡਾ ਹਿੱਸਾ ਵਿਦੇਸ਼ਾਂ 'ਚ ਰਹਿੰਦੇ ਪ੍ਰਵਾਸੀ ਭਾਰਤੀਆਂ ਦਾ ਹੈ, ਜੋ ਖੁਦ ਤਾਂ ਵਿਦੇਸ਼ ਰਹਿੰਦੇ ਹਨ ਪਰ ਉਨ੍ਹਾਂ ਨੇ ਆਪਣੀ ਖੇਤੀ ਵਾਲੀ ਜ਼ਮੀਨ ਠੇਕੇ 'ਤੇ ਦਿੱਤੀ ਹੋਈ ਹੈ। ਜੇਕਰ ਇਨ੍ਹਾਂ ਠੇਕੇ ਵਾਲੀਆਂ ਜ਼ਮੀਨਾਂ 'ਤੇ ਪਰਾਲੀ ਸਾੜਨ ਦੀ ਕੋਈ ਘਟਨਾ ਸਾਹਮਣੇ ਆਈ ਤਾਂ ਜ਼ਮੀਨ ਦੇ ਮਾਲਕ ਦੇ ਖਿਲਾਫ ਐਕਸ਼ਨ ਹੋਵੇਗਾ।

ਸੈਟੇਲਾਈਟ ਸਿਸਟਮ ਨਾਲ ਪਾਕਿਸਤਾਨ ਦੇ ਕਿਸਾਨ ਹੋਏ ਬੇਨਕਾਬ
ਇਥੇ ਇਹ ਦੱਸ ਦੇਈਏ ਕਿ ਇਸ ਸੈਟੇਲਾਈਟ ਸਿਸਟਮ ਨਾਲ ਜਿਥੇ ਪਾਕਿਸਤਾਨ ਦੇ ਕਿਸਾਨ ਪਰਾਲੀ ਸਾੜਦੇ ਹੋਏ ਸਾਹਮਣੇ ਆਏ ਹਨ, ਉਥੇ ਪੰਜਾਬ ਅਤੇ ਹਰਿਆਣਾ ਵਿਚ ਵੀ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਉਣ ਦੇ ਬਾਵਜੂਦ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਨਾਲ ਸਰਕਾਰ, ਪੀ. ਏ. ਯੂ. ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਚਿੰਤਾ 'ਚ ਡੁੱਬੇ ਹੋਏ ਹਨ। ਸੈਟੇਲਾਈਟ ਸਿਸਟਮ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ਜੋ ਬਾਰਡਰ ਸੀਮਾ ਭਾਰਤ ਦੇ ਪੰਜਾਬ ਦੇ ਨਾਲ ਲੱਗਦਾ ਹੈ, ਉਥੇ ਖੇਤੀ ਕਰਨ ਵਾਲੇ ਪਾਕਿਸਤਾਨ ਦੇ ਕਿਸਾਨਾਂ ਵੱਲੋਂ ਜਲਾਈ ਜਾ ਰਹੀ ਪਰਾਲੀ ਨਾਲ ਵੀ ਪੰਜਾਬ ਦੀ ਹਵਾ ਪ੍ਰਦੂਸ਼ਿਤ ਹੋਣ ਲੱਗੀ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਵਿਗਿਆਨੀਆਂ ਨੇ ਸੈਟੇਲਾਈਟ ਸਿਸਟਮ ਰਾਹੀਂ ਪ੍ਰਾਪਤ ਹੋਈ ਜਾਣਕਾਰੀ ਨੂੰ ਮੀਡੀਆ ਦੇ ਨਾਲ ਸਾਝਾਂ ਕਰਦੇ ਹੋਏ ਦੱਸਿਆ ਕਿ ਪਾਕਿਸਤਾਨ ਦੇ ਲਾਹੌਰ, ਬਸੀਰਪੁਰ, ਹਵੇਲੀ, ਲੱਖ ਅਤੇ ਬਹਾਵਲ ਨਗਰ ਆਦਿ ਇਲਾਕਿਆਂ 'ਚ ਖੇਤੀ ਕਰਨ ਵਾਲੇ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਦਾ ਸਿਲਸਿਲਾ ਜਾਰੀ ਹੈ।


Anuradha

Content Editor

Related News