ਕਾਲੋਨੀ ''ਚ ਟੈਲੀਫੋਨ ਦੀਆਂ ਤਾਰਾਂ ਪਾਉਣ ਦਾ ਜ਼ੋਰਦਾਰ ਵਿਰੋਧ, ਕਰਮਚਾਰੀ ਤਾਰਾਂ ਛੱਡ ਕੇ ਭੱਜੇ

05/31/2017 11:47:43 AM

ਰੂਪਨਗਰ, 30 ਮਈ (ਵਿਜੇ)- ਰਣਜੀਤ ਐਵੀਨਿਊ ਕਾਲੋਨੀ ਦੇ ਵਾਸੀਆਂ ਨੇ ਇਕ ਟੈਲੀਕਾਮ ਕੰਪਨੀ ਵੱਲੋਂ ਬਿਨਾਂ ਮਨਜ਼ੂਰੀ ਤੋਂ ਟੈਲੀਫੋਨ ਦੀਆਂ ਤਾਰਾਂ ਪਾਉਣ ਦਾ ਜ਼ੋਰਦਾਰ ਵਿਰੋਧ ਕੀਤਾ, ਜਿਸ ਕਾਰਨ ਕੰਪਨੀ ਦੇ ਕਰਮਚਾਰੀਆਂ ਨੂੰ ਉਥੋਂ ਭੱਜਣਾ ਪਿਆ।
ਪਤਾ ਲੱਗਾ ਹੈ ਕਿ ਇਕ ਨਿੱਜੀ ਕੰਪਨੀ ਦੇ ਕੁਝ ਕਰਮਚਾਰੀ ਬਿਨਾਂ ਮਨਜ਼ੂਰੀ ਲੋਕਾਂ ਦੇ ਘਰਾਂ 'ਤੇ ਚੜ੍ਹ ਕੇ ਟੈਲੀਫੋਨ ਦੀਆਂ ਤਾਰਾਂ ਪਾਉਣ ਦਾ ਕੰਮ ਕਰ ਰਹੇ ਸੀ, ਜਿਸ ਦਾ ਕਾਲੋਨੀ ਵਾਸੀਆਂ ਨੇ ਡਟ ਕੇ ਵਿਰੋਧ ਕੀਤਾ। ਲੋਕਾਂ ਨੇ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੂੰ ਸੂਚਿਤ ਕੀਤਾ ਤੇ ਪੁੱਛਿਆ ਕਿ ਨਗਰ ਕੌਂਸਲ ਨੇ ਉਕਤ ਕਰਮਚਾਰੀਆਂ ਨੂੰ ਕੋਈ ਮਨਜ਼ੂਰੀ ਜਾਰੀ ਕੀਤੀ ਹੈ, ਜਿਸ 'ਤੇ ਪ੍ਰਧਾਨ ਨੇ ਕਿਹਾ ਕਿ ਅਜਿਹੀ ਕੋਈ ਮਨਜ਼ੂਰੀ ਕੌਂਸਲ ਵੱਲੋਂ ਜਾਰੀ ਨਹੀਂ ਕੀਤੀ ਗਈ, ਸਗੋਂ ਕੰਪਨੀ ਵੱਲੋਂ ਮਨਮਰਜ਼ੀ ਨਾਲ ਤਾਰਾਂ ਪਾਈਆਂ ਜਾ ਰਹੀਆਂ ਹਨ, ਜੋ ਗੈਰ-ਕਾਨੂੰਨੀ ਹੈ। ਇਸ ਤੋਂ ਬਾਅਦ ਕੰਪਨੀ ਦੇ ਕਰਮਚਾਰੀ ਉਥੋਂ ਭੱਜ ਨਿਕਲੇ। ਕਾਲੋਨੀ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਗੈਰ-ਕਾਨੂੰਨੀ ਕੰਮ ਕਰਨ ਵਾਲੀ ਕੰਪਨੀ ਤੇ ਉਸ ਦੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।


Related News