ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਕਲਮ ਛੋਡ਼ ਹਡ਼ਤਾਲ

Tuesday, Aug 28, 2018 - 12:12 AM (IST)

ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਕਲਮ ਛੋਡ਼ ਹਡ਼ਤਾਲ

ਗੁਰਦਾਸਪੁਰ,  (ਹਰਮਨਪ੍ਰੀਤ, ਵਿਨੋਦ, ਦੀਪਕ)-  ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਜ਼ਿਲਾ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਕਲਮ ਛੋਡ਼ ਹਡ਼ਤਾਲ ਕਰ ਕੇ ਡੀ. ਸੀ. ਦਫ਼ਤਰ ਅੱਗੇ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਮੂਹ ਕਲੈਰੀਕਲ ਕਾਮਿਆਂ ਨੇ ਹੱਥਾਂ ’ਚ ਕਾਲੀਆਂ ਝੰਡੀਆਂ ਫਡ਼ ਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲਖਵਿੰਦਰ ਸਿੰਘ ਗੁਰਾਇਆ ਨੇ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ। 
ਉਨ੍ਹਾਂ ਕਿਹਾ ਕਿ ਸੁਪਰਡੈਂਟ ਗਰੇਡ-1 ਦੀਆਂ ਪ੍ਰਮੋਸ਼ਨਾਂ, ਡੀ. ਏ. ਦੀਆਂ ਕਿਸ਼ਤਾਂ, ਸਟਾਫ ਦੀ ਘਾਟ, ਪੇ- ਕਮਿਸ਼ਨ ਦੀ ਰਿਪੋਰਟ, 15.1.15 ਨੂੰ ਜਾਰੀ ਕੀਤਾ  ਪੱਤਰ ਸਰਕਾਰ ਵੱਲੋਂ ਵਾਪਸ ਲੈਣ ਅਤੇ ਪੈਨਸ਼ਨ ਸਕੀਮ ਬਹਾਲ ਨਾ ਕਰਨ ਦੇ ਮੁੱਦਿਆਂ ਨੂੰ ਲੈ ਕੇ ਕਲਮ ਛੋਡ਼ ਹਡ਼ਤਾਲ ਕੀਤੀ ਗਈ। ਇਸ  ਦੌਰਾਨ ਲੋਕਾਂ ਨੂੰ ਆਪਣੇ ਕੰਮਕਾਜ ਕਰਵਾਉਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ 28 ਅਗਸਤ ਨੂੰ ਕਲੈਰੀਕਲ ਕਾਮੇ ਕਾਲੀਆਂ ਝੰਡੀਆਂ ਲੈ ਕੇ ਰੋਸ ਰੈਲੀ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। 
ਇਸ ਮੌਕੇ ਕੁਲਵਿੰਦ ਸਿੰਘ ਖਜ਼ਾਨਚੀ, ਕੇਵਲ ਕਿਸ਼ਨ ਚੇਅਰਮੈਨ, ਰਾਜ ਕੁਮਾਰ, ਤਰਸੇਮ ਲਾਲ, ਸੁਰਿੰਦਰ ਕੁਮਾਰ, ਵਿਜੈ ਕੁਮਾਰ, ਰਾਕੇਸ਼, ਮਲੂਕ ਸਿੰਘ, ਵਿਨੋਦ ਭਾਟੀਆ, ਗੁਰਿੰਦਰ ਸਿੰਘ ਬਾਜਵਾ, ਓਂਕਾਰ ਸ਼ਰਮਾ, ਕਰਨੈਲ ਸਿੰਘ, ਸਰਬਜੀਤ ਸਿੰਘ ਮੱਲ੍ਹੀ, ਰਾਜਬੀਰ ਕੌਰ ਅਤੇ ਰੰਜਨਾ ਆਦਿ ਹਾਜ਼ਰ ਸਨ।


Related News