ਅੱਜ ਸੜਕਾਂ ’ਤੇ ਨਹੀਂ ਦੌੜੇਗੀ ‘ਡਾਇਲ ਨੰ. 108’ ਐਂਬੂਲੈਂਸ

Wednesday, Jul 11, 2018 - 06:26 AM (IST)

ਅੱਜ ਸੜਕਾਂ ’ਤੇ ਨਹੀਂ ਦੌੜੇਗੀ ‘ਡਾਇਲ ਨੰ. 108’ ਐਂਬੂਲੈਂਸ

ਜਲੰਧਰ, (ਸ਼ੋਰੀ)- ਪੰਜਾਬ ਸਰਕਾਰ ਵਲੋਂ ਮੰਗਾਂ ਪੂਰੀਆਂ ਨਾ ਕਰਨ ’ਤੇ ਡਾਇਲ ਨੰ. 108 ਐਂਂਬੂਲੈਂਸਾਂ ਦਾ ਸਟਾਫ 11 ਜੁਲਾਈ ਨੂੰ  12 ਘੰਟਿਅਾਂ ਲਈ ਹੜਤਾਲ ’ਤੇ  ਜਾ ਰਿਹਾ ਹੈ। ਮੋਹਾਲੀ  ਦਫਤਰ ’ਚ ਡਾਇਲ ਨੰ. 108 ਐਂਬੂਲੈਂਸ ਯੂਨੀਅਨ ਨੇ ਮਿਲ ਕੇ ਫੈਸਲਾ ਲਿਆ ਹੈ ਕਿ ਪੰਜਾਬ ਸਰਕਾਰ ਨੂੰ  ਜਗਾਉਣ ਲਈ ਹੜਤਾਲ ’ਤੇ  ਜਾਣਾ ਜ਼ਰੂਰੀ ਹੋ ਗਿਆ ਹੈ ਅਤੇ ਇਸ ਬਾਰੇ  ਸਿਹਤ ਵਿਭਾਗ ਦੇ  ਅਧਿਕਾਰੀਆਂ ਨੂੰ ਦੱਸ ਚੁੱਕੇ ਹਾਂ। ਦਰਅਸਲ ਕਾਫੀ ਸਮੇਂ ਤੋਂ  ਇਹ  ਸਟਾਫ   ਅਾਪਣੇ ਹੀ ਵਿਭਾਗ  ਨਾਲ ਨਾਰਾਜ਼ ਹੈ। ਸਟਾਫ ਦਾ ਕਹਿਣਾ ਹੈ ਕਿ ਜਦੋਂ ਵੀ ਇਹ ਵਿਰੋਧ  ਕੀਤਾ ਕਿ ਉਨ੍ਹਾਂ ਨੂੰ  ਤਨਖਾਹ ਸਮੇਂ ’ਤੇ ਕਿਉਂ ਨਹੀਂ ਮਿਲਦੀ ਤਾਂ ਕੰਪਨੀ ਉਨ੍ਹਾਂ ਦੀ  ਆਵਾਜ਼ ਦਬਾਉਣ ਲਈ ਜਾਣਬੁੱਝ ਕੇ  ਸਟਾਫ  ਮੈਂਬਰ ਦਾ ਤਬਾਦਲਾ ਕਰ ਦਿੰਦੀ ਜਾਂ ਫਿਰ ਕੰਮ ਤੋਂ ਕੱਢ  ਦਿੱਤਾ ਜਾਂਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਉਹ 11 ਜੁਲਾਈ ਨੂੰ 12 ਘੰਟੇ  ਹੜਤਾਲ ’ਤੇ ਰਹਿਣਗੇ ਅਤੇ ਪੂਰੇ ਪੰਜਾਬ ਦੀਅਾਂ ਐਂਬੂਲੈਂਸਾਂ ਦਾ ਚੱਕਾ ਜਾਮ ਰਹੇਗਾ।ਜ ੇਕਰ  ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਫਿਰ ਵੀ ਨਾ ਮੰਨੀਅਾਂ ਤਾਂ ਐਂਬੂਲੈਂਸ ਸਟਾਫ ਪੱਕੇ ਤੌਰ ’ਤੇ  ਹੜਤਾਲ ’ਤੇ ਜਾ ਸਕਦਾ ਹੈ।  ਜਲੰਧਰ ’ਚ 19 ਐਂਬੂਲੈਂਸਾਂ  ਬੁੱਧਵਾਰ ਨੂੰ ਸੜਕਾਂ ’ਤੇ ਦੌੜਦੀਅਾਂ ਨਜ਼ਰ ਨਹੀਂ ਆਉਣਗੀਅਾਂ।  ਸਾਰੇ ਐਂਬੂਲੈਂਸ ਸਟਾਫ ਨੇ ਗੱਡੀਆਂ ਦੇ  ਅੱਗੇ ਹੜਤਾਲ ਸਬੰਧੀ ਪੋਸਟਰ ਵੀ ਚਿਪਕਾ ਦਿੱਤੇ ਹਨ।
ਇਹ ਹਨ ਮੁੱਖ ਮੰਗਾਂ 
1. ਡਿਊਟੀ 12 ਘੰਟਿਅਾਂ ਤੋਂ ਘਟਾ ਕੇ 8 ਘੰਟੇ ਕੀਤੀ ਜਾਵੇ।
2. ਪਿਛਲੇ 4 ਸਾਲਾਂ ਦਾ ਬਣਦਾ ਇੰਕਰੀਮੈਂਟ ਵਿਆਜ ਸਮੇਤ ਉਨ੍ਹਾਂ ਨੂੰ ਦਿੱਤਾ ਜਾਵੇ। 
3. ਬਰਾਬਰ ਕੰਮ ਬਰਾਬਰ  ਤਨਖਾਹ ਦਾ ਕਾਨੂੰਨ ਲਾਗੂ ਕੀਤਾ ਜਾਵੇ।
4. ਈ. ਐੱਮ. ਟੀ. ਨੂੰ ਜਿਹੜਾ ਐਂਬੂਲੈਂਸ ਮੈਨੇਜਰ ਬਣਾਇਆ ਸੀ ਉਨ੍ਹਾਂ ਨੂੰ ਵਾਪਿਸ ਈ. ਐੱਮ. ਟੀ. ਹੀ  ਰਹਿਣ ਦਿੱਤਾ ਜਾਵੇ।
5. ਤਨਖਾਹ 1 ਤੋਂ 7 ਤਰੀਕ ਤਕ ਦਿੱਤੀ ਜਾਵੇ।
6. ਸਟਾਫ ਦੀਅਾਂ ਬਦਲੀਅਾਂ ਰੱਦ ਕੀਤੀਅਾਂ ਜਾਣ। 
7. 2014 ਨੂੰ ਗਲਤ ਤਰੀਕੇ ਨਾਲ ਕੱਢੇ ਗਏ 36 ਕਰਮਚਾਰੀਆਂ ਨੂੰ ਤੁਰੰਤ ਬਹਾਲ ਕੀਤਾ ਜਾਵੇ।


Related News