ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡਾ ਝਟਕਾ, ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ

04/28/2023 3:42:09 PM

ਚੰਡੀਗੜ੍ਹ (ਰਮਨਜੀਤ ਸਿੰਘ) : ਆਪਣੇ ਵੱਲੋਂ ਪੂਰੀ ਤਿਆਰੀ ਨਾਲ ਪੰਜਾਬ ਸਰਕਾਰ ਦੀ ਆਨਲਾਈਨ ਟੀਚਰ ਟਰਾਂਸਫਰ ਪਾਲਿਸੀ ਤਹਿਤ ਅਪਲਾਈ ਕਰਨ ਤੋਂ ਬਾਅਦ ਟਰਾਂਸਫਰ ਦੀ ਉਡੀਕ ਕਰ ਰਹੇ ਸੂਬੇ ਦੇ ਹਜ਼ਾਰਾਂ ਅਧਿਆਪਕਾਂ ਨੂੰ ਜ਼ੋਰ ਦਾ ਝਟਕਾ ਲੱਗਾ ਹੈ। ਸੂਬਾ ਸਰਕਾਰ ਨੇ ਮਾਰਚ ਮਹੀਨੇ ਦੌਰਾਨ ਸ਼ੁਰੂ ਕੀਤੀ ਗਈ ਟਰਾਂਸਫਰ ਦੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਹੈ। ਇਸ ਦਾ ਕਾਰਨ ਡਾਟਾ ਅਪਡੇਸ਼ਨ ਨਾਲ ਸਬੰਧਤ ਹੈ। ਸੂਬਾ ਸਰਕਾਰ ਹੁਣ ਇਸ ਤਕਨੀਕੀ ਗੜਬੜ ਨੂੰ ਦਰੁਸਤ ਕਰਨ ਵਿਚ ਲੱਗ ਗਈ ਹੈ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀ ਇਹ ਗੱਲ

ਮਹੀਨਾ ਪਹਿਲਾਂ ਸ਼ੁਰੂ ਹੋਈ ਸੀ ਪ੍ਰਕਿਰਿਆ

ਸੂਬਾ ਸਰਕਾਰ ਨੇ ਅਧਿਆਪਕਾਂ ਦੇ ਤਬਾਦਲਿਆਂ ਨੂੰ ਬੀਤੇ ਸਾਲ ਬਹੁਤ ਚੰਗੇ ਤਰੀਕੇ ਨਾਲ ਸਿਰਫ਼ ਆਨਲਾਈਨ ਮੋਡ ਦੇ ਜ਼ਰੀਏ ਹੀ ਸੰਪੰਨ ਕੀਤਾ ਸੀ, ਜਿਸ ਤੋਂ ਬਾਅਦ ਕਿਤਿਓਂ ਵੀ ਕੋਈ ਸਮੱਸਿਆ ਜਾਂ ਅਧਿਆਪਕਾਂ ਨੂੰ ਪ੍ਰੇਸ਼ਾਨੀ ਦੀ ਸੂਚਨਾ ਨਹੀਂ ਆਈ ਸੀ।

ਅਕਸਰ ਜੂਨ-ਜੁਲਾਈ ਦੌਰਾਨ ਹੋਣ ਵਾਲੇ ਅਧਿਆਪਕ ਟ੍ਰਾਂਸਫਰਜ਼ ਨੂੰ ਅਣਉਚਿਤ ਮੰਨਦੇ ਹੋਏ ਸੂਬੇ ਦੀ ਮੌਜੂਦਾ ਸਰਕਾਰ ਨੇ ਇਨ੍ਹਾਂ ਟਰਾਂਸਫਰਜ਼ ਨੂੰ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਦੇ ਸਮੇਂ ਹੀ ਸੰਪੰਨ ਕਰਨ ਦੀ ਯੋਜਨਾ ਬਣਾਈ ਸੀ ਅਤੇ ਇਸ ਯੋਜਨਾ ਤਹਿਤ ਸੂਬਾ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 17 ਮਾਰਚ 2023 ਤੋਂ ਆਨਲਾਈਨ ਟ੍ਰਾਂਸਫਰ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਵਿਭਾਗ ਵਲੋਂ ਸੂਬੇ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਲੈਵਲ ਦੇ ਸਕੂਲ ਮੁਖੀਆਂ ਨੂੰ ਉਨ੍ਹਾਂ ਦੇ ਅਧੀਨ ਤਾਇਨਾਤ ਸਾਰੇ ਅਧਿਆਪਕਾਂ ਦਾ ਕੰਪਲੀਟ ਡਾਟਾ, ਸਕੂਲ ਦੇ ਸੈਂਕਸ਼ੰਡ ਅਹੁਦੇ ਅਤੇ ਖ਼ਾਲੀ ਅਸਾਮੀਆਂ ਦਾ ਪੂਰਾ ਵੇਰਵਾ ਸੂਬਾ ਸਰਕਾਰ ਦੇ ਈ-ਪੰਜਾਬ ਪੋਰਟਲ ’ਤੇ ਅਪਡੇਟ ਕਰਨ ਦੀ ਤਾਕੀਦ ਕੀਤੀ ਸੀ। ਇਸ ਤੋਂ ਬਾਅਦ ਮੁੜ 20 ਮਾਰਚ ਨੂੰ ਇਕ ਪੱਤਰ ਜਾਰੀ ਕਰ ਕੇ ਡਾਟਾ ਨੂੰ ਹਰ ਹਾਲਤ ਵਿਚ 22 ਮਾਰਚ ਤਕ ਅਪਡੇਟ ਕਰਨ ਲਈ ਕਿਹਾ ਗਿਆ ਸੀ।

ਇਹ ਵੀ ਪੜ੍ਹੋ :  ਪਿੰਡ ਦੀ ਕੁੜੀ ਨੂੰ ਵਿਆਹ ਦਾ ਲਾਰਾ ਲਾ ਕੇ ਭਜਾਉਣ ਵਾਲੇ ਦੋਸ਼ੀ ਨੂੰ ਮੋਗਾ ਅਦਾਲਤ ਨੇ ਸੁਣਾਈ 20 ਸਾਲ ਦੀ ਕੈਦ

ਸਟੇਸ਼ਨ ਅਲਾਟਮੈਂਟ ਦੇ ਡਾਟਾ ਵਿਚ ਗੜਬੜ 

ਟੀਚਰ ਟਰਾਂਸਫਰ ਪਾਲਿਸੀ ਤਹਿਤ ਭੇਜੀਆਂ ਗਈਆਂ ਹਜ਼ਾਰਾਂ ਅਰਜ਼ੀਆਂ ’ਤੇ ਅੱਗੇ ਦੀ ਪ੍ਰਕਿਰਿਆ ਕਰਨ ਦੌਰਾਨ ਸਿੱਖਿਆ ਵਿਭਾਗ ਨੂੰ ਤਕਨੀਕੀ ਗੜਬੜ ਦਾ ਪਤਾ ਲੱਗਾ। ਵਿਭਾਗ ਦੇ ਅਧਿਕਾਰੀਆਂ ਵੱਲੋਂ ਮੰਤਰੀ ਨੂੰ ਸੂਚਿਤ ਕੀਤਾ ਗਿਆ ਕਿ ਸੂਬੇ ਦੇ ਬਹੁਤ ਸਾਰੇ ਅਜਿਹੇ ਸਕੂਲ ਹਨ, ਜਿਨ੍ਹਾਂ ਵੱਲੋਂ ਸੂਚਿਤ ਕੀਤੇ ਜਾਣ ਦੇ ਬਾਵਜੂਦ ਮਨਜ਼ੂਰਸ਼ੁਦਾ ਟੀਚਿੰਗ ਅਹੁਦਿਆਂ ਅਤੇ ਖ਼ਾਲੀ ਅਹੁਦਿਆਂ ਦਾ ਡਾਟਾ ਠੀਕ ਕਰ ਕੇ ਅਪਲੋਡ ਨਹੀਂ ਕੀਤਾ ਗਿਆ, ਜਿਸ ਕਾਰਨ ਬਹੁਤ ਵੱਡੀ ਗਿਣਤੀ ਵਿਚ ਟਰਾਂਸਫਰ ਦੀਆਂ ਅਰਜ਼ੀਆਂ ਦੇ ਨਾਲ ਮੁਹੱਈਆ ਖ਼ਾਲੀ ਸਟੇਸ਼ਨਾਂ ਦੀ ਆਪਸ਼ਨ ਦੇਣ ਵਾਲੇ ਅਧਿਆਪਕਾਂ ਦੀ ਟਰਾਂਸਫਰ ਸੰਭਵ ਹੀ ਨਹੀਂ ਹੋ ਸਕੇਗੀ।

ਇਹ ਵੀ ਪੜ੍ਹੋ : ਸਕੇ ਚਾਚੇ ਨੇ ਖੱਟਿਆ ਕਲੰਕ, 12 ਸਾਲਾ ਭਤੀਜੀ ਦੀ ਇੱਜ਼ਤ ਕੀਤੀ ਲੀਰੋ-ਲੀਰ

28 ਤੋਂ 31 ਮਾਰਚ ਤਕ ਦਿੱਤਾ ਗਿਆ ਸੀ ਅਪਲਾਈ ਕਰਨ ਦਾ ਸਮਾਂ 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 28 ਮਾਰਚ ਨੂੰ ਐਲਾਨ ਕੀਤਾ ਸੀ ਕਿ ਅਧਿਆਪਕਾਂ ਲਈ ਆਨਲਾਈਨ ਟਰਾਂਸਫਰ ਪਾਲਿਸੀ ਤਹਿਤ ਅਪਲਾਈ ਕਰਨ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ, ਜਿਸ ਵਿਚ 28 ਤੋਂ 31 ਮਾਰਚ ਤਕ ਅਧਿਆਪਕ ਟਰਾਂਸਫਰ ਲਈ ਅਪਲਾਈ ਕਰ ਸਕਦੇ ਸਨ। ਸਿੱਖਿਆ ਮੰਤਰੀ ਦੇ ਐਲਾਨ ਤੋਂ ਬਾਅਦ ਟਰਾਂਸਫਰ ਪਾਲਿਸੀ ਤਹਿਤ ਯੋਗਤਾ ਰੱਖਣ ਵਾਲੇ ਸੂਬੇ ਦੇ ਹਜ਼ਾਰਾਂ ਅਧਿਆਪਕਾਂ ਵੱਲੋਂ ਟਰਾਂਸਫਰ ਲਈ ਅਪਲਾਈ ਵੀ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਲਈ ਚੰਗੀ ਖ਼ਬਰ

ਫਿਰ ਤੋਂ ਹੋਵੇਗੀ ਸ਼ੁਰੂਆਤ 

ਵਿਭਾਗ ਵਲੋਂ ਤਕਨੀਕੀ ਗੜਬੜ ਦਾ ਪਤਾ ਲੱਗਣ ਤੋਂ ਬਾਅਦ ਮਾਰਚ 2023 ਵਿਚ ਸ਼ੁਰੂ ਕੀਤੀ ਗਈ ਆਨਲਾਈਨ ਟੀਚਰ ਟਰਾਂਸਫਰ ਪ੍ਰਕਿਰਿਆ ਨੂੰ ਰੱਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਸਕੂਲ ਮੁਖੀਆਂ, ਡਰਾਇੰਗ ਐਂਡ ਡਿਸਪਰਸਿੰਗ ਅਫ਼ਸਰਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕੀਤਾ ਗਿਆ ਹੈ।

26 ਅਪ੍ਰੈਲ ਨੂੰ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਜੇ 30 ਅਪ੍ਰੈਲ ਤਕ ਸਕੂਲਾਂ ਵੱਲੋਂ ਈ-ਪੰਜਾਬ ਪੋਰਟਲ ’ਤੇ ਡਾਟਾ ਸਹੀ ਕਰ ਕੇ ਅਪਲੋਡ ਨਾ ਕੀਤਾ ਗਿਆ ਤਾਂ ਸਬੰਧਤ ਸਕੂਲ ਮੁਖੀ ਦੇ ਨਾਲ-ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਤਕ ਖ਼ਿਲਾਫ਼ ਵੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸੰਭਾਵਨਾ ਹੈ ਕਿ ਮਈ ਦੇ ਦੂਜੇ ਹਫ਼ਤੇ ਦੌਰਾਨ ਅਧਿਆਪਕਾਂ ਨੂੰ ਫਿਰ ਤੋਂ ਅਪਲਾਈ ਕਰਨ ਅਤੇ ਖ਼ਾਲੀ ਸਟੇਸ਼ਨਾਂ ਦੀ ਚੋਣ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਕੇਂਦਰ ਦਾ ਨਰਸਿੰਗ ਦੇ ਵਿਦਿਆਰਥੀਆਂ ਨੂੰ ਤੋਹਫ਼ਾ, ਸਰਕਾਰ ਨੇ ਲਿਆ ਵੱਡਾ ਫ਼ੈਸਲਾ

2019 ਤੋਂ ਸ਼ੁਰੂ ਹੋਇਆ ਸੀ ਆਨਲਾਈਨ ਟੀਚਰ ਟਰਾਂਸਫਰ ਦਾ ਕੰਮ 

ਪੰਜਾਬ ਵਿਚ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਲੈਵਲ ਤਕ ਦੇ ਅਧਿਆਪਕਾਂ ਨੂੰ ਆਨਲਾਈਨ ਟਰਾਂਸਫਰ ਅਪਲਾਈ ਕਰਨ ਦੀ ਸਹੂਲਤ ਦੇਣ ਲਈ 2019 ਵਿਚ ਪਾਲਿਸੀ ਤਿਆਰ ਕੀਤੀ ਗਈ ਸੀ, ਜਿਸ ਵਿਚ 2020 ਦੌਰਾਨ ਸੋਧ ਵੀ ਕੀਤੀ ਗਈ ਸੀ। ਪਹਿਲੀ ਵਾਰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨਾਲ ਜੂਝਦਿਆਂ ਅਧਿਆਪਕਾਂ ਦੇ ਆਨਲਾਈਨ ਟਰਾਂਸਫਰ ਕੀਤੇ ਗਏ ਸਨ। ਹਾਲਾਂਕਿ ਆਨਲਾਈਨ ਟਰਾਂਸਫਰ ਕੀਤੇ ਗਏ ਸਨ ਪਰ ਫਿਰ ਵੀ ਅਧਿਆਪਕਾਂ ਵਿਚ ਇਸ ਗੱਲ ਨੂੰ ਲੈ ਕੇ ਰੋਸ ਸੀ ਕਿ ਕਈ ਅਧਿਆਪਕਾਂ ਨੇ ਬਿਨਾਂ ਆਨਲਾਈਨ ਅਪਲਾਈ ਕੀਤੇ, ਆਪਣੀਆਂ ਸਿਆਸੀ ਗੋਟੀਆਂ ਫਿੱਟ ਕਰ ਕੇ ਟਰਾਂਸਫਰ ਕਰਵਾਈ। ਅਜਿਹੇ ਹੀ ਚਹੇਤਿਆਂ ਅਤੇ ਸਿਆਸੀ ਪਹੁੰਚ ਵਾਲੇ ਦੋਸ਼ਾਂ ਤੋਂ ਬਚਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਫ਼ੈਸਲਾ ਲਿਆ ਕਿ ਕੋਈ ਵੀ ਟਰਾਂਸਫਰ ਬਿਨਾਂ ਆਨਲਾਈਨ ਅਪਲਾਈ ਕੀਤੇ ਨਹੀਂ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਸ਼ਾਸਨ ਅਤੇ ਸਿਫ਼ਰ ਭ੍ਰਿਸ਼ਟਾਚਾਰ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਦੇ ਤਹਿਤ ਸਿਰਫ਼ ਆਨਲਾਈਨ ਟਰਾਂਸਫਰ ਅਪਲਾਈ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ, ਜਿਸ ਰਾਹੀਂ ਹਰ ਟੀਚਰ ਆਪਣੀ ਯੋਗਤਾ ਮੁਤਾਬਿਕ ਆਪਣੀ ਟਰਾਂਸਫਰ ਲਈ ਖੁਦ ਸਟੇਸ਼ਨ ਚੁਣੇਗਾ ਅਤੇ ਉਨ੍ਹਾਂ ਵਿਚੋਂ ਉਸ ਨੂੰ ਸਟੇਸ਼ਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :  ਕਪੂਰਥਲਾ ਦੀ ਸ਼ਾਨ ਘੰਟਾ ਘਰ ਦੀ 120 ਸਾਲ ਪੁਰਾਣੀ ਘੜੀ ਮੁੜ ਦੱਸੇਗੀ ਟਾਈਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News