ਰਾਸ਼ਟਰੀ ਜਾਂਚ ਏਜੰਸੀ ਦੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ

Friday, Nov 10, 2023 - 08:43 PM (IST)

ਜਲੰਧਰ/ਤਰਨਤਾਰਨ : ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਾਸੀ ਕਥਿਤ ਨਸ਼ਾ ਤਸਕਰ ਅੰਮ੍ਰਿਤਪਾਲ ਸਿੰਘ ਦੀ 1 ਕਰੋੜ 34 ਲੱਖ 12 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਸੰਪਤੀ ਦੀ ਪਛਾਣ ਕਥਿਤ ਤੌਰ 'ਤੇ ਨਸ਼ਿਆਂ ਰਾਹੀਂ ਕੀਤੀ ਗਈ ਕਮਾਈ ਵਜੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਕੈਨੇਡਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, IELTS 'ਚੋਂ ਘੱਟ ਬੈਂਡ ਵਾਲਿਆਂ ਨੂੰ ਵੀ ਮਿਲਣਗੇ ਧੜਾ-ਧੜ ਵੀਜ਼ੇ

ਦਰਅਸਲ ਇਹ ਮਾਮਲਾ ਅਪ੍ਰੈਲ 2022 ਵਿੱਚ ਭਾਰਤੀ ਕਸਟਮ ਦੁਆਰਾ 102.784 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਦਾ ਹੈ। ਜਿਸਦੀ ਕੀਮਤ ਲਗਭਗ 700 ਕਰੋੜ ਰੁਪਏ ਹੈ। ਅਫਗਾਨਿਸਤਾਨ ਤੋਂ ਸ਼ੁਰੂ ਹੋਇਆ ਇਹ ਨਸ਼ਾ ਅਟਾਰੀ, ਅੰਮ੍ਰਿਤਸਰ ਵਿਖੇ ਇੰਟੈਗਰੇਟਿਡ ਚੈੱਕ ਪੋਸਟ (ICP) ਰਾਹੀਂ ਭਾਰਤ ਵਿੱਚ ਦਾਖ਼ਲ ਹੋਇਆ ਸੀ। ਗ਼ੈਰ-ਕਾਨੂੰਨੀ ਹੈਰੋਇਨ ਮੁਲੱਠੀ ਦੀ ਇੱਕ ਖੇਪ ਵਿੱਚ ਬੜੀ ਚਲਾਕੀ ਨਾਲ ਛੁਪਾਈ ਗਈ ਸੀ। ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਖ਼ਿਲਾਫ਼ 16 ਦਸੰਬਰ 2022 ਨੂੰ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ, ਜਿਸ ਵਿਚ ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁਲ ਵਦੂਦ, ਨਜ਼ੀਰ ਅਹਿਮਦ ਕਾਨੀ, ਰਾਜ਼ੀ ਹੈਦਰ ਜ਼ੈਦੀ ਅਤੇ ਵਿਪਨ ਮਿੱਤਲ ਸ਼ਾਮਲ ਹਨ।

ਇਹ ਵੀ ਪੜ੍ਹੋ : ਜਲੰਧਰ ਦੇ ਬੱਸ ਸਟੈਂਡ ਨੇੜਲੇ ਮਸ਼ਹੂਰ ਸ਼ਾਪਿੰਗ ਮਾਲ 'ਚ ਚੱਲਦੈ ਗੰਦਾ ਧੰਦਾ, ਰਿਸੈਪਸ਼ਨ ’ਤੇ ਸੌਦਾ, ਅੰਦਰ ਵਸੂਲੀ

ਅੰਮ੍ਰਿਤਪਾਲ ਸਿੰਘ ਨੇ 2019 ਤੋਂ 2021 ਤੱਕ ਫੰਡ ਟਰਾਂਸਫਰ ਕਰਨ ਦੀ ਸਾਜ਼ਿਸ਼ ਵੀ ਰਚੀ ਅਤੇ ਇਹ ਫੰਡ ਸਿੱਧੇ ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁਲ ਵਦੂਦ ਅਤੇ ਰਾਜ਼ੀ ਹੈਦਰ ਜ਼ੈਦੀ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਏ। ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।

ਇਹ ਵੀ ਪੜ੍ਹੋ : ਜਲੰਧਰ ਪੁਲਸ ਵੱਲੋਂ ਆਰਮੀ ਦਾ ਮੇਜਰ ਗ੍ਰਿਫ਼ਤਾਰ, ਪੂਰਾ ਮਾਮਲਾ ਜਾਣ ਰਹਿ ਜਾਓਗੇ ਹੱਕੇ-ਬੱਕੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Harnek Seechewal

Content Editor

Related News