ਪਹਿਲੀ ਧੁੰਦ ਨੇ ਖੋਲ੍ਹੀ ''ਸਟ੍ਰੀਟ ਲਾਈਟ ਮੇਨਟੀਨੈਂਸ'' ਦੀ ਪੋਲ੍ਹ

12/24/2018 9:51:46 AM

ਲੁਧਿਆਣਾ (ਹਿਤੇਸ਼) : ਮੌਸਮ ਦੇ ਬਦਲੇ ਮਿਜ਼ਾਜ ਦੇ ਨਾਲ ਸੰਘਣੇ ਕੋਹਰੇ ਨੇ ਵੀ ਦਸਤਕ ਦੇ ਦਿੱਤੀ ਹੈ, ਜਿਸ ਨਾਲ ਨਗਰ ਨਿਗਮ 'ਚ ਸਟ੍ਰੀਟ ਲਾਈਟ ਮੇਨਟੀਨੈਂਸ ਦੇ ਨਾਂ 'ਤੇ ਹੋ ਰਹੇ ਘਪਲੇ ਦੀ ਪੋਲ ਖੁੱਲ੍ਹ ਗਈ ਹੈ। ਸ਼ਨੀਵਾਰ ਦੇਰ ਰਾਤ ਨੂੰ ਸ਼ਹਿਰ ਦੇ ਕਈ ਹਿੱਸਿਆਂ 'ਚ ਧੁੰਦ ਨੇ ਕਹਿਰ ਢਾਹਿਆ ਕਿਉਂਕਿ ਵਿਜ਼ੀਬਿਲਟੀ ਨਾ ਦੇ ਬਰਾਬਰ ਸੀ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਟ੍ਰੀਟ ਲਾਈਟਾਂ ਵੀ ਬੰਦ ਪਈਆਂ ਸੀ। ਇਹ ਹਾਲਾਤ ਉਸ ਸਮੇਂ ਹਨ, ਜਦ ਨਗਰ ਨਿਗਮ ਨੇ ਸਟ੍ਰੀਟ ਲਾਈਟਾਂ ਮੇਨਟੀਨੈਂਸ ਦਾ ਕੰਮ ਠੇਕੇਦਾਰਾਂ ਨੂੰ ਦਿੱਤਾ ਹੋਇਆ ਹੈ। ਇਨ੍ਹਾਂ ਠੇਕੇਦਾਰਾਂ ਨੂੰ ਬਿੱਲ ਬਣਾ ਕੇ ਪੇਮੈਂਟ ਰਿਲੀਜ਼ ਕੀਤੀ ਜਾ ਰਹੀ ਜਦਕਿ ਜ਼ਿਆਦਾਤਰ ਸਟ੍ਰੀਟ ਲਾਈਟਾਂ ਬੰਦ ਪਈਆਂ ਹਨ।
ਇਹ ਆ ਰਹੀ ਸਮੱਸਿਆ 
ਸਟ੍ਰੀਟ ਲਾਈਟ ਬੰਦ ਰਹਿਣ ਦੀ ਆੜ 'ਚ ਚੋਰਾਂ ਅਤੇ ਅਸਮਾਜਕ ਅਨਸਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸੜਕਾਂ 'ਤੇ ਟੋਏ ਪੈਣ ਕਾਰਨ ਸਟ੍ਰੀਟ ਲਾਈਟ ਬੰਦ ਰਹਿਣ ਨਾਲ ਦੋਪਹੀਆ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ।


Babita

Content Editor

Related News