ਅਵਾਰਾ ਕੁੱਤਿਆਂ ਨੇ ਅਣਪਛਾਤੇ ਵਿਅਕਤੀ ਨੂੰ ਨੋਚ-ਨੋਚ ਖਾਧਾ, ਤੜਫ਼-ਤੜਫ਼ ਨਿਕਲੀ ਜਾਨ

Monday, Jul 12, 2021 - 11:52 AM (IST)

ਅਵਾਰਾ ਕੁੱਤਿਆਂ ਨੇ ਅਣਪਛਾਤੇ ਵਿਅਕਤੀ ਨੂੰ ਨੋਚ-ਨੋਚ ਖਾਧਾ, ਤੜਫ਼-ਤੜਫ਼ ਨਿਕਲੀ ਜਾਨ

ਗੁਰਦਾਸਪੁਰ (ਸਰਬਜੀਤ) - ਗੁਰਦਾਸਪੁਰ ਜ਼ਿਲ੍ਹੇ ’ਚ ਬੀਤੀ ਰਾਤ ਸ਼ਹਿਰ ਦੇ ਗੀਤਾ ਭਵਨ ਰੋਡ ’ਤੇ ਅਵਾਰਾ ਕੁੱਤਿਆਂ ਵੱਲੋਂ ਇੱਕ ਅਣਪਛਾਤੇ ਵਿਅਕਤੀ ਨੂੰ ਨੋਚ-ਨੋਚ ਕੇ ਖਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਵਿਅਕਤੀ ਦੀਆਂ ਚੀਕਾਂ ਸਾਰੀ ਰਾਤ ਲੋਕਾਂ ਨੂੰ ਸੁਣਾਈ ਦਿੰਦੀਆਂ ਰਹੀਆਂ ਪਰ ਉਸ ਨੂੰ ਬਚਾਉਣ ਦੇ ਲਈ ਕੋਈ ਨਹੀਂ ਆਇਆ। ਇਸ ਰੋਡ ’ਤੇ ਅਸ਼ੋਕ ਕੁਮਾਰ (ਟੇਲਰ ਮਾਸਟਰ) ਨੇ ਸਵੇਰੇ ਤੜਕਸਾਰ ਉਥੋਂ ਦੀ ਗੁਜ਼ਰਦੇ ਹੋਏ ਦੇਖਿਆ ਕਿ ਕੁੱਤਿਆਂ ਨੇ ਇਸ ਵਿਅਕਤੀ ਨੂੰ ਨੋਚ ਨੋਚ ਕੇ ਖਾ ਹੀ ਲਿਆ ਹੈ, ਜਦਕਿ ਉਸਦਾ ਸਾਹ ਚੱਲ ਰਿਹਾ ਹੈ ਤਾਂ ਉਸਨੇ ਪਹਿਲਾਂ 100 ਨੰਬਰ ’ਤੇ ਫੋਨ ਕੀਤਾ ਪਰ ਕੋਈ ਨਹੀਂ ਆਇਆ। 

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਪਤੀ ਦੇ ਕਹਿਣ ’ਤੇ ਦੋਸਤ ਨੂੰ ਨਹੀਂ ਕੀਤਾ ਖੁਸ਼, ਸਮੂਹਿਕ ਜਬਰ-ਜ਼ਿਨਾਹ ਮਗਰੋਂ ਪਤਨੀ ਦਾ ਕੀਤਾ ਕਤਲ

ਇਸ ਤੋਂ ਬਾਅਦ ਉਸ ਨੇ ਐੱਸ.ਐੱਚ.ਓ ਜਬਰਜੀਤ ਸਿੰਘ ਨੂੰ ਫੋਨ ਕੀਤਾ ਤਾਂ ਉਨ੍ਹਾਂ  ਨੇ ਪੀ.ਸੀ.ਆਰ ਵਾਲੇ ਭੇਜ ਦਿੱਤੇ। ਉਨ੍ਹਾਂ ਦੀ ਮਦਦ ਨਾਲ ਉਸ ਵਿਅਕਤੀ ਨੂੰ ਤੁਰੰਤ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਗੁਰਦਾਸਪੁਰ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ’ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ, ਜਿਸ ਬਾਰੇ ਪ੍ਰਸ਼ਾਸ਼ਨ ਖਾਮੋਸ਼ ਹੈ। 

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਵਿਆਹ ਦੀਆਂ ਖ਼ੁਸ਼ੀਆਂ ਬਦਲੀਆਂ ਮਾਤਮ ’ਚ, 4 ਸਾਲਾ ਬੱਚੇ ਦੀ ਗੋਲੀ ਲੱਗਣ ਕਾਰਣ ਮੌਤ

ਜਗ ਬਾਣੀ ਵੱਲੋਂ ਇਸ ਸਬੰਧੀ ਜਦੋਂ ਅਸ਼ੋਕ ਕੁਮਾਰ ਨਾਲ ਰਾਬਤਾ ਕਾਇਮ ਕੀਤਾ ਤਾਂ ਉਸਨੇ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਇਸ ਵਿਅਕਤੀ ਦਾ ਦਿਮਾਗੀ ਸੰਤੁਲਨ ਖ਼ਰਾਬ ਸੀ ਅਤੇ ਉਹ ਸਾਰਾ ਦਿਨ ਸੜਕਾਂ ’ਤੇ ਅਵਾਰਾ ਘੁੰਮਦਾ ਰਹਿੰਦਾ ਸੀ। ਸਿਟੀ ਪੁਲਸ ਵਲੋਂ ਲਾਸ਼ ਮੁਰਦਾ ਘਰ ਵਿੱਚ ਰੱਖਵਾ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ, ਕਿਉਕਿ ਇਸ ਵਿਅਕਤੀ ਦੀ ਕੋਈ ਪਛਾਣ ਨਹੀਂ ਹੋਈ ਅਤੇ ਨਾ ਹੀ ਇਸ ਕੋਲ ਆਪਣੇ ਕੋਈ ਦਸਤਾਵੇਜ ਮਿਲਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ


author

rajwinder kaur

Content Editor

Related News