ਆਵਾਰਾ ਪਸ਼ੂ ਰੋਜ਼ ਲੈ ਰਹੇ ਲੋਕਾਂ ਦੀਆਂ ਜਾਨਾਂ, ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ : ਅਰੋੜਾ

Friday, Aug 16, 2019 - 05:28 PM (IST)

ਆਵਾਰਾ ਪਸ਼ੂ ਰੋਜ਼ ਲੈ ਰਹੇ ਲੋਕਾਂ ਦੀਆਂ ਜਾਨਾਂ, ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ : ਅਰੋੜਾ

ਸੰਗਰੂਰ (ਬੇਦੀ) : ਪੂਰੇ ਪੰਜਾਬ ਵਿਚ ਬੇਸਹਾਰਾ ਪਸ਼ੂਆਂ ਦੇ ਕਹਿਰ ਨੇ ਆਮ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ, ਹਰ ਰੋਜ਼ ਕੋਈ ਨਾ ਕੋਈ ਕੀਮਤੀ ਜਾਨ ਇਨ੍ਹਾਂ ਪਸ਼ੂਆਂ ਦੀ ਭੇਂਟ ਚੜ ਜਾਂਦੀ ਹੈ। ਇਹ ਸ਼ਬਦ ਕਹਿੰਦਿਆਂ ਆਮ
ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਗਊ ਸੈਂਸ ਲੈ ਕੇ ਲੱਖਾਂ ਦੀਆਂ ਜੇਬਾਂ ਤੇ ਡਾਕਾ ਲਗਾਤਾਰ ਮਾਰ ਰਹੀ ਹੈ ਪਰ ਇਨ੍ਹਾਂ ਪਸ਼ੂਆਂ ਦਾ ਕੋਈ ਸਥਾਈ ਹੱਲ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿਚ ਪਸ਼ੂਆਂ ਨੇ ਸੁਨਾਮ ਦੇ ਇਕ ਪੁਲਸ ਮੁਲਾਜ਼ਮ ਅਤੇ ਇਕ ਵਕਾਲਤ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਜਾਨ ਲੈ ਲਈ ਜਦਕਿ ਇਕ ਬੱਚੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿਤਾ ਪਰ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ।

ਸ਼ਹਿਰਾਂ ਵਿਚ ਬਜ਼ਾਰਾਂ, ਗਲੀ ਮੁਹੱਲਿਆਂ, ਖੇਤਾਂ ਵਿਚ ਇਹ ਪਸ਼ੂ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੇ ਹਨ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਵਿਸ਼ੇਸ਼ ਤੌਰ 'ਤੇ ਔਰਤਾਂ, ਬਜ਼ੁਰਗ ਤੇ ਬੱਚੇ ਇਨ੍ਹਾਂ ਪਸ਼ੂਆਂ ਨੂੰ ਦੇਖ ਕੇ ਭੈਅ ਭੀਤ ਹੋ ਜਾਂਦੇ ਹਨ ਅਤੇ ਘਰਾਂ ਵਿਚ ਕੈਦ ਰਹਿਣ ਲਈ ਮਜਬੂਰ ਹਨ, ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਵਿਕਰਾਲ ਹੋ ਰਹੀ ਪਸ਼ੂ ਸੱਮਸਿਆ ਦਾ ਸਥਾਈ ਹਲ ਤੁਰੰਤ ਕੱਢਕੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇ।


author

Gurminder Singh

Content Editor

Related News