ਬਦਰੰਗ ਫਿਜ਼ਾ ’ਤੇ ਪ੍ਰਦੂਸ਼ਣ ਦਾ ਬੋਲਬਾਲਾ! ਬੇਕਾਬੂ ਧੂੰਆਂ, ਕਾਨੂੰਨ ਵਿਵਸਥਾ ਬੇਵੱਸ

Friday, Nov 10, 2023 - 01:01 PM (IST)

ਬਦਰੰਗ ਫਿਜ਼ਾ ’ਤੇ ਪ੍ਰਦੂਸ਼ਣ ਦਾ ਬੋਲਬਾਲਾ! ਬੇਕਾਬੂ ਧੂੰਆਂ, ਕਾਨੂੰਨ ਵਿਵਸਥਾ ਬੇਵੱਸ

ਸੁਲਤਾਨਪੁਰ ਲੋਧੀ (ਅਸ਼ਵਨੀ)-ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਅੰਦਰ ਬੁੱਧਵਾਰ ਅਤੇ ਵੀਰਵਾਰ ਵੀ ਵੱਡੀ ਪੱਧਰ ’ਤੇ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ‘ਜਗ ਬਾਣੀ’ ਵੱਲੋਂ ਸੁਲਤਾਨਪੁਰ ਲੋਧੀ ਤੋਂ ਆਰ. ਸੀ. ਐੱਫ਼. ਤੱਕ ਕੀਤੀ ਗਈ ਵਿਸ਼ੇਸ਼ ਕਵਰੇਜ ਸੰਬੰਧੀ ਤਸਵੀਰਾਂ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਸਨ। ਕਪੂਰਥਲਾ-ਸੁਲਤਾਨਪੁਰ ਲੋਧੀ ਮੁੱਖ ਮਾਰਗ ਦੀ ਸੜਕ ਉਪਰ ਧੂਆਂ ਹੀ ਧੂੰਆਂ ਸੀ ਅਤੇ ਧੂੰਏ ਕਾਰਨ ਹੋਈ ਬਦਰੰਗ ਹਵਾ ਵਿਚ ਪ੍ਰਦੂਸ਼ਣ ਦਾ ਬੋਲਬਾਲਾ! ਇਹ ਰਾਹ ’ਤੇ ਉੱਤਰ ਵਾਲੇ ਪਾਸੇ ਧੂੰਆਂ ਬੇਕਾਬੂ ਤੇ ਕਾਨੂੰਨ ਵਿਵਸਥਾ ਦੇ ਬੇਬਸੀ ਦੀ ਝਲਕ ਆਮ ਵੇਖਣ ਨੂੰ ਮਿਲ ਰਹੀ ਹੈ।

ਅੱਗ ਲਾਉਣ ਵਾਲਿਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ
ਆਲਮ ਇਹ ਹੈ ਕਿ ਨਾ ਤਾਂ ਅੱਗ ਲਗਾਉਣ ਵਾਲਿਆਂ ਨੂੰ ਕਾਨੂੰਨ ਦਾ ਭੈਅ ਹੈ ਤੇ ਨਾ ਹੀ ਸਾਹ ਦੇ ਰੋਗ ਨਾਲ ਪੀੜਤ ਲੋਕਾਂ ’ਤੇ ਤਰਸ ਆ ਰਿਹਾ ਹੈ। ਹਵਾ ਨੂੰ ਜ਼ਹਿਰੀਲੀ ਕਰ ਰਹੇ ਇਨ੍ਹਾਂ ਲੋਕਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਜਿਸ ਪੈਲੀ ਵਿਚ ਉਹ ਅੱਗ ਲਗਾ ਰਹੇ ਹਨ, ਉਨ੍ਹਾਂ ’ਚ ਖੇਤੀ ਲਈ ਲਾਹੇਵੰਦ ਜੀਵ ਅਤੇ ਉਨ੍ਹਾਂ ਦੇ ਪਰਿਵਾਰ ’ਚ ਰਹਿਣ ਵਾਲੇ ਬੱਚਿਆਂ, ਬਜ਼ੁਰਗਾਂ ਦੇ ਵਾਸਤੇ ਧੂੰਆਂ ਕਿਸ ਕਦਰ ਘਾਤਕ ਸਾਬਤ ਹੋ ਰਿਹਾ ਹੈ।

ਇਹ ਵੀ ਪੜ੍ਹੋ: ਮੌਸਮ ਨੇ ਬਦਲਿਆ ਮਿਜਾਜ਼, ਕੁਦਰਤ ਨੇ ਵਿਖਾਇਆ ਅਨੋਖਾ ਰੰਗ, ਦਿਨ ਚੜ੍ਹਦਿਆਂ ਹੀ ਫਿਰ ਤੋਂ ਛਾਇਆ ਹਨੇਰਾ

ਧੂੰਏਂ ਕਾਰਨ ਨੌਜਵਾਨਾਂ ’ਚ ਬੱਚੇ ਪੈਦਾ ਕਰਨ ਦੀ ਸ਼ਕਤੀ ’ਤੇ ਵੀ ਪੈ ਰਿਹਾ ਉਲਟ ਪ੍ਰਭਾ
ਧੂਆਂ, ਕੀਟਨਾਸ਼ਕ ਦਵਾਈਆਂ ਰਹਿਤ ਖੇਤੀ ਕਰਨ ਵਾਲੇ ਮਾਹਿਰ ਕਿਸਾਨਾਂ ਨੇ ਫਸਲਾਂ ਦੇ ਬਚੇ ਹਿੱਸੇ ਨੂੰ ਅੱਗ ਲਗਾਉਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਦਿਨ ਪ੍ਰਤੀ ਦਿਨ ਘਟਦੀ ਹੈ, ਨਾਲ ਹੀ ਧੂੰਏਂ ਕਾਰਨ ਨੌਜਵਾਨਾਂ ’ਚ ਬੱਚੇ ਪੈਦਾ ਕਰਨ ਦੀ ਸ਼ਕਤੀ ’ਤੇ ਵੀ ਉਲਟ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਨ੍ਹੇਵਾਹ ਲਗਾਈ ਜਾ ਰਹੀ ਅੱਗ ਅਤੇ ਰਸਾਇਣਕ ਖਾਦਾਂ ਤੇ ਦਵਾਈਆਂ ਦਾ ਇਸਤੇਮਾਲ ਹੌਲੀ-ਹੌਲੀ ਪੰਜਾਬ ਦੇ ਬੀਜ ਨਾਸ਼ ਨੂੰ ਕਰ ਰਹੇ ਹਨ।

PunjabKesari
ਉਨ੍ਹਾਂ ਕਿਸਾਨ ਸਾਥੀਆਂ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਹਿਲਾਂ ਤੋਂ ਹੀ ਰਸਾਇਣ ਨਸ਼ਿਆਂ ਕਾਰਨ ਪੰਜਾਬ ਦੀ ਨੌਜਵਾਨੀ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ, ਜਿਸ ਕਾਰਨ ਹੁਣ ਲੋੜ ਹੈ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਤੇ ਰਸਾਇਣਕ ਪਦਾਰਥਾਂ ਰਹਿਤ ਬਣਾ ਕੇ ਬਚੀ ਹੋਈ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਦੀ। ਉਨ੍ਹਾਂ ਪ੍ਰਸ਼ਾਸਨ ਵੱਲੋਂ ਪਰਾਲੀ ਦੀ ਸਾੰਭ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਪੰਜਾਬ 'ਚ 16 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਦਫ਼ਤਰ ਤੇ ਵਿਦਿਅਕ ਅਦਾਰੇ

ਕੀ ਕਹਿੰਦੇ ਹਨ ਐੱਸ. ਡੀ. ਐੱਮ.
ਇਸ ਸੰਬੰਧੀ ਐੱਸ. ਡੀ. ਐੱਮ. ਜਸਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣਾ ਜੁਰਮ ਹੈ ਤੇ ਅਜਿਹੇ ਵਿਅਕਤੀ ਵਿਰੁੱਧ ਕਾਰਵਾਈ ਜ਼ਰੂਰ ਹੋਵੇਗੀ।

ਕੀ ਕਹਿਣੈ ਖੇਤੀਬਾੜੀ ਅਫ਼ਸਰ ਦਾ
ਖੇਤੀਬਾੜੀ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰਕੇ ਪਰਾਲੀ ਸੰਭਾਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਤੀਜੇ ਬਹੁਤ ਹੀ ਆਸ਼ਾਜਨਕ ਆ ਰਹੇ ਸਨ ਪਰ ਅਚਾਨਕ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਸਾੜਨ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਣ ਕਾਰਨ ਬਹੁਤ ਹੀ ਦੁੱਖ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰਲੋਧੀ ਦੇ ਪਿੰਡ ਤਰਫਹਾਜੀ ’ਚ 2, ਦੀਪੇਵਾਲ ’ਚ 2, ਖਿਜਰਪੁਰ ’ਚ 1, ਤਲਵੰਡੀ ਚੌਧਰੀਆਂ ’ਚ 1, ਸ਼ੇਰਪੁਰ ਸੱਧਾ ’ਚ 1, ਜਾਣਕਾਰੀ ਕਿ ਲਗਭਗ 12 ਚਲਾਨ ਕੱਟੇ, ਪਿੰਡ ਗਿੱਲਾ 2, ਸੇਚਾਂ 1, ਮਹਿਜੀਪੁਰ 1, ਫੋਜੀ ਕਾਲੋਨੀ, ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:  ਜਲੰਧਰ 'ਚ ਵੱਡੀ ਵਾਰਦਾਤ, ਗੰਨ ਪੁਆਇੰਟ 'ਤੇ ਕਿਡਨੈਪ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News